ਮੁਕਤਸਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਵਿਧਾਨ ਸਭਾ ਅਤੇ ਸਦਰ ਥਾਣਾ ਮਲੋਟ ਦੇ ਅਧੀਨ ਪੈਦੇ ਪਿੰਡ ਝੋਰੜਾਂ ਵਿਖੇ ਦੋ ਗਰੀਬ ਸਮਾਜ ਨਾਲ ਸੰਬੰਧਤ ਨੋਜਵਾਨਾਂ ਦੀ ਚੋਰੀ ਸਬੰਧੀ ਘਟਨਾ ਕਾਰਨ ਪਿੰਡ ਦੇ ਕੁਝ ਮਜੂਦਾ ਬੰਦੇ ਪ੍ਰਵਾਸੀ ਬੰਦਿਆਂ ਨਾਲ ਮਿਲ ਕੇ ਉਕਤ ਨੌਜਵਾਨ ਨੂੰ ਜਬਰੀ ਘਰੋਂ ਚੱਕ ਕੇ ਲੈ ਗਏ ਅਤੇ ਸਿਖਰ ਦੀ ਗ਼ਰਮ ਤਪਸ਼ ਵਿਚ ਨੰਗੇ ਕਰਕੇ ਵਹੀਕਲਜ਼ ਨਾਲ ਬਣਕੇ ਖਿੱਚ ਕੇ ਲੈ ਗਏ ਦਰਖ਼ਤ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਬਹੁਜਨ ਸਮਾਜ ਪਾਰਟੀ ਸੂਬਾ ਸਕੱਤਰ ਬੀਬੀ ਸ਼ੀਲਾ ਰਾਣੀ ਗੁਰੂਸਰ ( ਸਾਬਕਾ ਚੇਅਰਪਰਸਨ ਬਲਾਕ ਸੰਮਤੀ ) ਉਨ੍ਹਾਂ ਨਾਲ਼ ਸ.ਬਲਕਾਰ ਸਿੰਘ ਲੱਖੇਵਾਲੀ ਪ੍ਰਧਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਇੰਚਾਰਜ ਸ੍ਰੀ ਜਗਦੇਵ ਅਲਾਰਮ , ਸਰਦਾਰ ਸ੍ਰੀ ਚੰਦ ਜੀ ਗਿਦੜਬਾਹਾ, ਸ਼੍ਰੀ ਅਨੀਲ ਕੁਮਾਰ ਪ੍ਰਧਾਨ ਸ਼ਹਿਰੀ ਮਲੋਟ, ਸੀਨੀਅਰ ਜ਼ਿਲ੍ਹਾ ਆਗੂ ਸ਼੍ਰੀ ਜੈਲਾ ਰਾਮ ਸਾਮਰੀਆ ਮਲੋਟ, ਸ.ਜੁਗਰਾਜ ਸਿੰਘ ਰੂਪਾਣਾ, ਸ. ਮਨਜੀਤ ਸਿੰਘ ਮਲੋਟ ਸ.ਅਨੋਖ ਸਿੰਘ ਵਿਰਕ ਖੇੜਾ ਅਤੇ ਦਰਜਨਾ ਦੀ ਗਿਣਤੀ ਵਿੱਚ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੇ ਸ਼ਮੂਲੀਅਤ ਕਰਦਿਆਂ ਹੋਇਆਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਘਟਨਾ ਦੀ ਨਿਖੇਧੀ ਕੀਤੀ, ਪਰਿਵਾਰ ਨੂੰ ਇੰਨਸਾਫ਼ ਦੁਵਾਉਣ ਲਈ ਬਸਪਾ ਪੂਰਨ ਸਹਯੋਗ ਕਰੇਗੀ, ਉਪਰੋਕਤ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਆਗੂਆਂ ਵਲੋਂ ਭਾਰੀ ਗਿਣਤੀ ਵਿੱਚ ਉੱਚ ਪੁਲਿਸ ਅਧਿਕਾਰੀਆਂ ਨੂੰ ਮਿਲਕੇ ਦੁੱਖੀ ਪਰਿਵਾਰ ਨੂੰ ਇੰਨਸਾਫ਼ ਦੁਵਾਉਣ ਲਈ ਮੰਗ ਕੀਤੀ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


