HOME ਐਸ.ਆਈ.ਆਰ ਵਿੱਚ ਕੰਮ ਕਰ ਰਹੇ ਬੀ.ਐਲ.ਓਜ਼ ਨੂੰ ਵੱਖਰਾ ਮਿਹਨਤਾਨਾ ਦਿੱਤਾ ਜਾਵੇ- ਅਧਿਆਪਕ...

ਐਸ.ਆਈ.ਆਰ ਵਿੱਚ ਕੰਮ ਕਰ ਰਹੇ ਬੀ.ਐਲ.ਓਜ਼ ਨੂੰ ਵੱਖਰਾ ਮਿਹਨਤਾਨਾ ਦਿੱਤਾ ਜਾਵੇ- ਅਧਿਆਪਕ ਦਲ ਪੰਜਾਬ

18
ਹਰੇਕ ਵੋਟਰ ਦਾ ਰਿਕਾਰਡ ਇਕੱਤਰ ਕਰ ਕੇ ਐਪ ਤੇ ਦਰਜ ਕਰਨਾ ਕਾਫ਼ੀ ਕਠਿਨ 
ਜਨ ਗਣਨਾ ਅਤੇ ਡਰਗ ਸੈਂਸਜ ਕਰਨ ਵਾਲੇ ਕਰਮਚਾਰੀਆਂ ਦੀ ਤਰਜ਼ ਤੇ ਬੀ.ਐਲ.ਓਜ਼ ਨੂੰ ਵੀ ਢੁਕਵੀਂ ਰਾਸ਼ੀ ਦਿੱਤੀ ਜਾਵੇ 
ਕਪੂਰਥਲਾ   (ਸਮਾਜ ਵੀਕਲੀ)   ( ਵਿਸੇਸ ਪ੍ਰਤੀਨਿਧ )– ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਵਿੱਚ 25 ਜੂਨ ਤੋਂ 25 ਜੁਲਾਈ ਤੱਕ ਐਸ ਆਈ ਆਰ( ਵਿਸ਼ੇਸ਼ ਗਹਿਰੀ ਸੁਧਾਈ) ਕਰਵਾਈ ਜਾ ਰਹੀ ਹੈ ਜਿਸ ਵਿੱਚ ਹਰੇਕ ਬੀ ਐਲ ਓ ਵਲੋ ਆਪਣੇ ਆਪਣੇ ਬੂਥ ਅਧੀਨ ਪੈਂਦੇ ਇਲਾਕੇ ਦੇ ਹਰੇਕ ਵੋਟਰ ਤੱਕ ਪਹੁੰਚ ਕਰਕੇ ਯੋਗ ਵੋਟਰਾਂ ਦੀ ਰਜਿਸਟਰੇਸ਼ਨ ਯਕੀਨੀ ਬਣਾਈ ਜਾਵੇਗੀ ਇਸ ਲਈ ਇਸ ਮੁਹਿੰਮ ਵਿੱਚ ਕੰਮ ਕਰ ਰਹੇ ਬੀ ਐਲ ਓਜ਼ ਨੂੰ ਵੱਖਰਾ ਮਿਹਨਤਾਨਾ ਦਿੱਤਾ ਜਾਵੇ।  ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਅਧਿਆਪਕ ਦਲ ਪੰਜਾਬ  ਕਪੂਰਥਲਾ  ਦੇ  ਪ੍ਰਧਾਨ ਸੁਖਦਿਆਲ ਸਿੰਘ ਝੰਡ ,  ਜਨਰਲ ਸਕੱਤਰ ਮਨਜਿੰਦਰ ਸਿੰਘ ਧੰਜੂ, ਲੈਕਚਰਾਰ ਰਜੇਸ਼ ਜੋਲੀ,ਭਜਨ ਸਿੰਘ ਮਾਨ, ਰਮੇਸ਼ ਕੁਮਾਰ ਭੇਟ ਸੂਬਾਈ ਆਗੂਆਂ ਨੇ ਦੱਸਿਆ ਕਿ ਇਸ ਵਿਸ਼ੇਸ਼ ਗਹਿਰੀ ਸੁਧਾਈ ਵਿੱਚ ਹਰੇਕ ਬੀ ਐਲ ਓ ਵਲੋਂ ਘਰ ਘਰ ਜਾ ਕੇ ਗਣਨਾ ਫਾਰਮ ਵੰਡੇ ਜਾਣਗੇ ਅਤੇ ਇਹ ਫਾਰਮ ਭਰਵਾ ਕੇ ਸਹੀ ਤਸਦੀਕ ਕਰਕੇ ਆਪਣੀ ਐਪ ਤੇ ਅਪਲੋਡ ਕੀਤੇ ਜਾਣਗੇ ਅਤੇ ਇਸ ਤੋਂ ਇਲਾਵਾ ਏ ਐਸ ਡੀ ਡੀ( ਐਬਸੈਂਟ, ਸਿਫਟਡ, ਡੁਪਲੀਕੇਟ, ਡੈਥ) ਵੋਟਰਾਂ ਦਾ ਵੱਖਰਾ ਡਾਟਾ ਤਿਆਰ ਕੀਤਾ ਜਾਵੇਗਾ ਅਤੇ ਅਪਲੋਡ ਕੀਤਾ ਜਾਵੇਗਾ ਤਾਂ ਜੋ ਸਿਰਫ ਯੋਗ ਵੋਟਰ ਦੀ ਹੀ ਰਜਿਸਟ੍ਰੇਸ਼ਨ ਕੀਤੀ ਜਾ ਸਕੇ ਜੋ ਕਿ ਕਾਫ਼ੀ ਕਠਿਨ ਹੈ ਇਸ ਲਈ ਸਬੰਧਿਤ ਕਰਮਚਾਰੀਆਂ ਵਲੋਂ ਕੀਤੀ ਜਾਣ ਵਾਲੀ ਮਿਹਨਤ ਦਾ ਮੁਆਵਜ਼ਾ ਮਿਲਣਾ ਬਹੁਤ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਹੋ ਰਹੀ ਜਨਗਣਨਾ ਅਤੇ ਡਰਗ ਸੈਂਸਜ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਬਣਦਾ ਮਿਹਨਤਾਨਾ ਸਰਕਾਰ ਵੱਲੋਂ ਘੋਸ਼ਿਤ ਕੀਤਾ ਗਿਆ ਹੈ ਇਸ ਲਈ ਗਰਮੀ ਦੇ ਮਾਹੌਲ ਵਿੱਚ ਘਰ ਘਰ ਜਾ ਕੇ ਵੋਟਰਾਂ ਦਾ ਡਾਟਾ ਇਕੱਤਰ ਕਰਨ ਵਾਲੇ ਬੀ ਐਲ ਓਜ਼ ਨੂੰ ਵੀ ਢੁਕਵੀਂ ਰਾਸ਼ੀ ਜਾਰੀ ਕੀਤੀ ਜਾਵੇ ਕਿਉਂਕ ਪਹਿਲਾਂ ਵੀ ਬੀ ਐਲ ਓ ਪ੍ਰੀ ਐਸ ਆਈ ਆਰ ਅਧੀਨ ਪਿਛਲੇ ਛੇ ਮਹੀਨੇ ਤੋਂ ਕੰਮ ਕਰਦੇ ਆ ਰਹੇ ਹਨ ਅਤੇ ਹੁਣ ਐਸ ਆਈ ਆਰ ਅਨੁਸਾਰ ਇਕ ਮਹੀਨਾ ਲਗਾਤਾਰ ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਕੇ ਡਾਟਾ ਇਕੱਤਰ ਕਰ ਕੇ ਆਨਲਾਈਨ ਕਰਨਗੇ ਜੋ ਕਿ  ਬੇਹੱਦ ਤਕਨੀਕੀ ਅਤੇ ਸੰਵੇਦਨਸ਼ੀਲ ਹੈ। ਇਸ ਮੌਕੇ ਪ੍ਰਿੰਸੀਪਲ ਮਨਜੀਤ ਸਿੰਘ, ਹਰਦੇਵ ਸਿੰਘ ਖਾਨੋਵਾਲ,  ਵਰਿੰਦਰ ਕੰਬੋਜ,  ਲੈਕਚਰਾਰ ਵਨੀਸ਼ ਸ਼ਰਮਾ, ਸੁਖਜਿੰਦਰ ਸਿੰਘ ਢੋਲਣ, ਵੱਸਣਦੀਪ ਸਿੰਘ ਜੱਜ, ਗੁਰਮੀਤ ਸਿੰਘ ਖਾਲਸਾ, ਰੋਸ਼ਨ ਲਾਲ ਸੈਫਲਾਬਾਦ, ਅਮਰਜੀਤ ਕਾਲਾਸੰਘਿਆ, ਕਮਲਜੀਤ ਸਿੰਘ ਮੇਜਰਵਾਲ, ਰਾਜਨਜੋਤ ਸਿੰਘ ਖਹਿਰਾ, ਅਮਰੀਕ ਸਿੰਘ ਮੰਗੂਪੁਰ, ਸ਼ੁੱਭ ਦਰਸ਼ਨ ਨਰਾਇਣ ਆਨੰਦ, ਰਕੇਸ਼ ਸਾਨਿਆਲ,  ਜਤਿੰਦਰ ਸਿੰਘ ਸ਼ੈਲੀ,ਅਮਨਦੀਪ ਸਿੰਘ ਵੱਲਣੀ, ਮਨੂੰ ਕੁਮਾਰ ਪਰਾਸ਼ਰ, ਅਜੈ ਕੁਮਾਰ ਸਿੰਗਲਾ, ਮਨਜੀਤ ਸਿੰਘ ਥਿੰਦ, ਮਨਿੰਦਰ ਸਿੰਘ ਰੂਬਲ,  ਮਨੋਜ ਕੁਮਾਰ ਟਿੱਬਾ, ਸਤੀਸ਼ ਕੁਮਾਰ ਟਿੱਬਾ, ਜਗਜੀਤ ਸਿੰਘ ਮਿਰਜਾਪੁਰ, ਸੁਰਿੰਦਰ ਕੁਮਾਰ ਭਵਾਨੀਪੁਰ, ਦਵਿੰਦਰ ਸਿੰਘ, ਰਾਮ ਗੋਪਾਲ, ਕਰਮਜੀਤ ਸਿੰਘ, ਅਸ਼ਵਨੀ ਭਾਟੀਆ, ਗੁਰਵਿੰਦਰ ਸਿੰਘ, ਪ੍ਰਦੀਪ ਕੁਮਾਰ ਵਰਮਾ, ਅਮਰਜੀਤ ਸਿੰਘ ਡੈਨਵਿੰਡ, ਅਮਨ ਸੂਦ, ਟੋਨੀ ਕੌੜਾ,ਜਸਵਿੰਦਰ ਖੇੜਾ, ਸ਼ਮੀ ਕੁਮਾਰ,  ਮਨੋਹਰ ਸਿੰਘ , ਰੁਪਿੰਦਰ ਸਿੰਘ,  ਕੁਲਦੀਪ ਸਿੰਘ, ਹਰਜੀਤ ਸਿੰਘ,ਸੁਮਿਤ ਗੁਪਤਾ ਤੇ ਅਮਰਜੀਤ ਸ਼ਰਮਾ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਏਬੀਵੀਪੀ ਪੰਜਾਬ ਦਾ 4 ਰੋਜ਼ਾ ਸਿਖਲਾਈ ਕੋਰਸ ਪਟਿਆਲਾ ਦੇ ਸੰਗਰੂਰ ਵਿਖੇ ਸ਼ੁਰੂ
Next articleਬਰਨਹਮ ਦੀ ਸ਼ਾਨਦਾਰ ਜਿੱਤ ਨੇ ਲੇਬਰ ਪਾਰਟੀ ਅੰਦਰ ਛੇੜੀ ਨਵੀਂ ਚਰਚਾ