ਪਹਿਲ ਓਪਰੇਸ਼ਨ ਨਹੀਂ, ਸਗੋਂ ਦਵਾਈਆਂ ਨਾਲ ਠੀਕ ਕਰਨਾ ਡਾਕਟਰ ਦਾ ਮੁਢਲਾ ਫਰਜ਼
ਮੋਹਾਲੀ (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ ) ਅੱਜ ਦੇ ਦੌਰ ਵਿੱਚ ਜਿੱਥੇ ਬਿਮਾਰੀ ਹੁੰਦੇ ਹੀ ਤੁਰੰਤ ਓਪਰੇਸ਼ਨ ਦੀ ਸਲਾਹ ਦੇ ਦਿੱਤੀ ਜਾਂਦੀ ਹੈ, ਉੱਥੇ ਹੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਸੋਹਾਣਾ ਹਸਪਤਾਲ ਦੇ ਸੀਨੀਅਰ ਰੋਬੋਟਿਕ ਅਤੇ ਲੈਪਰੋਸਕੋਪਿਕ ਸਰਜਨ ਡਾ. ਪਾਰੁਲ ਗਰਗ ਮਰੀਜ਼ਾਂ ਲਈ ਇੱਕ ਵੱਡੀ ਉਮੀਦ ਵਜੋਂ ਸਾਹਮਣੇ ਆ ਰਹੇ ਹਨ। ਡਾ. ਪਾਰੁਲ ਗਰਗ ਇੱਕ ਬਹੁਤ ਹੀ ਸੁਲਝੇ ਹੋਏ ਅਤੇ ਮਾਹਰ ਡਾਕਟਰ ਹਨ, ਜੋ ਅਤਿ-ਆਧੁਨਿਕ ਦੂਰਬੀਨ (ਲੈਪਰੋਸਕੋਪਿਕ) ਵਿਧੀ ਰਾਹੀਂ ਗੁੰਝਲਦਾਰ ਓਪਰੇਸ਼ਨ ਕਰਨ ਵਿੱਚ ਮੁਹਾਰਤ ਰੱਖਦੇ ਹਨ। ਪਰ ਉਨ੍ਹਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹ ਮਰੀਜ਼ ਨੂੰ ਤੁਰੰਤ ਸਰਜਰੀ ਦੇ ਰਾਹ ਪਾਉਣ ਦੀ ਬਜਾਏ, ਆਪਣੇ ਲੰਬੇ ਤਜ਼ਰਬੇ ਸਦਕਾ ਪਹਿਲਾਂ ਦਵਾਈਆਂ ਰਾਹੀਂ ਠੀਕ ਕਰਨ ਨੂੰ ਤਰਜੀਹ ਦਿੰਦੇ ਹਨ ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਡਾ. ਪਾਰੁਲ ਗਰਗ ਨੇ ਦੱਸਿਆ, “ਸਾਡੀ ਹਮੇਸ਼ਾ ਇਹੋ ਪਹਿਲਕਦਮੀ ਹੁੰਦੀ ਹੈ ਕਿ ਜੇਕਰ ਮਰੀਜ਼ ਨੂੰ ਕਿਸੇ ਵੀ ਪ੍ਰਕਾਰ ਦੀ ਸਰਜਰੀ ਦੀ ਲੋੜ ਲੱਗਦੀ ਹੈ, ਤਾਂ ਪਹਿਲਾਂ ਉਸ ਨੂੰ ਐਂਟੀਬਾਇਓਟਿਕਸ ਜਾਂ ਹੋਰ ਲੋੜੀਂਦੀਆਂ ਦਵਾਈਆਂ ਰਾਹੀਂ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਜਦੋਂ ਸਥਿਤੀ ਹੱਦ ਤੋਂ ਪਾਰ ਹੋ ਜਾਵੇ ਅਤੇ ਓਪਰੇਸ਼ਨ ਤੋਂ ਬਿਨਾਂ ਕੋਈ ਚਾਰਾ ਨਾ ਬਚੇ, ਕੇਵਲ ਉਦੋਂ ਹੀ ਸਰਜਰੀ ਦੀ ਸਿਚੂਏਸ਼ਨ ਬਣਾਈ ਜਾਂਦੀ ਹੈ।” ਉਨ੍ਹਾਂ ਦੇ ਇਸੇ ਮਰੀਜ਼-ਪੱਖੀ ਰਵੱਈਏ ਸਦਕਾ ਅਨੇਕਾਂ ਮਰੀਜ਼ ਬਿਨਾਂ ਓਪਰੇਸ਼ਨ ਦੇ ਵੀ ਸਿਹਤਯਾਬ ਹੋ ਚੁੱਕੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸ੍ਰੀ ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਮਰੀਜ਼ ਰਵੀ ਲਟਾਵਾ ਲੀਵਰ (ਜਿਗਰ) ਦੀ ਗੰਭੀਰ ਇਨਫੈਕਸ਼ਨ ਤੋਂ ਪੀੜਤ ਸਨ। ਡਾ. ਪਾਰੁਲ ਗਰਗ ਨੇ ਆਪਣੀ ਮਾਹਰ ਦੇਖਰੇਖ ਹੇਠ ਉਨ੍ਹਾਂ ਦਾ ਬਿਹਤਰੀਨ ਇਲਾਜ ਕੀਤਾ ਅਤੇ ਉਨ੍ਹਾਂ ਦੇ ਲੀਵਰ ਵਿੱਚ ਫੈਲੀ ਇਨਫੈਕਸ਼ਨ ਨੂੰ ਸਫਲਤਾਪੂਰਵਕ ਪੂਰੀ ਤਰ੍ਹਾਂ ਦੂਰ ਕਰ ਦਿੱਤਾ, ਜਿਸ ਤੋਂ ਬਾਅਦ ਮਰੀਜ਼ ਹੁਣ ਬਿਲਕੁਲ ਸਿਹਤਮੰਦ ਮਹਿਸੂਸ ਕਰ ਰਿਹਾ ਹੈ।
———ਲੀਵਰ ਅਤੇ ਆਂਤੜੀਆਂ ਦੀਆਂ ਬਿਮਾਰੀਆਂ ਦੇ ਮਾਹਰ
ਦੱਸਣਯੋਗ ਹੈ ਕਿ ਡਾ. ਪਾਰੁਲ ਗਰਗ ਨੇ ਫੈਟੀ ਲੀਵਰ (Paid Liver), ਛੋਟੀ ਆਂਤ ਅਤੇ ਵੱਡੀ ਆਂਤ , ਜਿਗਰ,ਹਰਨੀਆ, ਪੇਟ ਦੀਆ ਬਿਮਾਰੀਆਂ,ਭੁੱਖ ਨਾ ਲੱਗਣਾ, ਖਾਦਾ ਪਿਤਾ ਹਜ਼ਮ ਨਹੀਂ ਹੋਣਾ ਆਦਿ ਦੀਆਂ ਹਰ ਪ੍ਰਕਾਰ ਦੀਆਂ ਜਟਿਲ ਬਿਮਾਰੀਆਂ ਦੇ ਇਲਾਜ ਅਤੇ ਸਰਜਰੀ ਵਿੱਚ ਉੱਚ ਡਾਕਟਰੀ ਡਿਗਰੀ ਹਾਸਲ ਕੀਤੀ ਹੋਈ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਸ੍ਰੀ ਗੁਰੂ ਹਰਕ੍ਰਿਸ਼ਨ ਸੁਹਾਣਾ ਹਸਪਤਾਲ ਵਿਖੇ ਬਤੌਰ ਸੀਨੀਅਰ ਸਰਜਨ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ ਅਤੇ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



