ਆਸਟ੍ਰੇਲੀਆਈ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਵਿਸਵ ਭਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਦੀ ਕੌਮੀ ਕਮੇਟੀ ਦਾ ਸਾਲਾਨਾ ਜਨਰਲ ਇਜਲਾਸ ਖੇਡ ਕਲੱਬਾਂ ਦੇ ਨੁਮਾਇੰਦਿਆ ਵੱਲੋਂ ਸਿਡਨੀ ਵਿਖੇ ਕੀਤਾ ਗਿਆ। ਜਿੱਥੇ ਪਿਛਲਾ ਲੇਖਾ-ਜੋਖਾ ਕਰਦਿਆਂ ਸਾਲ 2026-27 ਲਈ ਨਵੀਂ ਕੌਮੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਪ੍ਰਧਾਨ ਦਲਜੀਤ ਸਿੰਘ ਹੈਪੀ ਧਾਮੀ, ਮੀਤ ਪ੍ਰਧਾਨ ਗੁਰਪ੍ਰੀਤ ਸ਼ੋਕਰ, ਖਜ਼ਾਨਚੀ ਜਗਦੀਪ ਸਿੰਘ ਭਿੰਡਰ, ਸਕੱਤਰ ਜਸਦੇਵ ਬੱਲ, ਹਰਪ੍ਰੀਤ ਸਿੰਘ ਖੇਡਾਂ ਦੇ ਵਿੰਗ ਦੇ ਪ੍ਰਤੀਨਿਧ ਉਹਨਾਂ ਦੇ ਸਹਾਇਕ ਮੈਂਬਰ ਨਰਿੰਦਰ ਸਿੰਘ, ਅਮਰਜੋਤ ਗੋਰਾਇਆ ਸੱਭਿਆਚਾਰਕ ਵਿੰਗ ਉਹਨਾਂ ਦੇ ਸਹਾਇਕ ਮੈਂਬਰ ਹਰਪਾਲ ਕੌਰ ਸੰਧੂ ਹੋਣਗੇ, ਜੈਸਿਕਾ ਔਰਤਾਂ ਦੀ ਪ੍ਰਤੀਨਿਧਤਾ ਕਰਨਗੇ, ਉਹਨਾਂ ਦੇ ਸਹਾਇਕ ਮੈਂਬਰ ਸਤਵਿੰਦਰ ਕੌਰ ਹੋਣਗੇ। ਹੈਰੀ ਗਿੱਲ ਪਰਥ ਕਮੇਟੀ ਨੂੰ ਵੀ ਮੀਤ ਪ੍ਰਧਾਨ ਬਣਾਇਆ ਗਿਆ ਹੈ ਜੋ ਕੀ ਸਥਾਨਕ ਪਰਥ ਖੇਡ ਕਮੇਟੀ ਨਾਲ ਤਾਲਮੇਲ ਕਰਨਗੇ।ਇਸ ਮੌਕੇ ਪ੍ਰਧਾਨ ਦਲਜੀਤ ਸਿੰਘ ਹੈਪੀ ਧਾਮੀ, ਮੀਤ ਪ੍ਰਧਾਨ ਗੁਰਪ੍ਰੀਤ ਸ਼ੋਕਰ, ਖਜ਼ਾਨਚੀ ਜਗਦੀਪ ਸਿੰਘ ਭਿੰਡਰ, ਸਕੱਤਰ ਜਸਦੇਵ ਬੱਲ ਨੇ ਸਾਂਝੇ ਤੌਰ ‘ਤੇ ਕਿਹਾ ਕਿ ਆਸਟ੍ਰੇਲੀਆਈ ਸਿੱਖ ਖੇਡਾਂ ਜੋ ਕਿ ਸਾਡੇ ਅਮੀਰ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਤਰਜਮਾਨੀ ਕਰਦਿਆਂ ਵਿਦੇਸ਼ ਵਿੱਚ ਰਹਿੰਦਿਆਂ ਆਪਣਿਆਂ ਪੁਰਖਿਆਂ ਦੇ ਸ਼ਾਨਾਮੱਤੇ ਇਤਿਹਾਸ, ਰਹੁ-ਰੀਤਾਂ ਤੇ ਵਿਰਾਸਤ ਨਾਲ ਜੋੜਦਿਆਂ ਭਾਈਚਾਰਕ ਸਾਂਝ ਤੇ ਖੇਡ ਭਾਵਨਾ ਨੂੰ ਦਰਸਾਉਂਦੀਆਂ ਹਨ। ਇਹਨਾਂ ਖੇਡਾ ਦੀ ਸੇਵਾ ਕਰਨ ਦਾ ਮੌਕਾ ਮਿਲਣਾ ਵਾਹਿਗੁਰੂ ਜੀ, ਖੇਡ ਕਲੱਬਾਂ ਤੇ ਪੰਜਾਬੀ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰਧਾਨ ਦਲਜੀਤ ਸਿੰਘ ਹੈਪੀ ਧਾਮੀ ਨੇ ਅੱਗੇ ਕਿਹਾ ਕਿ ਉਹ 1993 ਤੋ ਸਿੱਖ ਖੇਡਾਂ ਨਾਲ ਬਤੌਰ ਖਿਡਾਰੀ ਜੁੜੇ ਹੋਏ ਹਨ ਸਮੁੱਚੀ ਕਮੇਟੀ ਸਾਰੇ ਕਲੱਬਾਂ ਤੇ ਪੰਜਾਬੀ ਭਾਈਚਾਰੇ ਨਾਲ ਮਿਲ ਕੇ ਤੇ ਪਾਰਦਾਰਸ਼ੀ ਢੰਗ ਨਾਲ ਸਿੱਖ ਖੇਡਾਂ ਨੂੰ ਕਰਵਾਉਣ ਤੇ ਆਪਣੀ ਨਵੀਂ ਪੀੜ੍ਹੀ ਨੂੰ ਇਹਨਾ ਖੇਡਾਂ ਨਾਲ ਜੋੜ ਕੇ ਹੋਰ ਉੱਚੀਆ ਬੁਲੰਦੀਆ ਤੱਕ ਪਹੁੰਚਾਉਣ ਸਾਡਾ ਮੁੱਖ ਮਨੋਰਥ ਹੋਵੇਗਾ ਤੇ ਸਾਰੀ ਕਮੇਟੀ ਪੰਜਾਬੀ ਭਾਈਚਾਰੇ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਏਗੀ। ਅਗਲੀਆਂ ਆਸਟ੍ਰੇਲੀਆ ਸਿੱਖ ਖੇਡਾਂ ਪਰਥ ਵਿਖੇ ਹੋਣ ਜਾ ਰਹੀਆਂ ਹਨ ਜਿੱਥੇ ਕੌਮੀ ਖੇਡ ਕਮੇਟੀ ਪਰਥ ਦੀ ਸਥਾਨਿਕ ਕਮੇਟੀ ਨਾਲ ਖੇਡਾਂ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਪੂਰਨ ਸਹਿਯੋਗ ਦੇਣ ਲਈ ਤਿਆਰ ਬਰ ਤਿਆਰ ਹੈ। ਸਿੱਖ ਖੇਡਾਂ ਦੇ ਸਾਬਕਾ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਨੇ ਨਵੀਂ ਚੁਣੀ ਕਮੇਟੀ ਨੂੰ ਵਧਾਈ ਦਿੰਦਿਆ ਕਿਹਾ ਕਿ ਉਹ ਸਿੱਖ ਖੇਡਾਂ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦਿੰਦੇ ਰਹਿਣਗੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



