ਨਵਾਂਸ਼ਹਿਰ/ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) ਨੈਸ਼ਨਲ ਹਾਈਵੇ ਤੇ ਨੇੜੇ ਕਾਠਗੜ੍ਹ ਮੋੜ ਤੇ ਇੱਕ ਅਸ਼ੋਕ ਲੈਲੈਂਡ ਕੈਂਟਰ ਗੱਡੀ ਪੀ ਬੀ 07 ਸੀ ਜੀ ਓ 2783 ਨੂੰ ਬਲਵੀਰ ਕੁਮਾਰ ਪੁੱਤਰ ਦਰਸ਼ਨ ਲਾਲ ਚਲਾ ਰਿਹਾ ਸੀ, ਜੋ ਬਲਾਚੌਰ ਸਾਇਡ ਤੋਂ ਰੋਪੜ੍ਹ ਸਾਇਡ ਜਾ ਰਹੀ ਸੀ। ਜਦੋਂ ਇਹ ਕੈਂਟਰ ਗੱਡੀ ਕਾਠਗੜ੍ਹ ਮੋੜ ਤੇ ਤਾਂ ਡਰਾਈਵਰ ਗੱਡੀ ਖੜ੍ਹੀ ਕਰਕੇ ਆਪਣੇ ਨਿੱਜੀ ਕੰਮ ਕਰਨ ਚਲਾ ਗਿਆ ਪਰ ਡਰਾਈਵਰ ਗੱਡੀ ਦਾ ਗੇਅਰ ਪਾਉਣਾ ਭੁੱਲ ਗਿਆ। ਜਿਸ ਨਾਲ ਇਹ ਕੈਂਟਰ ਗੱਡੀ ਆਪਣੇ ਆਪ ਪਿੱਛੇ ਨੂੰ ਰੁੜ੍ਹ ਕੇ ਨੈਸ਼ਨਲ ਹਾਈਵੇ ਤੇ ਬਣੇ ਪਾਣੀ ਦੇ ਨਿਕਾਸੀ ਨਾਲੇ ਦੇ ਉੱਪਰ ਚੜ੍ਹ ਕੇ ਰੁਕ ਗਈ। ਜਿਸ ਨਾਲ ਨਾਲਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਪਰ ਵੱਡਾ ਹਾਦਸਾ ਹੋਣ ਤੋਂ ਟਲ ਗਿਆ।ਵਰਨਣਯੋਗ ਹੈ ਕਿ ਜੇ ਕੈਂਟਰ ਗੱਡੀ ਥੋੜ੍ਹਾ ਜਿਹਾ ਹੋਰ ਪਿੱਛੇ ਚਲੀ ਜਾਂਦੀ ਤਾਂ ਗੱਡੀ ਨੇ ਪਲਟੀਆਂ ਖਾ ਜਾਣੀਆਂ ਸਨ। ਪਰ ਗੱਡੀ ਦੇ ਟਾਈਰ ਨਾਲੇ ਵਿੱਚ ਫਸ ਜਾਣ ਨਾਲ ਗੱਡੀ ਰੁਕ ਗਈ ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਐਸ ਐਸ ਐਫ ਦੀ ਟੀਮਨੇ ਮੌਕੇ ਤੇ ਪਹੁੰਚ ਕੇ ਬੜੀ ਮੁਸ਼ਕਿਲ ਨਾਲ ਕੈਂਟਰ ਗੱਡੀ ਨੂੰ ਬਾਹਰ ਕਢਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਇਆ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



