ਰਾਏਕੋਟ, (ਸਮਾਜ ਵੀਕਲੀ) ਗੁਰਭਿੰਦਰ ਗੁਰੀ -ਸਮੂਹ ਪਿੰਡ ਵਾਸੀਆ ਦੇ ਸਹਿਯੋਗ ਨਾਲ ਭਗਵਾਨ ਬਾਲਮੀਕ ਦੀ ਯਾਦ ਨੂੰ ਸਮਰਪਿਤ ਚਮਕੌਰ ਸਿੰਘ ਦੀ ਅਗਵਾਈ ਹੇਠ ਪਿੰਡ ਮੱਲ੍ਹਾ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ।ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਅਜਾਗਰ ਸਿੰਘ ਲੋਪੋ ਵਾਲਿਆ ਦੇ ਕਵੀਸਰੀ ਜੱਥੇ ਨੇ ਭਗਵਾਨ ਬਾਲਮੀਕ ਜੀ ਦਾ ਇਤਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।ਇਸ ਮੌਕੇ ਸੇਵਾਦਾਰਾ ਵੱਲੋ ਗੁਰੂ ਕਾ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਵੀਲ ਲਗਾਈ ਗਈ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਗੁਰਪਿੰਦਰਪਾਲ ਸਿੰਘ ਮੱਲ੍ਹਾ ਨੇ ਨਿਭਾਈ।ਇਸ ਮੌਕੇ ਚਮਕੌਰ ਸਿੰਘ ਨੇ ਕਵੀਸਰੀ ਜੱਥੇ ਭਾਈ ਅਜਾਗਰ ਸਿੰਘ ਲੋਪੋ ਵਾਲਿਆ ਅਤੇ ਸਮੂਹ ਸੇਵਦਾਰਾ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਪਿੰਡ ਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਗੁਰਮੇਲ ਸਿੰਘ ਮੱਲ੍ਹਾ, ਯੂਥ ਆਗੂ ਸਤਨਾਮ ਸਿੰਘ ਸਰਾਂ,ਭੋਲਾ ਸਿੰਘ,ਕਰਮਜੀਤ ਸਿੰਘ,ਮਲਕੀਤ ਸਿੰਘ,ਗਿਆਨੀ ਪਰਮਜੀਤ ਸਿੰਘ,ਅੰਮ੍ਰਿਤ ਸਿੰਘ,ਸੁੱਖਾ ਸਿੰਘ ਆਦਿ ਸੰਗਤ ਹਾਜ਼ਰ ਸੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


