ਹਰ Booth ਤੇ ਤੇ SIR ਲਈ ਪਾਰਟੀ ਲੀਡਰਸ਼ਿਪ ਇੱਕ ਇੱਕ ਵੋਟ ਦੀ ਰਾਖੀ ਕਰਨ ਬਸਪਾ ਆਗੂ -‘ਵਿਪਲ ਕੁਮਾਰ
ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) 12 ਜੂਨ ਨੂੰ ਪੰਜਾਬ ਭਰ ਵਿੱਚ ਪਟਿਆਲਾ ਚ ਨੌਜਵਾਨਾਂ ਤੇ ਹੋਏ ਲਾਠੀ ਚਾਰਜ ਅਤੇ ਪੰਜਾਬ ਭਰ ਵਿੱਚ ਸਰਕਾਰੀ ਜਬਰ ਦੇ ਵਿਰੁੱਧ ਜਿਲ੍ਾ ਪੱਧਰੀ ਰੋਸ ਪ੍ਰਦਰਸ਼ਨ ਡਾ. ਅਵਤਾਰ ਸਿੰਘ ਕਰੀਮਪੁਰੀ ਅੱਜ ਜਲੰਧਰ ਦੇ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ੍ਰੀ ਰਾਮ ਜੀ ਗੌਤਮ ਪਾਰਟੀ ਦੇ ਸੈਕਟਰ ਮੁੱਖ ਪਰਿਵਾਰ ਇੰਚਾਰਜ ਪੰਜਾਬ ਹਰਿਆਣਾ ਦਿੱਲੀ ਰਾਜਸਥਾਨ ਮਹਾਰਾਸ਼ਟਰ ਅਤੇ ਵਿਸ਼ੇਸ਼ ਮਹਿਮਾਨ ਪਾਰਟੀ ਦੇ ਕੇਂਦਰੀ ਪ੍ਰਭਾਰੀ ਸ੍ਰੀ ਬਿਪਲ ਕੁਮਾਰ ਜੀ ਮੀਟਿੰਗ ਦੀ ਪ੍ਰਧਾਨਗੀ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਨੇ ਕੀਤੀ ਆਗੂਆਂ ਨੇ ਸਾਂਝੇ ਬਿਆਨ ਵਿੱਚ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿੱਚ ਬੇਰੁਜ਼ਗਾਰਾਂ ਤੇ ਕੀਤੇ ਲਾਠੀਚਾਰਜ ਦੇ ਵਿਰੁੱਧ ਅਤੇ ਲੋਕ-ਵਿਰੋਧੀ ਨੀਤੀਆਂ ਖ਼ਿਲਾਫ਼ 12 ਜੂਨ ਨੂੰ ਬਸਪਾ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਡਿਪਟੀ ਕਮਿਸ਼ਨਰਾਂ (DC) ਰਾਹੀਂ ਮਾਨਯੋਗ ਗਵਰਨਰ ਸਾਹਿਬ ਨੂੰ ਮੰਗ ਪੱਤਰ (ਮੈਮੋਰੰਡਮ) ਭੇਜੇ ਜਾਣਗੇ। ਧਰਨੇ ਦੇ ਮੁੱਖ ਮੁੱਦੇ ਨੌਜਵਾਨਾਂ ਨੂੰ ਇਨਸਾਫ਼: ਬੇਰੁਜ਼ਗਾਰ ਨੌਜਵਾਨਾਂ ਨੂੰ ਤੁਰੰਤ ਪੱਕਾ ਰੁਜ਼ਗਾਰ ਦਿੱਤਾ ਜਾਵੇ, ਲਾਠੀਚਾਰਜ ਵਿੱਚ ਜ਼ਖਮੀ ਹੋਏ ਨੌਜਵਾਨਾਂ ਨੂੰ ਯੋਗ ਕੰਪਨਸੇਸ਼ਨ (ਮੁਆਵਜ਼ਾ) ਦਿੱਤਾ ਜਾਵੇ ਅਤੇ ਨਿਹੱਥੇ ਨੌਜਵਾਨਾਂ ‘ਤੇ ਤਸ਼ੱਦਦ ਕਰਨ ਵਾਲੇ ਜ਼ਿੰਮੇਵਾਰ ਅਧਿਕਾਰੀਆਂ
ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ: ਸਰਕਾਰੀ ਕਰਮਚਾਰੀਆਂ ਅਤੇ ਰਿਟਾਇਰਡ ਪੈਨਸ਼ਨਰਾਂ ਦਾ ਬਣਦਾ 18% ਡੀ.ਏ. (DA) ਤੁਰੰਤ ਜਾਰੀ ਕੀਤਾ ਜਾਵੇ। ਦਲਿਤਾਂ ‘ਤੇ ਅੱਤਿਆਚਾਰ ਬੰਦ ਹੋਣ: ਪੰਜਾਬ ਅੰਦਰ ਅਨੁਸੂਚਿਤ ਜਾਤੀਆਂ ਦੇ ਉੱਪਰ ਹੋ ਰਹੇ ਬੇਤਹਾਸ਼ਾ ਅੱਤਿਆਚਾਰਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਡਾ. ਕਰੀਮਪੁਰੀ ਨੇ ਮੰਗ ਕੀਤੀ ਕਿ ਮਲੋਟ ਅਤੇ ਪਟਿਆਲਾ ਵਿੱਚ ਹੋਈਆਂ ਘਟਨਾਵਾਂ ਦੇ ਦੋਸ਼ੀਆਂ ਵਿਰੁੱਧ ਸਰਕਾਰ ਤੁਰੰਤ ਅਤੇ ਸਖ਼ਤ ਕਾਨੂੰਨੀ ਕਾਰਵਾਈ ਕਰੇ। ਮਹਿੰਗਾਈ ਤੋਂ ਰਾਹਤ: ਕੇਂਦਰ ਸਰਕਾਰ ਵੱਲੋਂ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧਾਈਆਂ ਗਈਆਂ ਕੀਮਤਾਂ ਨੂੰ ਤੁਰੰਤ ਰੱਦ ਕਰਕੇ ਜਨਤਾ ਨੂੰ ਰਾਹਤ ਦਿੱਤੀ ਜਾਵੇ। ‘ਪੰਜਾਬ ਸੰਭਾਲੋ ਮੁਹਿੰਮ’ ਅਤੇ ਵੋਟ ਦੇ ਅਧਿਕਾਰ ਦੀ ਰਾਖੀ ਸੂਬਾ ਪ੍ਰਧਾਨ ਡਾ. ਕਰੀਮਪੁਰੀ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਭਵਿੱਖ ਅਤੇ ਲੋਕਤੰਤਰ ਨੂੰ ਬਚਾਉਣ ਲਈ ਬਸਪਾ ਦੀ ‘ਪੰਜਾਬ ਸੰਭਾਲੋ ਮੁਹਿੰਮ’ ਨਾਲ ਸਰਗਰਮੀ ਨਾਲ ਜੁੜਨ। ਉਹਨਾਂ ਕਿਹਾ ਕਿ SIR ਦੇ ਸੰਦਰਭ ਵਿੱਚ ਪੰਜਾਬੀਆਂ ਦੇ ਵੋਟ ਦੇ ਅਧਿਕਾਰ ਦੀ ਰਾਖੀ ਲਈ ਬਸਪਾ ਆਗੂ ਅਤੇ ਵਰਕਰ ਪਿੰਡ-ਪਿੰਡ ਜਾ ਕੇ ਬੂਥ ਲੈਵਲ ਏਜੰਟਾਂ (BLA) ਦੀਆਂ ਮਜ਼ਬੂਤ ਟੀਮਾਂ ਤਿਆਰ ਕਰਨ, ਬਸਪਾ ਹਰ ਪਿੰਡ ਅਤੇ ਹਰ ਬੂਥ ‘ਤੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੁਆਰਾ ਦਿੱਤੇ ਗਏ ਵੋਟ ਦੇ ਅਧਿਕਾਰ ਦੀ ਪੰਜਾਬੀਆਂ ਦੀ ਰਾਖੀ ਕਰੇਗੀ ਮੀਟਿੰਗ ਨੂੰ ਪਾਰਟੀ ਦੇ ਸਟੇਟ ਕੋਆਰਡੀਨੇਟਰ ਅਜੀਤ ਸਿੰਘ ਭੈਣੀ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਸਪਾ ਹੀ ਇੱਕ ਬਦਲ ਹੈ ਜੋ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ ਬਸਪਾ ਕੋਆਰਡੀਨੇਟਰ ਸਰਦਾਰ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਬਹੁਜਨ ਸਮਾਜ ਪਾਰਟੀ ਵਲੋਂ ਮਿਊਸੀਪਲ ਕਮੇਟੀ ਇਲੈਕਸ਼ਨ ਵਿੱਚ ਚੰਗੇ ਨਤੀਜਿਆਂ ਲਈ ਪਾਰਟੀ ਲੀਡਰਸ਼ਿਪ ਅਤੇ ਵਰਕਰਾਂ ਨੂੰ ਵਧਾਈ ਦਿੱਤੀ ਮੀਟਿੰਗ ਦੀ ਕਾਰਵਾਈ ਐਡਵੋਕੇਟ ਬਲਵਿੰਦਰ ਕੁਮਾਰ ਨੇ ਚਲਾਈ ਮੀਟਿੰਗ ਦੇ ਪ੍ਰਬੰਧਾਂ ਨੂੰ ਆਫਿਸ ਸੈਕਟਰੀ ਇੰਜੀਨੀਅਰ ਜਸਵੰਤ ਰਾਏ ਅਤੇ ਕੈਸ਼ੀਅਰ ਪਰਮਜੀਤ ਮਲ ਨੇ ਸੰਭਾਲਿਆ ਮੀਟਿੰਗ ਵਿੱਚ ਜੋਨ ਕੁਆਰਡੀਨੇਟਰ ਗੁਰਨਾਮ ਚੌਧਰੀ, ਤੀਰਥ ਰਾਜਪੁਰਾ ਜੋਨ ਕੋਆਰਡੀਨੇਟਰ,ਜਨਰਲ ਸੈਕਟਰੀ ਠੇਕੇਦਾਰ ਹਰਭਜਨ ਸਿੰਘ ਬਜਹੇੜੀ, ਡਾਕਟਰ ਮੱਖਣ ਸਿੰਘ ਮਾਸਟਰ ਅਮਰਜੀਤ ਸਿੰਘ ਜਲੂਰ,ਲਾਲ ਸਿੰਘ ਸੁਲਹਾਨੀ, ਦੌਲਤ ਰਾਮ, ਪ੍ਰਵੀਨ ਬੰਗਾ,ਸੰਤ ਰਾਮ ਮਲੀਆਂ ਤੋਂ ਇਲਾਵਾ ਹੋਰ ਪਾਰਟੀ ਲੀਡਰਸ਼ਿਪ ਅਤੇ ਵਰਕਰ ਵੱਡੇ ਗਿਣਤੀ ਵਿੱਚ ਹਾਜ਼ਰ ਸਨ । ਪ੍ਰਵੀਨ ਬੰਗਾ ਸੂਬਾਈ ਜਨਰਲ ਸਕੱਤਰ ਬਸਪਾ ਪੰਜਾਬ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



