(ਸਮਾਜ ਵੀਕਲੀ) ਸੰਦੀਪ ਸਿੰਘ ਬਖੋਪੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਗਰਮੀ ਦੀਆਂ ਛੁੱਟੀਆਂ ਦੇ ਚਲਦਿਆਂ ਬੱਚਿਆਂ ਨੂੰ ਨਸ਼ਿਆਂ ਦੀ ਲਾਹਣਤ ਤੋਂ ਦੂਰ ਰੱਖਣ ਲਗਭਗ 80 ਦੇ ਕਰੀਬ ਲੜਕੇ ਅਤੇ ਲੜਕੀਆਂ ਦਾ ਪਿੰਡ ਦੇ ਹੀ ਰਿਟਾਇਰਡ ਫੌਜੀ ਸਰਦਾਰ ਕੁਲਵੰਤ ਸਿੰਘ ਵੱਲੋਂ ਪਿਛਲੇ 18 ਦਿਨਾਂ ਤੋਂ ਇੱਕ ਸਮਰ ਕੈਂਪ ਲਗਾਇਆ ਜਾ ਰਿਹਾ ਹੈ ।ਜਿਸ ਵਿੱਚ ਬੱਚਿਆਂ ਨੂੰ ਸਵੇਰ ਵੇਲੇ ਬਾਰਮ ਅੱਪ ਕਰਵਾ ਕੇ ਚੰਗੀਆਂ ਐਕਸਰਸਾਈਜ਼ ਕਰਵਾ ਕੇ ਫਿਜੀਕਲੀ ਫਿੱਟ ਕੀਤਾ ਜਾਂਦਾ ਹੈ। ਇਸ ਕੈਂਪ ਵਿੱਚ ਬੱਚਿਆਂ ਨੂੰ ਫੌਜ ਅਤੇ ਪੰਜਾਬ ਪੁਲਿਸ ਦੀ ਤਿਆਰੀ ਦੇ ਨਾਲ-ਨਾਲ ਫ਼ੁੱਟਬਾਲ,ਐਥਲੈਟਿਕਸ ਅਤੇ ਵੱਖ ਵੱਖ ਹੋਰ ਖੇਡਾਂ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ।ਹਰ ਰੋਜ਼ ਬੱਚੇ ਯੋਗਾ ਵੀ ਕਰਦੇ ਹਨ, ਐਤਵਾਰ ਵਾਲੇ ਦਿਨ ਬੱਚੇ ਪੰਜ ਕਿਲੋਮੀਟਰ ਦੀ ਕ੍ਰਾਸ-ਕੰਟਰੀ ਵੀ ਲਗਾਉਂਦੇ ਹਨ। ਅੱਜ ਸਕੂਲ ਦੇ ਫਿਜੀਕਲ ਐਜੂਕੇਸ਼ਨ ਦੇ ਲੈਕਚਰਾਰ ਸਰਦਾਰ ਨਵਕਿਰਨ ਕੱਟੜਾ ਜੀ ਉਚੇਚੇ ਤੌਰ ਤੇ ਵਿਦਿਆਰਥੀਆਂ ਨੂੰ ਮਿਲਣ ਲਈ ਪਹੁੰਚੇ ਅਤੇ ਵਿਦਿਆਰਥੀਆਂ ਲਈ ਉਹਨਾਂ ਵੱਲੋਂ ਤੇ ਰਿਫਰੈਸ਼ਮੈਂਟ ਵੀ ਲਿਆਂਦੀ ਗਈ ਮੌਕੇ ਹੀ ਪਿੰਡ ਦੀ ਬੇਟੀ ਸੰਦੀਪ ਕੌਰ ਦੇ ਪਤੀ ਸਰਦਾਰ ਜਤਿੰਦਰ ਸਿੰਘ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਬੱਚਿਆਂ ਨੂੰ ਡਰਾਈ ਫਰੂਟ ਵੀ ਵੰਡੇ ਗਏ ਮੌਕੇ ਉੱਤੇ ਪਿੰਡ ਦੇ ਡੀ.ਪੀ ਅਧਿਆਪਕ ਗੁਰਦੀਪ ਸਿੰਘ ਪੰਜਾਬੀ ਅਧਿਆਪਕ ਸੰਦੀਪ ਸਿੰਘ ਏ.ਐੱਸ.ਆਈ ਜਸਵਿੰਦਰ ਸਿੰਘ ਜੀ ਉਚੇਚੇ ਤੌਰ ਤੇ ਮੌਜੂਦ ਸਨ, ਆਏ ਮਹਿਮਾਨ ਸਾਹਿਬਾਨ ਵੱਲੋਂ ਬੱਚਿਆਂ ਨੂੰ ਵੱਖ-ਵੱਖ ਫਿਜ਼ੀਕਲ ਐਜੂਕੇਸ਼ਨ ਦੀਆਂ ਐਕਸਰਸਾਈਜ਼ਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਬੱਚਿਆਂ ਦਾ ਹੌਸਲਾ ਵਧਾਇਆ ਗਿਆ ਅਤੇ ਭਵਿੱਖ ਵਿੱਚ ਇਸ ਮਿਸ਼ਨ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਲਈ ਹਰ ਤਰ੍ਹਾਂ ਦੀ ਮਦਦ ਅਤੇ ਸਹਿਯੋਗ ਦੇਣ ਦਾ ਵਿਸ਼ਵਾਸ ਦਵਾਇ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



