HOME ਰਾਏ ਅਜੀਜ਼ਉਲਾ ਖਾਨ ਦੀ ਕਿਤਾਬ ਦਾ ਲੋਕ ਅਰਪਣ

ਰਾਏ ਅਜੀਜ਼ਉਲਾ ਖਾਨ ਦੀ ਕਿਤਾਬ ਦਾ ਲੋਕ ਅਰਪਣ

10

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ)- ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸ਼ੀਅਤ ਵਜੋਂ ਜਾਣੇ ਜਾਂਦੇ ਰਾਏ ਕੱਲਾ ਦੀ ਨੌਵੀਂ ਪੀੜੀ ਦੇ ਵੰਸਜ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜੀਜ਼ ਉੱਲਾ ਖਾਨ ਦੀ ਪੁਸਤਕ ‘ਦਸ਼ਮੇਸ਼ ਪਿਤਾ ਬਖਸ਼ਿਸ਼ ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ ਸੰਭਾਲ’ ਜਿਸ ਨੂੰ ਉੱਘੇ ਵਿਦਵਾਨ ਡਾ: ਗੁਰਦੇਵ ਸਿੰਘ ਸਿੱਧੂ ਵੱਲੋਂ ਸੰਪਾਦਿਤ ਕੀਤਾ ਗਿਆ ਹੈ,ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਅਤੇ ਰਾਏਕੋਟ ਵਾਸੀਆਂ ਦੇ ਸਾਂਝੇ ਸਹਿਯੋਗ ਸਦਕਾ ਸਰੀ ਸਥਿਤ ਤਾਜ ਪਾਰਕ ਕਨਵੈਨਸ਼ਨ ਸੈਂਟਰ ਵਿੱਚ ਆਯੋਜਿਤ ਕੀਤੇ ਗਏ ਇਕ ਸਮਾਗਮ ਦੌਰਾਨ ਪੰਜਾਬੀ ਭਾਈਚਾਰੇ ਦੇ ਹੋਰਨਾਂ ਲੋਕਾਂ ਦੀ ਹਾਜਰੀ ਵਿੱਚ ਲੋਕ ਅਰਪਣ ਕੀਤਾ ਗਿਆ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੰਚ ਤੋਂ ਲੇਖਕ ਸੁਰਜੀਤ ਮਾਧੋਪੁਰੀ, ਸਾਂਸਦ ਰਣਦੀਪ ਸਿੰਘ ਸਰਾਏ,ਮਨਿੰਦਰ ਸਿੰਘ ਗਿੱਲ,ਮੇਅਰ ਬਰੈਂਡਾ ਲੋਕ, ਬਲਦੇਵ ਸਿੰਘ ਬਾਠ ਇੰਦਾ ਰਾਏ ਕੋਟੀ, ਮੋਤਾ ਸਿੰਘ ਜੀਤਾ, ਕਵਿੰਦਰ ਚਾਂਦ, ਕਿੱਕੂ,ਹਰਜਿੰਦਰ ਸਿੰਘ ਥਿੰਦ, ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ, ਚੇਅਰਮੈਨ ਸਾਹਿਬ ਪੰਨੂ, ਪ੍ਰਿਤਪਾਲ ਸਿੰਘ ਗਿੱਲ,ਦਰਸ਼ਨ ਸਿੰਘ ਉਪਲ,ਸੁੱਖੀ ਬਾਠ,ਪ੍ਰੋ: ਕਸ਼ਮੀਰਾ ਸਿੰਘ ਧਾਲੀਵਾਲ, ਹਰਦੇਵ ਸਿੰਘ ਗਰੇਵਾਲ, ਸੁਖਵਿੰਦਰ ਸਿੰਘ ਗਰੇਵਾਲ,ਤਜਿੰਦਰ ਸਿੰਘ ਗਿੱਲ( ਸੋਨੀ ਗਿੱਲ), ਜਤਿੰਦਰ ਮਿਨਹਾਸ ਅਤੇ ਡਾ ਪ੍ਰਗਟ ਸਿੰਘ ਭੁਰਜੀ ਆਦਿ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਇਸ ਮੌਕੇ ਤੇ ਉਚੇਚੇ ਤੌਰ ਤੇ ਆਪਣੇ ਪਰਿਵਾਰ ਸਮੇਤ ਪਹੁੰਚੇ ਪਾਕਿਸਤਾਨ ਸਪੋਰਟਸ ਅਤੇ ਟੂਰਿਜਮ ਦੇ ਪਾਰਲੀਮਾਨੀ ਚੇਅਰਮੈਨ ਰਾਏ ਅਜੀਜ ਉਲਾ ਖਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਤਰਕਸ਼ੀਲ ਸੁਸਾਇਟੀ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਉਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ
Next articleAfter the Victory Lap: India’s Forgotten Athletes and the Cost of Selective Celebration