HOME ਪਿੰਡ ਬਖੋਪੀਰ ਵਿਖੇ ਲਗਾਈ ਗਈ ਛਬੀਲ ਅਤੇ ਰੱਖਿਆ ਗਿਆ ਗੁਰੂ ਘਰ ਲਈ...

ਪਿੰਡ ਬਖੋਪੀਰ ਵਿਖੇ ਲਗਾਈ ਗਈ ਛਬੀਲ ਅਤੇ ਰੱਖਿਆ ਗਿਆ ਗੁਰੂ ਘਰ ਲਈ ਇੱਕ ਨਵੇਂ ਕਮਰੇ ਦਾ ਨੀਂਹ ਪੱਥਰ।

13

 (ਸਮਾਜ ਵੀਕਲੀ)   ਸੰਦੀਪ ਸਿੰਘ ਬਖੋਪੀਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬੀਤੇ ਦਿਨੀਂ ਪਿੰਡ ਬਖੋਪੀਰ ਵਿਖੇ ਪਾਲਇੰਡਸਟਰੀ ਦੇ ਓਨਰ ਜਗਪਾਲ ਸਿੰਘ ਅਤੇ ਸਮੁੱਚੇ ਕਰਮਚਾਰੀਆਂ ਵੱਲੋਂ ਪਿੰਡ ਬਖੋਪੀਰ ਵਿਖੇ ਪਾਲ ਇੰਡਸਟਰੀ ਦੇ ਨਾਂ ਤੇ ਬਣੀ ਫੈਕਟਰੀ ਦੇ ਮੁੱਖ ਗੇਟ ਤੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ ਅਤੇ ਸੰਗਤਾਂ ਲਈ ਚਣਿਆਂ ਦਾ ਲੰਗਰ ਵੀ ਲਗਾਇਆ ਗਿਆ ਜਿਸ ਵਿੱਚ ਸਾਬਕਾ ਸਰਪੰਚ ਕੁਲਵੰਤ ਸਿੰਘ, ਭਾਰਤੀ ਕਿਸਾਨ ਯੂਨੀਅਨ ਉਗਰਾਂਹਾ ਦੇ ਆਗੂ ਲਾਡੀ ਜੀ ਵੱਲੋਂ ਉਚੇਚੇ ਤੌਰ ਤੇ ਹਾਜ਼ਰੀ ਲਗਵਾਈ ਗਈ, ਮਨਜੀਤ ਸਿੰਘ, ਸਰਨਜੀਤ ਸਿੰਘ, ਵਿੱਕੀ ਸਿੰਘ, ਗੁਰਜੰਟ ਸਿੰਘ, ਗੁਰਸੇਵਕ ਸਿੰਘ, ਪੰਮਾ ਸਿੰਘ, ਰਾਜੂ ਸਿੰਘ ਨੇ ਖੂਬ ਸੇਵਾ ਕੀਤੀ, ਇਸੇ ਦਿਨ ਹੀ ਪਿੰਡ ਦੇ ਜੰਮਪਲ ਸਰਦਾਰ ਇੰਦਰਜੀਤ ਸਿੰਘ ਜੀ ਰਾਜਾ ਜੀ.ਐਮ ਇੰਡਸਟ੍ਰੀਜ ਡਿਪਾਰਟਮੈਂਟ ਜੋ ਕਿ ਅੱਜ ਕੱਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਹਿ ਰਹੇ ਹਨ । ਉਹਨਾਂ ਵੱਲੋਂ ਆਪਣੇ ਸਵਰਗਵਾਸੀ ਪਿਤਾ ਸਰਦਾਰ ਹਰਪਾਲ ਸਿੰਘ ਦੰਦੀਵਾਲ ਜੀ ਦੀ ਯਾਦ ਵਿੱਚ ਪਿੰਡ ਦੇ ਗੁਰੂ ਘਰ ਲਈ ਇੱਕ ਕਮਰੇ ਦੀ ਉਸਾਰੀ ਲਈ ਸਮੁੱਚਾ ਖਰਚਾ ਕਰਨ ਦੀ ਸੇਵਾ ਲਈ ਗਈ, ਅਤੇ ਨਿਰਮਾਣ ਕਾਰਜਾਂ ਦਾ ਨੀ ਪੱਥਰ ਰੱਖਿਆ ਗਿਆ, ਮੌਕੇ ਉੱਤੇ ਸਾਬਕਾ ਸਰਪੰਚ ਕੁਲਵੰਤ ਸਿੰਘ ਜੀ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਲਖਵੀਰ ਸਿੰਘ ਜੀ ਗੁਰਸ਼ਰਨ ਸਿੰਘ ਗੁਰਜੰਟ ਸਿੰਘ ਸਰਦਾਰ ਛੋਟਾ ਸਿੰਘ ਜੀਤ ਸਿੰਘ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਰਦਾਰ ਦਰਸ਼ਨ ਸਿੰਘ ਜੀ ਉਚੇਚੇ ਤੌਰ ਦੇ ਮੌਜੂਦ ਸਨ। ਨਗਰ ਦੀ ਸਮੁੱਚੀ ਸੰਗਤ ਵੱਲੋਂ ਸਰਦਾਰ ਇੰਦਰਜੀਤ ਸਿੰਘ ਦੰਦੀਵਾਲ ਜੀ ਦਾ ਸਿਰਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 19/06/2026
Next articleਪਿੰਡ ਬਖੋਪੀਰ ਵਿਖੇ 18ਵੇਂ ਦਿਨ ਵਿੱਚ ਪ੍ਰਵੇਸ਼ ਕੀਤੇ ਸਮਰ ਕੈਂਪ ਵਿੱਚ ਨਵਕਿਰਨ ਖੱਟੜਾ ਸਰ ਪਹੁੰਚੇ ਬੱਚਿਆਂ ਅਤੇ ਕੋਚ ਕੁਲਵੰਤ ਸਿੰਘ ਦਾ ਹੌਂਸਲਾ ਵਧਾਉਣ ਲਈ।