ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਦਫਤਰ ਉਪ ਮੰਡਲ ਮੈਜਿਸਟ੍ਰੇਟ ਬਲਾਚੌਰ ਵਿਖੇ ਅੱਜ ਸ.ਬਲਦੇਵ ਸਿੰਘ ਸੈਣੀ ਵਲੋਂ ਸੁਪਰਡੈਂਟ ਗਰੇਡ-2 ਦਾ ਅਹੁੱਦਾ ਸੰਭਾਣ ਉਪਰੰਤ ਦਫਤਰੀ ਕੰਮ ਆਰੰਭ ਕਰ ਦਿੱਤਾ ਹੈ । ਸੁਪਰਡੈਂਟ ਬਲਦੇਵ ਸਿੰਘ ਸੈਣੀ ਪਹਿਲੋ ਵੀ ਇਸ ਦਫਤਰ ਵਿੱਚ ਆਪਣੀਆਂ ਲੰਮਾ ਸਮ੍ਹਾਂ ਸੇਵਾਵਾਂ ਨਿਭਾ ਚੁੱਕੇ ਹਨ। ਜਿਹੜੇ ਕਿ ਬਹੁਤ ਹੀ ਨਿੱਘੇ ਅਤੇ ਮਿਲਾਣਸਾਰ ਸੁਭਾਅ ਦੇ ਮਾਲਕ ਹੋਣ ਕਾਰਨ ਉਨ੍ਹਾ ਦੀ ਇਸ ਦਫਤਰ ਵਿੱਚ ਮੁੜ ਤਾਇਨਾਤੀ ਹੋਣ ਕਾਰਨ ਦਫਤਰੀ ਸਟਾਂਫ ਅਤੇ ਪਬਲਿਕ ਵਿੱਚ ਵੀ ਖੁਸ਼ੀ ਪਾ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆ ਆਖਿਆ ਕਿ ਕਿਸੇ ਨੂੰ ਵੀ ਕੰਮ ਕਾਰ ਕਰਾਉਣ ਵਿੱਚ ਕੋਈ ਮੁਸ਼ਿਕਲ ਨਹੀ ਆਉਣ ਦਿੱਤੀ ਜਾਵੇਗੀ ਅਤੇ ਜੇਕਰ ਕਿਸੇ ਵੀ ਸਖਸ਼ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਵੇ ਤਾਂ ਉਹ ਉਨ੍ਹਾਂ ਨਾਲ ਦਫਤਰ ਵਿੱਚ ਹਰ ਵੇਲੇ ਸੰਪਰਕ ਕਰ ਸਕਦਾ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਉਂਕਾਰ ਸਿੰਘ ਸੈਂਣੀ ਸਮੇਤ ਸਮੂਹ ਦਫਤਰੀ ਅਮਲੇ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਯਾਦ ਰਹੇ ਕਿ ਸ.ਬਲਦੇਵ ਸਿੰਘ ਸੈਣੀ ਸੁਪਰਡੈਂਟ ਗਰੇਡ-2 ਸਬ ਡਵੀਜ਼ਨ ਬੰਗਾ ਤੋਂ ਬਦਲੀ ਹੋ ਕੇ ਬਲਾਚੌਰ ਆਏ ਹਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



