HOME ਬਸਪਾ ਬੰਗਾ ਵਾਰਡ ਨੰਬਰ 8 ਤੋਂ ਉਮੀਦਵਾਰ ਹਰਜਿੰਦਰ ਕੁਮਾਰ ਸੋਨੂੰ ਨੇ ਜਿੱਤ...

ਬਸਪਾ ਬੰਗਾ ਵਾਰਡ ਨੰਬਰ 8 ਤੋਂ ਉਮੀਦਵਾਰ ਹਰਜਿੰਦਰ ਕੁਮਾਰ ਸੋਨੂੰ ਨੇ ਜਿੱਤ ਪ੍ਰਾਪਤ ਕਰਕੇ ਨਵਾਂ ਰਿਕਾਰਡ ਬਣਾਇਆ –ਪ੍ਰਵੀਨ ਬੰਗਾ

2

 ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਪੰਜਾਬ ਵਿੱਚ ਵੱਖ ਵੱਖ ਸ਼ਹਿਰਾਂ ਵਿੱਚ ਬਸਪਾ ਨੇ ਜਿੱਤ ਦੇ ਝੰਡੇ ਗੱਡੇ ਹਨ ਜਿਨ੍ਹਾਂ ਵਿੱਚ ਹਰਜਿੰਦਰ ਕੁਮਾਰ ਸੋਨੂੰ ਨੇ 8 ਨੰਬਰ ਵਾਰਡ ਵਿੱਚ ਆਪਣੀ ਜਿੱਤ ਪ੍ਰਾਪਤ ਕੀਤੀ ਹੈ ਜਿਸ ਦੇ ਪਿੱਛੇ ਬੰਗਾ ਬਸਪਾ ਦੀ ਟੀਮ ਦਾ ਬਹੁਤ ਯੋਗਦਾਨ ਰਿਹਾ, ਬਹੁਤ ਲੰਮੇ ਸਮੇਂ ਬਾਅਦ ਬਸਪਾ ਨੇ ਐਮ ਸੀ ਚੋਣਾਂ ਵਿੱਚ ਰਿਕਾਰਡ ਸਥਾਪਤ ਕੀਤਾ ਹੈ। ਹਰਜਿੰਦਰ ਕੁਮਾਰ ਸੋਨੂੰ ਅਤੇ ਰਵਿੰਦਰ ਮਹਿੰਮੀ ਨੇ ਵਧੀਆ ਲੜਾਈ ਲੜੀ ਹੈ। ਜਿਸ ਵਿੱਚ ਹਰਜਿੰਦਰ ਕੁਮਾਰ ਸੋਨੂੰ ਸ਼ਹਿਰੀ ਪ੍ਰਧਾਨ ਨੇ ਆਪਣੇ ਵਾਰਡ ਤੋਂ ਜਿੱਤ ਪ੍ਰਾਪਤ ਕੀਤੀ ਹੈ ਇਹ ਸ਼ਬਦ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਨੇ ਕਹੇ ਅਤੇ ਮਿਹਨਤ ਕਰਦੇ ਰਹਿਣ ਨਾਲ ਹੀ ਜਿੱਤ ਪ੍ਰਾਪਤ ਹੁੰਦੀ ਹੈ। ਇਸ ਮੌਕੇ ਤੇ ਜਿੱਤ ਦੀ ਖੁਸ਼ੀ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਤੇ ਜਾਕੇ ਹਾਰ ਪਾਏ ਅਤੇ ਸਾਰੇ ਵੋਟਰਾਂ ਦਾ ਘਰ ਘਰ ਜਾ ਕੇ ਧੰਨਵਾਦ ਕੀਤਾ। ਇਸ ਮੌਕੇ ਤੇ ਮਨੋਹਰ ਕਮਾਮ ਕੋਆਰਡੀਨੇਟਰ, ਵਿਜੇ ਮਜਾਰੀ ਅਤੇ ਵਿਜੇ ਗੁਣਾਚੌਰ ਜ਼ਿਲ੍ਹਾ ਸਕੱਤਰ, ਮਲਕੀਤ ਸਿੰਘ ਮੰਢਾਲੀ, ਰਾਮ ਲੁਭਾਇਆ ਸੀਨੀਅਰ ਬਸਪਾ ਆਗੂ, ਪ੍ਰਕਾਸ਼ ਚੰਦ ਸਾਬਕਾ ਸ਼ਹਿਰੀ ਪ੍ਰਧਾਨ, ਸੁਰਿੰਦਰ ਢੰਡਾ ਪ੍ਰਧਾਨ ਡਾ ਅੰਬੇਦਕਰ ਸੈਨਾ,ਕੁਲਦੀਪ ਬਹਿਰਾਮ, ਦਰਸ਼ਨ ਬਹਿਰਾਮ, ਜਸਪਾਲ ਲੁਧਾਣਾ,ਵਿਪਨ ਕੁਮਾਰ, ਦਵਿੰਦਰ ਪਾਲ,ਕਰਨ ਮਹਿੰਮੀ, ਹਰਪ੍ਰੀਤ ਮਹਿੰਮੀ, ਕਮਲਜੀਤ ਕਮਲ, ਸਿਮਰਨ ਕੌਰ, ਜਸਵਿੰਦਰ ਕੌਰ, ਪੰਕਜ ਬੰਗਾ,ਡਾ ਗੁਰਨਾਮ ਸਿੰਘ ਚਾਹਲਾ,ਅਤੇ ਨੌਜਵਾਨ, ਔਰਤਾਂ, ਬਜ਼ੁਰਗ ਅਤੇ ਬੱਚੇ ਵੀ ਸ਼ਾਮਲ ਸਨ।ਬਾਅਦ ਵਿੱਚ ਸਾਰੇ ਸਮਰਥਕਾਂ ਅਤੇ ਵਰਕਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੰਗਾ ਤੋਂ ਕਾਂਗਰਸ ਇਸ ਵਾਰ ਆਪਣਾਂ ਖ਼ਾਤਾ ਵੀ ਨਹੀਂ ਖੋਲ੍ਹ ਸਕੀ ਅਤੇ ਆਪ ਨੇ 10 ਸੀਟਾਂ ਜਿੱਤੀਆਂ -ਡਾ ਸੁਖਵਿੰਦਰ ਸੁੱਖੀ
Next articleਬਸਪਾ ਨੇ ਪੰਜਾਬ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਬਹੁਤ ਮੱਲਾਂ ਮਾਰੀਆਂ ਹਨ –ਕਰੀਮਪੁਰੀ