HOME ਪਿੰਡ ਕੰਗਣਾ ਬੇਟ ਵਿਖੇ ਧੰਨ-ਧੰਨ ਪੀਰ ਨੂਰਬਖਸ਼ ਦੀ ਯਾਦ ਵਿੱਚ ਸਲਾਨਾ ਮੇਲਾ...

ਪਿੰਡ ਕੰਗਣਾ ਬੇਟ ਵਿਖੇ ਧੰਨ-ਧੰਨ ਪੀਰ ਨੂਰਬਖਸ਼ ਦੀ ਯਾਦ ਵਿੱਚ ਸਲਾਨਾ ਮੇਲਾ 4 ਅਤੇ 5 ਜੂਨ ਨੂੰ, ਕਰਵਾਏ ਜਾਣਗੇ ਵਿਸ਼ੇਸ਼ ਮੁਕਾਬਲੇ

4
ਬਲਾਚੌਰ,  (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ): ਇਲਾਕੇ ਦੇ ਪ੍ਰਸਿੱਧ ਪਿੰਡ ਕੰਗਣਾ ਬੇਟ (ਤਹਿਸੀਲ ਬਲਾਚੌਰ) ਵਿਖੇ ਧੰਨ-ਧੰਨ ਪੀਰ ਨੂਰਬਖਸ਼ (ਝਿੜੇ ਵਾਲੀ ਸਰਕਾਰ) ਦੀ ਨਿੱਘੀ ਯਾਦ ਵਿੱਚ ਸਲਾਨਾ ਮੇਲਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਮੇਹਰ ਚੰਦ ਅਤੇ ਅਮੀਆਂ ਚੌਧਰੀ ਕੰਗਣਾ ਬੇਟ ਨੇ ਦੱਸਿਆ ਕਿ ਇਸ ਦੋ ਰੋਜ਼ਾ ਜੋੜ ਮੇਲੇ ਦੀ ਸ਼ੁਰੂਆਤ 4 ਜੂਨ 2026 ਦਿਨ ਵੀਰਵਾਰ ਨੂੰ ਝੰਡੇ ਦੀ ਰਸਮ ਅਤੇ ਸੰਗਤ ਦੇ ਆਗਮਨ ਨਾਲ ਹੋਵੇਗੀ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋ ਕੇ ਪੀਰਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਗੀਆਂ। ਮੇਲੇ ਦੇ ਦੂਜੇ ਦਿਨ, ਯਾਨੀ 5 ਜੂਨ 2026 ਨੂੰ ਦਰਸ਼ਕਾਂ ਦੇ ਮਨੋਰੰਜਨ ਅਤੇ ਖੇਡ ਪ੍ਰੇਮੀਆਂ ਲਈ ਵੱਖ-ਵੱਖ ਦਿਲਚਸਪ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਖਿੱਚ ਦਾ ਕੇਂਦਰ ਰਹਿਣ ਵਾਲੇ ਖਿੱਚਵੀਂਆਂ ਟਰਾਲੀਆਂ ਦੇ ਮੁਕਾਬਲੇ ਵਿੱਚ ਪਹਿਲਾ ਇਨਾਮ 41000 ਰੁਪਏ, ਦੂਜਾ ਇਨਾਮ 31000 ਰੁਪਏ, ਤੀਜਾ ਇਨਾਮ 21000 ਰੁਪਏ, ਚੌਥਾ ਇਨਾਮ 11000 ਰੁਪਏ ਅਤੇ ਪੰਜਵਾਂ ਇਨਾਮ 51000 ਰੁਪਏ ਰੱਖਿਆ ਗਿਆ ਹੈ, ਜਿਸ ਲਈ ਐਂਟਰੀ ਫੀਸ 1000 ਰੁਪਏ ਹੋਵੇਗੀ। ਇਸੇ ਤਰ੍ਹਾਂ ਬੈਕ ਟਰਾਲੀ ਦੇ ਮੁਕਾਬਲੇ ਵਿੱਚ ਪਹਿਲਾ ਇਨਾਮ 2100 ਰੁਪਏ ਅਤੇ ਦੂਜਾ ਇਨਾਮ 1100 ਰੁਪਏ (ਐਂਟਰੀ ਫੀਸ 200 ਰੁਪਏ), ਰੱਸਾ ਕੱਸੀ ਦੇ ਮੁਕਾਬਲੇ ਵਿੱਚ ਪਹਿਲਾ ਇਨਾਮ 3100 ਰੁਪਏ ਅਤੇ ਦੂਜਾ ਇਨਾਮ 2100 ਰੁਪਏ (ਬਿਨਾਂ ਕਿਸੇ ਐਂਟਰੀ ਫੀਸ) ਅਤੇ ਮੁਰਗਾ ਫੜਨ ਦੇ ਰੋਮਾਂਚਕ ਮੁਕਾਬਲੇ ਦੇ ਜੇਤੂ ਨੂੰ 1100 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੁਝ ਵਿਸ਼ੇਸ਼ ਸ਼ਰਤਾਂ ਵੀ ਰੱਖੀਆਂ ਗਈਆਂ ਹਨ, ਜਿਨ੍ਹਾਂ ਤਹਿਤ ਟਰੈਕਟਰ ਦੇ ਟਾਇਰ ਵਿੱਚ ਪਾਣੀ ਪਾਇਆ ਜਾ ਸਕਦਾ ਹੈ ਅਤੇ ਅੰਕ ਵੇਟ ਲਗਾ ਕੇ ਦਿੱਤੇ ਜਾਣਗੇ, ਪਰ ਟਾਇਰ ਦਾ ਸਾਈਜ਼ 16.9.28 ਤੋਂ ਵੱਡਾ ਨਹੀਂ ਹੋਣਾ ਚਾਹੀਦਾ। ਮੁਕਾਬਲੇ ਲਈ ਸਵੇਰੇ 11 ਵਜੇ ਤੱਕ ਐਂਟਰੀ ਫੀਸ 1000 ਰੁਪਏ ਹੋਵੇਗੀ, ਜਦਕਿ 11 ਵਜੇ ਤੋਂ ਬਾਅਦ ਐਂਟਰੀ ਫੀਸ 2000 ਰੁਪਏ ਹੋ ਜਾਵੇਗੀ ਅਤੇ ਦੁਪਹਿਰ 12 ਵਜੇ ਤੋਂ ਬਾਅਦ ਕੋਈ ਵੀ ਐਂਟਰੀ ਨਹੀਂ ਸਵੀਕਾਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਟਰੈਕਟਰ ਦਾ ਇੰਜਣ 4 ਸਿਲੰਡਰ ਤੋਂ ਵੱਧ ਨਹੀਂ ਹੋਣਾ ਚਾਹੀਦਾ ਅਤੇ ਟਰੈਕਟਰ ‘ਤੇ ਕੋਈ ਗੈਸ ਜਾਂ ਪਾਣੀ ਵਾਲੀ ਟੈਂਕੀ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਕੋਈ ਫਾਲਤੂ ਵੇਟ ਲਗਾਇਆ ਜਾ ਸਕੇਗਾ। ਕਮੇਟੀ ਵੱਲੋਂ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਮੁਕਾਬਲੇ ਦੌਰਾਨ ਕਿਸੇ ਵੀ ਟਰੈਕਟਰ ਦੇ ਨੁਕਸਾਨ ਦੀ ਜ਼ਿੰਮੇਵਾਰੀ ਖੁਦ ਡਰਾਈਵਰ ਜਾਂ ਮਾਲਕ ਦੀ ਹੋਵੇਗੀ। ਪ੍ਰਬੰਧਕੀ ਕਮੇਟੀ ਨੇ ਸਮੂਹ ਇਲਾਕਾ ਨਿਵਾਸੀਆਂ ਅਤੇ ਖੇਡ ਪ੍ਰੇਮੀਆਂ ਨੂੰ ਇਸ ਮੇਲੇ ਵਿੱਚ ਵਧ-ਚੜ੍ਹ ਕੇ ਪਹੁੰਚਣ ਦਾ ਸੱਦਾ ਦਿੱਤਾ ਹੈ ਅਤੇ ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ 98787-80589, 77195-49091 ਅਤੇ 94639-45039 ਜਾਰੀ ਕੀਤੇ ਹਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਾਰ ਅਤੇ ਮੋਟਰਸਾਈਕਲ ਦੀ ਟੱਕਰ ‘ਚ ਮੋਟਰਸਾਈਕਲ ਸਵਾਰ ਦੋਨੋਂ ਜਖ਼ਮੀ ਜਾਨੀ ਨੁਕਸਾਨ ਦਾ ਬਚਾਅ
Next articleਨੀਟ ਪ੍ਰੀਖਿਆ ਪੇਪਰ ਲੀਕ ਮਾਮਲਾ: ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਨਵਾਂਸ਼ਹਿਰ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅੱਜ