HOME *ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ* ਝੋਨੇ ਦੀ ਫ਼ਸਲ...

*ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ* ਝੋਨੇ ਦੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਹਲਕਾ ਫਿਲੌਰ ਦੇ ਅੰਦਰ ਨਹਿਰਾਂ ਦੇ ਨਾਲ ਖਾਲਿਆਂ ਤੇ ਪਾਈਪ ਲਾਈਨਾਂ ਦਾ ਕੰਮ ਹੋ ਜਾਵੇਗਾ ਮੁਕੰਮਲ-ਆਪ ਆਗੂ ਜਤਿੰਦਰ ਸਿੰਘ ਕਾਲਾ

3

*ਨਹਿਰੀ ਵਿਭਾਗ ਦੇ ਆਲਾ ਅਫਸਰਾਂ ਦਾ ਵੀ ਕੀਤਾ ਵਿਸ਼ੇਸ਼ ਧੰਨਵਾਦ*

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਜਤਿੰਦਰ ਸਿੰਘ ਕਾਲਾ ਵਾਈਸ ਪ੍ਰਧਾਨ ਜਿਲਾ ਯੂਥ ਆਮ ਆਦਮੀ ਪਾਰਟੀ ਜਲੰਧਰ ਤੇ ਆਬਜ਼ਰਵਰ ਫਗਵਾੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਫਿਲੌਰ ਦੇ ਅੰਦਰ ਨਹਿਰਾਂ ਤੋਂ ਕਿਸਾਨਾਂ ਦੇ ਖੇਤਾਂ ਤੱਕ ਖਾਲਿਆਂ ਤੇ ਪਾਈਪ ਲਾਈਨਾਂ ਪਾਉਣ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ | ਉਨਾਂ ਕਿਹਾ ਕਿ ਨਹਿਰੀ ਵਿਭਾਗ ਦੇ ਅਫਸਰਾਂ ਨਹਿਰੀ ਜਿਲਾਕਾਰ ਜਗਤਾਰ ਸਿੰਘ, ਐੱਸ. ਡੀ. ਓ ਨਵਜੋਤ ਸਿੰਘ, ਜੇ. ਏ. ਈ ਰੌਬਿਨ ਸਿੰਘ ਤੇ ਪਟਵਾਰੀ ਅਜੇ ਕੁਮਾਰ ਦੀ ਅਗਵਾਈ ਹੇਠ ਉਕਤ ਕੰਮ ਨੂੰ  ਪੂਰੀ ਤੇਜ਼ੀ ਦੇ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ | ਜਤਿੰਦਰ ਸਿੰਘ ਕਾਲਾ ਨੇ ਅੱਗੇ ਕਿਹਾ ਕਿ ਹਲਕਾ ਫਿਲੌਰ ਦੇ ਅੰਦਰ ਇਸ ਕੰਮ ਨੂੰ  ਝੋਨੇ ਦੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਹੀ ਮੁਕੰਮਲ ਕਰ ਲਿਆ ਜਾਵੇਗਾ ਤਾਂ ਕਿ ਕਿਸਾਨਾਂ ਨੂੰ  ਕਿਸੇ ਪ੍ਰਕਾਰ ਦੀ ਵੀ ਕੋਈ ਦਿੱਕਤ ਪੇਸ਼ ਨਾ ਆਵੇ | ਉਨਾਂ ਅੱਗੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਨੂੰ  ਮੁੱਖ ਰੱਖਦੇ ਹੋਏ ਸਰਕਾਰ ਵਲੋਂ ਇਸ ਕੰਮ ਲਈ ਸਾਰੀ ਰਕਮ ਖਰਚ ਕੀਤੀ ਜਾ ਰਹੀ ਹੈ | ਇਸ ਮੌਕੇ ਉਨਾਂ ਨਹਿਰੀ ਵਿਭਾਗ ਦੇ ਅਫਸਰਾਂ ਨਹਿਰੀ ਜਿਲਾਕਾਰ ਜਗਤਾਰ ਸਿੰਘ, ਐੱਸ. ਡੀ. ਓ ਨਵਜੋਤ ਸਿੰਘ, ਜੇ. ਏ. ਈ ਰੌਬਿਨ ਸਿੰਘ ਤੇ ਪਟਵਾਰੀ ਅਜੇ ਕੁਮਾਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਕਤ ਅਫਸਰਾਂ ਦੀ ਕਿਸਾਨਾਂ ਤੇ ਹੋਰ ਵਰਗਾਂ ਨਾਲ ਕੰਮ ਦੇ ਪ੍ਰਤੀ ਗੱਲਬਾਤ ਪੂਰੀ ਹੀ ਨਿਸ਼ਠਾ ਤੇ ਲਗਨ ਨਾਲ ਹੋ ਰਹੀ ਹੈ | ਇਹ ਅਫਸਰ ਆਮ ਲੋਕਾਂ ਦੇ ਨਾਲ ਮਿਲ ਕੇ ਪਹਿਲ ਦੇ ਆਧਾਰ ‘ਤੇ ਕੰਮ ਨੂੰ  ਨੇਪਰੇ ਚਾੜ ਰਹੇ ਹਨ, ਜਿਸ ਕਾਰਣ ਕਿਸਾਨ ਵੀਰ ਵੀ ਇਨਾਂ ਅਫਸਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਤੇ ਇਨਾਂ ਅਫਸਰਾਂ ਦਾ ਸਤਿਕਾਰ ਕਰਦੇ ਹਨ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਨਿਆਲੀ ਖੁਰਦ ਵਿਖੇ ਨਹਿਰੀ ਵਿਭਾਗ ਨੇ ਕਰਾਸ ਰੈਗੂਲੇਟਰ ਪ੍ਰੋਜੈਕਟ ਕੀਤਾ ਮੁਕੰਮਲ: ਇਲਾਕਾ ਨਿਵਾਸੀਆਂ ਨੂੰ ਨਹਿਰੀ ਪਾਣੀ ਦੀ ਕਿੱਲਤ ਤੋਂ ਮਿਲੀ ਵੱਡੀ ਰਾਹਤ, ਲੋਕਾਂ ਵੱਲੋਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ
Next articleਕੈੰਟਰ ਗੱਡੀ ਆਪਣੇ-ਆਪ ਪਿੱਛੇ ਰੁੜ੍ਹ ਕੇ ਨੈਸ਼ਨਲ ਹਾਈਵੇ ਤੇ ਬਣੇ ਪਾਣੀ ਦੇ ਨਿਕਾਸੀ ਵਾਲੇ ਨਾਲੇ ਵਿੱਚ ਫਸ ਰੁਕੀ