ਗੁਰਦਾਸਪੁਰ ਅਤੇ ਦੀਨਾ ਨਗਰ ਵਿੱਚ ਕਾਂਗਰਸ ਦੀ ਜਿੱਤ ‘ਤੇ ਬਾਵਾ ਦੀ ਅਗਵਾਈ ‘ਚ ਲੱਡੂ ਵੰਡੇ
ਹਲਕਾ ਦੱਖਣੀ ਵਿੱਚ 50 ਸਾਲ ਪਹਿਲਾਂ ਦੇ ਪੰਜਾਬ ਦੇ ਪਿੰਡਾਂ ਦੇ ਰਾਹਾਂ ਦਾ ਸੀਨ ਪੇਸ਼ ਕਰਦੀਆਂ ਹਨ ਇੱਥੋਂ ਦੀਆਂ ਸੜਕਾਂ- ਬਾਵਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)– ਅੱਜ ਦੱਖਣੀ ਵਿਧਾਨ ਸਭਾ ਹਲਕੇ ਵਿੱਚ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ ਓ.ਬੀ.ਸੀ. ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਨੁੱਕੜ ਮੀਟਿੰਗਾਂ ਕੀਤੀਆਂ ਜੋ ਸਭ ਤੋਂ ਪਹਿਲਾਂ ਸੂਬੇਦਾਰ ਮੋਹਨ ਸਿੰਘ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਗੁਰਦਾਸਪੁਰ ਅਤੇ ਦੀਨਾ ਨਗਰ ਦੀ ਕਾਂਗਰਸ ਪਾਰਟੀ ਦੀ ਜਿੱਤ ‘ਤੇ ਲੱਡੂ ਵੰਡੇ ਗਏ। ਫਿਰ ਮਹੇਸ਼ ਊਜਾ, ਪ੍ਰਧਾਨ ਅਮਿਤ ਕੁਮਾਰ ਦੀ ਅਗਵਾਈ ਵਿੱਚ ਲੱਡੂ ਵੰਡੇ ਗਏ। ਇਸ ਸਮੇਂ ਮਾਸਟਰ ਹਰੀਦੇਵ ਬਾਵਾ ਨੇ ਐੱਸ.ਆਈ.ਆਰ. ਬਾਰੇ ਵਰਕਰਾਂ ਨੂੰ ਜਾਣਕਾਰੀ ਦਿੱਤੀ। ਇਸ ਸਮੇਂ ਸ਼੍ਰੀ ਬਾਵਾ ਨੇ ਵਰਕਰ ਮੀਟਿੰਗ ਵਿੱਚ
ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਅੱਗੇ ਗੋਡੇ ਟੇਕਣਾ ਭਾਰਤ ਦੇ ਗੌਰਵਮਈ ਇਤਿਹਾਸ ਨੂੰ ਕਲੰਕਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਮਹਿੰਗਾ ਤੇਲ ਲੈਣ ਲਈ ਮਜ਼ਬੂਰ ਕਰਨਾ, ਸਾਡੇ ਸਮੁੰਦਰੀ ਜਹਾਜ਼ ਤੇ ਬੰਬਾਰੀ ਕਰਕੇ ਜਾਨੀ ਮਾਲੀ ਨੁਕਸਾਨ ਕਰਨਾ ਪਰ ਭਾਰਤ ਵੱਲੋਂ ਚੁੱਪੀ ਸਾਧਨਾ, ਭਾਰਤ ਦੇ ਵੱਕਾਰ ਨੂੰ ਸੱਟ ਮਾਰਨਾ ਹੈ। ਉਹਨਾਂ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੇ ਕਾਰਜਕਾਲ ਨਾਲੋਂ ਸ਼੍ਰੀ ਮੋਦੀ ਦਾ ਕਾਰਜਕਾਲ ਵਧਣ ‘ਤੇ ਭਾਰਤ ਸਰਕਾਰ ਵੱਲੋਂ ਜਸ਼ਨ ਮਨਾਉਣੇ ਆਪਣੀ ਪਿੱਠ ਆਪ ਥਾਪੜਨਾ ਹੈ। ਉਹਨਾਂ ਕਿਹਾ ਕਿ ਪੰਡਿਤ ਨਹਿਰੂ ਦੇ ਕੀਤੇ ਕੰਮ ਭਾਰਤ ਦੇ ਵਿਕਾਸ ਦੇ ਮੀਲ ਪੱਥਰ ਹਨ। ਉਹਨਾਂ ਵੱਲੋਂ ਬਣਾਏ ਵੱਡੇ ਅਦਾਰੇ, ਰੇਲਵੇ, ਬੰਦਰਗਾਹਾਂ, ਹਸਪਤਾਲ, ਵੱਡੇ ਕਾਰਖਾਨੇ ਸ਼੍ਰੀ ਮੋਦੀ ਵੱਲੋਂ ਅੰਡਾਨੀ ਨੂੰ ਵੇਚਣਾ ਕੀ ਇਹ ਭਾਰਤ ਸਰਕਾਰ ਦੀ ਪ੍ਰਾਪਤੀ ਹੈ ਜਾਂ ਨਾਲਾਇਕੀ..? ਇਸ ਦਾ ਫੈਸਲਾ ਭਾਰਤ ਦੇ ਲੋਕ ਰਾਹੁਲ ਗਾਂਧੀ ਦੀ ਉਸਾਰੂ ਸੋਚ ‘ਤੇ ਪਹਿਰਾ ਦੇ ਕੇ 2029 ਵਿੱਚ ਕਰਨਗੇ। ਬਾਵਾ ਨੇ ਕਿਹਾ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਦੱਖਣੀ ਹਲਕੇ ਦੀ ਸੜਕਾਂ ਪੰਜਾਬ ਦੇ 50 ਸਾਲ ਪਹਿਲਾਂ ਦੇ ਪਿੰਡਾਂ ਦੇ ਰਾਹਾਂ ਦਾ ਸੀਨ ਪੇਸ਼ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਲਾਅ ਐਂਡ ਆਰਡਰ ਦੀ ਹਾਲਾਤ ਚਿੰਤਾਜਨਕ ਹੈ। ਲੋਕ ਦਿਨ ਦਿਹਾੜੇ ਲੁੱਟੇ ਜਾ ਰਹੇ ਹਨ। ਇਸ ਮੌਕੇ ਸੰਜੀਵ ਕੁਮਾਰ, ਰੁਲਦੂ ਸਿੰਘ, ਗੁਰਵਿੰਦਰ ਸਿੰਘ, ਵਿਧੀ ਚੰਦ ਰਾਣਾ, ਸੂਰਜ ਭਾਨ ਜੈਸਵਾਲ, ਜਤਿੰਦਰ ਯਾਦਵ, ਜਗਦੀਸ਼ ਸਿੰਘ, ਅੰਕੁਸ਼ ਪਰਜਾਪਤ, ਹੰਸਰਾਜ, ਪ੍ਰਮੋਦ ਪਾਂਡੇ, ਹਰੀ ਓਮ ਪਾਂਡੇ, ਚੰਦ੍ਰਿਕਾ ਸਿੰਘ, ਜੈ ਰਾਮ, ਧਰਮਿੰਦਰ, ਸੁਰੇਸ਼ ਕੁਮਾਰ, ਤੇਜੀ ਸਿੰਘ, ਅਮਿਤ ਸ਼ੁਕਲਾ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

