HOME ਪਿੰਡ ਅਕਲੀਆ ਵਿਖੇ ਫੌਜ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਨੌਜਵਾਨਾਂ ਦਾ...

ਪਿੰਡ ਅਕਲੀਆ ਵਿਖੇ ਫੌਜ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਨੌਜਵਾਨਾਂ ਦਾ ਚਹਿਲ ਵੱਲੋਂ ਕੀਤਾ ਸਨਮਾਨ

33
ਭੀਖੀ   (ਸਮਾਜ ਵੀਕਲੀ)   (ਕਮਲ ਜਿੰਦਲ) ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਚੁਸਪਿੰਦਰਬੀਰ ਚਹਿਲ ਵੱਲੋਂ ਪਿੰਡ ਅਕਲੀਆ ਵਿਖੇ ਫੌਜ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਨੌਜਵਾਨਾਂ ਦੇ ਸਨਮਾਨ ਸਮਾਰੋਹ ਦੌਰਾਨ ਨੌਜਵਾਨਾਂ ਦੀਆਂ ਪ੍ਰਾਪਤੀਆਂ ‘ਤੇ ਮਾਣ ਪ੍ਰਗਟ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਦੇਸ਼ ਅਤੇ ਪੰਜਾਬ ਦੀ ਸੇਵਾ ਲਈ ਚੁਣੇ ਗਏ ਨੌਜਵਾਨ ਪਿੰਡ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹਨ। ਉਨ੍ਹਾਂ ਕਿਹਾ ਕਿ ਕੋਚ ਸ. ਅਮਰੀਕ ਸਿੰਘ ਭੁੱਲਰ ਪਿਛਲੇ ਕਈ ਸਾਲਾਂ ਤੋਂ ਨੌਜਵਾਨਾਂ ਨੂੰ ਮੁਫ਼ਤ ਭਰਤੀ ਟ੍ਰੇਨਿੰਗ ਦੇ ਰਹੇ ਹਨ। ਉਨ੍ਹਾਂ ਦੀ ਮਿਹਨਤ, ਟ੍ਰੇਨਿੰਗ ਅਤੇ ਮਾਰਗਦਰਸ਼ਨ ਸਦਕਾ 80 ਤੋਂ ਵੱਧ ਨੌਜਵਾਨ ਫੌਜ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋ ਕੇ ਦੇਸ਼ ਅਤੇ ਸੂਬੇ ਦੀ ਸੇਵਾ ਕਰ ਰਹੇ ਹਨ। ਇਹ ਪੰਜਾਬ ਦੀ ਮਿਹਨਤੀ, ਅਨੁਸ਼ਾਸਿਤ ਅਤੇ ਨਸ਼ਿਆਂ ਤੋਂ ਦੂਰ ਰਹਿਣ ਵਾਲੀ ਸੋਚ ਦੀ ਮਿਸਾਲ ਹੈ। ਨੌਜਵਾਨਾਂ ਨੂੰ ਖੇਡਾਂ ਅਤੇ ਫਿਟਨੈੱਸ ਵੱਲ ਹੋਰ ਪ੍ਰੇਰਿਤ ਕਰਨ ਲਈ ਪਿੰਡ ਅਕਲੀਆ ਵਿੱਚ ਜਿੰਮ ਹਾਲ ਅਤੇ ਜਿੰਮ ਦਾ ਸਮਾਨ ਮੁਹੱਈਆ ਕਰਵਾਉਣ ਦਾ ਉਨ੍ਹਾਂ ਵੱਲੋਂ ਵਾਅਦਾ ਕੀਤਾ ਗਿਆ।ਇਸ ਮੌਕੇ ਕੋਚ ਅਮਰੀਕ ਸਿੰਘ ਭੁੱਲਰ, ਕੋਚ ਹਰਦੀਪ ਕੌਰ, ਉਮੀਦ ਸੇਵਾ ਸੁਸਾਇਟੀ ਅਤੇ ਭਰਤੀ ਹੋਏ ਸਾਰੇ ਨੌਜਵਾਨਾਂ ਨੂੰ ਵਧਾਈ ਦਿੱਤੀ ਗਈ। ਬੁਲਾਰਿਆਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ, ਸਿੱਖਿਆ ਅਤੇ ਰੋਜ਼ਗਾਰ ਨਾਲ ਜੋੜਨਾ ਹੀ ਸਮਾਜ ਦੀ ਤਰੱਕੀ ਦਾ ਅਸਲ ਰਾਹ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰਵਿਦਾਸੀਆ ਸਮਾਜ ਦੇ ਸੂਬਾ ਭਰ ਦੇ ਕਾਂਗਰਸੀ ਲੀਡਰਾਂ ਨੇ ਖੰਨਾ ‘ਚ ਕੀਤੀ ਮੀਟਿੰਗ
Next articleਟੌਂਸਾ ਇਲਾਕੇ ਦੇ ਨਾਲ ਲੱਗਦੇ ਪਿੰਡਾਂ ‘ਚ ਦੋ ਦਿਨਾਂ ਤੋਂ ਬਿਜਲੀ ਗੁੱਲ