ਸਮਾਜ ਵੀਕਲੀ ਯੂ ਕੇ
ਨਕੋਦਰ- ਮਿਤੀ 03/06/2026 ਨੂੰ ‘ਸਮਰਾਟ ਅਸ਼ੋਕ ਪਬਲਿਕ ਸਕੂਲ ਨਕੋਦਰ’ ਜੋ ਮੁਹੱਲਾ ਡਾਕਟਰ ਅੰਬੇਡਕਰ ਨਗਰ (ਨਵੀਂ ਆਬਾਦੀ) ਨਕੋਦਰ ਵਿਖੇ ਬਣ ਰਿਹਾ ਹੈ, ਉਸਦੀ ਪ੍ਰਬੰਧਕ ਕਮੇਟੀ ਦੇ ਗਠਨ ਅਤੇ ਅਹੁਦੇਦਾਰਾਂ ਦੀ ਚੋਣ ਲਈ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸ਼ਹਿਰ ਦੇ ਬਹੁਤ ਸਾਰੇ ਪਤਵੰਤੇ ਸਾਥੀਆਂ ਅਤੇ ਇਸਤਰੀਆਂ ਨੇ ਵੀ ਹਿੱਸਾ ਲਿਆ। ਜਿਨ੍ਹਾਂ ਵਿੱਚ ਨਕੋਦਰ ਕਮੇਟੀ ਦੇ ਵਾਰਡ ਨੰਬਰ 9 ਤੋਂ ਜਿੱਤ ਕੇ ਨਵੇਂ ਬਣੇ MC ਸ਼੍ਰੀਮਤੀ ਸੁਖਵਿੰਦਰ ਕੌਰ ਅਤੇ ਮਿਸ਼ਨਰੀ ਸਿੰਗਰ ਜੀਵਨ ਮਹਿੰਮੀ ਵੀ ਸ਼ਾਮਿਲ ਹੋਏ।
ਇਹ ਮੀਟਿੰਗ ਬੋਧੀ ਸਤਵ ਡਾਕਟਰ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਜੋ ਸਾਰੇ ਭਾਰਤ ਦੇ ਵਿੱਚ ਲੜੀਵਾਰ ਸਕੂਲ ਬਣਾ ਰਹੀ ਹੈ, ਉਸਦੇ ਚੇਅਰਮੈਨ ਸ੍ਰੀ ਸੋਹਣ ਲਾਲ ਗਿੰਡਾ ਜੀ ਦੀ ਦੇਖ ਰੇਖ ਵਿੱਚ ਹੋਈ। ਇਹ ਮੀਟਿੰਗ ਮੁਹੱਲਾ ਡਾਕਟਰ ਅੰਬੇਡਕਰ ਨਗਰ (ਨਵੀਂ ਆਬਾਦੀ) ਵਿਖੇ ਸ੍ਰੀ ਲਾਲ ਚੰਦ ਅਤੇ ਸ੍ਰੀ ਦਵਿੰਦਰ ਚੰਦਰ ਜੀ ਦੇ ਘਰ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਪਰਸ਼ੋਤਮ ਲਾਲ ਚੰਦਰ ਦੁਆਰਾ ਸਕੂਲ ਦੇ ਉਦੇਸ਼ਾਂ ਅਤੇ ਭਵਿੱਖੀ ਵਿਕਾਸ ਸਬੰਧੀ ਚਰਚਾ ਨਾਲ ਕੀਤੀ ਗਈ। ਆਏ ਹੋਏ ਸਾਰੇ ਸਾਥੀਆਂ ਨੂੰ ਇਹ ਵੀ ਜਾਣੂ ਕਰਵਾਇਆ ਗਿਆ ਕਿ ਇਹ ਜੋ ਸਕੂਲ ਬਣਨ ਜਾ ਰਿਹਾ ਹੈ ਉਸ ਸਕੂਲ ਵਾਸਤੇ ਮਹਾਦਾਨੀ ਚੌਧਰੀ ਫਕੀਰ ਚੰਦ Ex. Vice ਪ੍ਰਧਾਨ ਨਗਰ ਕੌਂਸਲ ਨਕੋਦਰ ਜੀ ਦੇ ਬੇਟੇ ਸ਼੍ਰੀ ਲਾਲ ਚੰਦ (UK) ਅਤੇ ਦਵਿੰਦਰ ਚੰਦਰ (UK) ਅਤੇ ਉਹਨਾਂ ਦੇ ਪਰਿਵਾਰ ਦੁਆਰਾ ਇਹ ਜਗ੍ਹਾ ਦਾਨ ਕੀਤੀ ਗਈ। ਉਸ ਤੋਂ ਬਾਅਦ ਰਕੇਸ਼ ਕੁਮਾਰ ਦੁਆਰਾ ਸੁਸਾਇਟੀ ਦੇ ਬਣੇ ਹੋਏ ਮੈਂਬਰਾਂ ਦਾ ਵੇਰਵਾ ਸਾਰਿਆਂ ਨਾਲ ਸਾਂਝਾ ਕੀਤਾ ਆਏ ਹੋਏ ਸਾਥੀਆਂ ਦੇ ਸਵਾਲਾਂ ਦੇ ਜਵਾਬ ਸ੍ਰੀ ਜਸਵੰਤ ਰਾਏ ਜੀ, ਜੋ ਜਲੰਧਰ ਮੇਨ ਬਾਡੀ ਤੋਂ ਆਏ ਹੋਏ ਸਨ ਉਹਨਾਂ ਦੁਆਰਾ ਦੇਣ ਤੋਂ ਬਾਅਦ ਅਹੁਦੇਦਾਰਾਂ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ।
ਉਪਰੰਤ ਕਮੇਟੀ ਦੇ ਗਠਨ ਲਈ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ ਗਈਆਂ ਅਤੇ ਸਰਬ ਸੰਮਤੀ ਰਾਹੀਂ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਉਪ ਸਕੱਤਰ, ਖਜਾਨਚੀ, ਉਪ ਖਜਾਨਚੀ ਅਤੇ ਹੋਰ ਮੈਂਬਰਾਂ ਦੀ ਚੋਣ ਕੀਤੀ ਗਈ। ਚੁਣੇ ਗਏ ਅਹੁਦਾਦਾਰਾਂ ਨੇ ਸਕੂਲ ਦੀ ਬਿਲਡਿੰਗ ਬਣਾਉਣ ਤੋਂ ਲੈ ਕੇ ਸਕੂਲ ਦੀ ਤਰੱਕੀ, ਵਿਦਿਆਰਥੀਆਂ ਦੀ ਭਲਾਈ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੂਰੀ ਇਮਾਨਦਾਰੀ ਨਾਲ ਅਤੇ ਸਮਰਪਣ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਅੰਤ ਵਿੱਚ ਸਾਰੇ ਮੈਂਬਰਾਂ ਨੇ ਨਵੇਂ ਬਣ ਰਹੇ ਸਕੂਲ ਦੀ ਬਣੀ ਕਮੇਟੀ ਨੂੰ ਵਧਾਈ ਦਿੱਤੀ ਅਤੇ ਸਕੂਲ ਦੇ ਚੰਗੇ ਭਵਿੱਖ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੁੱਖ ਬਾਡੀ ਜਲੰਧਰ ਤੋਂ ਆਏ ਹੋਏ ਸਾਥੀ ਸ਼੍ਰੀ ਹੁਸਨ ਲਾਲ, ਸ਼੍ਰੀ ਜਸਵੰਤ ਰਾਏ ਜੀ ਤੇ ਉਹਨਾਂ ਦੇ ਸਾਰੇ ਸਾਥੀ ਜੋ ਉਚੇਚੇ ਤੌਰ ਤੇ ਆਏ ਸਨ, ਸਾਰਿਆਂ ਦਾ ਮਿਸਟਰ ਸੁਰਿੰਦਰ ਕੁਮਾਰ ਦੁਆਰਾ ਸਮਾਂ ਦੇਣ ਦੇ ਲਈ ਧੰਨਵਾਦ ਕੀਤਾ।
ਅਹੁਦੇਦਾਰਾਂ ਦੀ ਚੋਣ ਦਾ ਵੇਰਵਾ _
ਪ੍ਰਧਾਨ- ਸ੍ਰੀ ਤੀਰਥ ਰਾਮ,
ਵਾਇਸ ਪ੍ਰਧਾਨ- ਸ੍ਰੀ ਸੁਰਿੰਦਰ ਕੁਮਾਰ,
ਜਨਰਲ ਸੈਕਰਟਰੀ- ਪਰਸ਼ੋਤਮ ਲਾਲ ਚੰਦਰ,
ਜੁਆਇੰਟ ਜਨਰਲ ਸੈਕਟਰੀ- ਸ਼੍ਰੀ ਜੁਗਲ ਕਿਸ਼ੋਰ,
ਕੈਸ਼ੀਅਰ- ਬਲਦੇਵ ਰਾਜ ਗਿੰਡਾ,
ਜੁਆਇੰਟ ਕੈਸ਼ੀਅਰ- ਰਕੇਸ਼ ਕੁਮਾਰ,
ਐਗਜੀਕਿਊਟੋ ਮੈਂਬਰ
ਰੋਸ਼ਨ ਲਾਲ, ਸੋਹਨ ਲਾਲ ਬਸਰਾ, ਅਮਰਜੀਤ ਚੰਦਰ, ਨੀਲਮ ਰਾਣੀ, ਦਨੇਸ਼ ਚੰਦਰ, ਰਾਜਕੁਮਾਰ.
ਜੈ ਭੀਮ, ਜੈ ਭਾਰਤ
(ਪੁਰਸ਼ੋਤਮ ਲਾਲ ਚੰਦਰ)




