HOME ਬਸਪਾ ਨੇ ਪੰਜਾਬ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਬਹੁਤ ਮੱਲਾਂ ਮਾਰੀਆਂ...

ਬਸਪਾ ਨੇ ਪੰਜਾਬ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਬਹੁਤ ਮੱਲਾਂ ਮਾਰੀਆਂ ਹਨ –ਕਰੀਮਪੁਰੀ

4

 ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ) ਪੰਜਾਬ ਵਿੱਚ ਹੋਈਆਂ ਐਮ.ਸੀ. ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਦਰਜ ਕੀਤੀ ਗਈ ਸ਼ਾਨਦਾਰ ਜਿੱਤ ਨੇ ਪਾਰਟੀ ਵਰਕਰਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ। ਰਾਹੋਂ, ਨਵਾਂ ਸ਼ਹਿਰ, ਬੰਗਾ, ਫਿਲੌਰ, ਨਕੋਦਰ, ਨੂਰਮਹਿਲ ਅਤੇ ਅਮਰਗੜ੍ਹ ਵਿੱਚ ਬਸਪਾ ਉਮੀਦਵਾਰਾਂ ਨੇ ਵੱਡੀ ਜਿੱਤ ਹਾਸਲ ਕਰਕੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ। ਇਸ ਜਿੱਤ ਨਾਲ ਪਾਰਟੀ ਵਿੱਚ ਨਵਾਂ ਜੋਸ਼ ਤੇ ਉਤਸ਼ਾਹ ਪੈਦਾ ਹੋਇਆ ਹੈ ਅਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪਾਰਟੀ ਆਗੂਆਂ ਨੇ ਇਸ ਜਿੱਤ ਦਾ ਸਿਹਰਾ ਲੋਕਾਂ ਦੇ ਭਰੋਸੇ ਅਤੇ ਵਰਕਰਾਂ ਦੀ ਦਿਨ-ਰਾਤ ਕੀਤੀ ਮਿਹਨਤ ਨੂੰ ਦਿੱਤਾ ਹੈ। ਇਹ ਸ਼ਬਦ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਲੋਕਾਂ ਨੂੰ ਵਧਾਈਆਂ ਦਿੰਦੇ ਹੋਏ ਕਹੇਂ ਉਨ੍ਹਾਂ ਨਾਲ ਹੀ ਕਿਹਾ ਹੈ ਕਿ ਜਿਥੋਂ ਜਿਥੋਂ ਨਗਰ ਕੌਂਸਲਾਂ ਦੀ ਹਾਰ ਹੋਈ ਹੈ ਉਥੇ ਉਥੇ ਪਾਰਟੀ ਦੀਆਂ ਕਮੀਆਂ ਨੂੰ ਦੇਖਣਾ ਚਾਹੀਦਾ ਹੈ। ਜਿਥੇ ਜਿਥੇ ਪਾਰਟੀ ਵਿੱਚ ਕੋਈ ਕਮੀਂ ਹੈ ਉਥੇ ਉਥੇ ਕਮੀ ਨੂੰ ਦੂਰ ਕਰਨਾ ਚਾਹੀਦਾ ਹੈ।2027 ਦੀਆਂ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਆਪਣੀ ਵੱਡੀ ਜਿੱਤ ਪ੍ਰਾਪਤ ਕਰੇਗੀ ਇਸ ਲਈ ਹੁਣ ਤੋਂ ਹੀ ਲੱਗ ਜਾਣਾ ਚਾਹੀਦਾ ਹੈ ਆਪਣੇ ਆਪਣੇ ਹਲਕੇ ਵਿੱਚ ਬੂਥ ਕਮੇਟੀਆਂ ਨੂੰ ਬਣਾਉਣ ਲਈ ਕੋਈ ਕਸਰ ਨਹੀਂ ਰਹਿਣੀ ਚਾਹੀਦੀ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਸਪਾ ਬੰਗਾ ਵਾਰਡ ਨੰਬਰ 8 ਤੋਂ ਉਮੀਦਵਾਰ ਹਰਜਿੰਦਰ ਕੁਮਾਰ ਸੋਨੂੰ ਨੇ ਜਿੱਤ ਪ੍ਰਾਪਤ ਕਰਕੇ ਨਵਾਂ ਰਿਕਾਰਡ ਬਣਾਇਆ –ਪ੍ਰਵੀਨ ਬੰਗਾ
Next articleਈਰਾਨ-ਅਮਰੀਕਾ ਸਮਝੌਤੇ ‘ਤੇ ਫੈਸਲਾ ਮੁਲਤਵੀ, ਟਰੰਪ ਦੀ ਦੋ ਘੰਟੇ ਦੀ ਮੀਟਿੰਗ ਬਿਨਾਂ ਕਿਸੇ ਸਿੱਟੇ ਦੇ ਖਤਮ