
ਰਾਏਕੋਟ (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਆਗੂ ਕਾਮਰੇਡ ਪਾਲ ਸਿੰਘ ਭੰਮੀਪੁਰਾ ਦੀ ਅਗਵਾਈ ਹੇਠ ਤਹਿਸੀਲ ਪੱਧਰੀ ਮੀਟਿੰਗ ਅੱਜ ਹਠੂਰ ਵਿਖੇ ਹੋਈ।ਇਸ ਮੀਟਿੰਗ ਵਿਚ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਹੁਦੇਦਾਰਾ ਅਤੇ ਵਰਕਰਾ ਨੇ ਭਾਗ ਲਿਆ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਕਾਮਰੇਡ ਬਲਜੀਤ ਸਿੰਘ ਗੋਰਸੀਆ ਨੇ ਕਿਹਾ ਕਿ ਅੱਜ ਕੇਂਦਰ ਦੀ ਬੀਜੇਪੀ ਸਰਕਾਰ ਪੰਜਾਬ ਵਾਸੀਆ ਨਾਲ ਮਤਰੇਈ ਮਾਂ ਵਰਗਾ ਸਲੂਕ ਕਰ ਰਹੀ ਹੈ ਅਤੇ ਕਿਸਾਨਾ–ਮਜਦੂਰਾ ਦੇ ਵਿਰੋਧ ਵਿਚ ਨਵੇਂ ਕਾਨੂੰਨ ਬਣਾ ਰਹੀ ਹੈ।ਇਨ੍ਹਾ ਕਾਨੂੰਨਾ ਦੇ ਵਿਰੋਧ ਵਿਚ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋ 29 ਮਈ ਦਿਨ ਸੁੱਕਰਵਾਰ ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਵਿਸਾਲ ਰੋਸ ਰੈਲੀ ਕੀਤੀ ਜਾ ਰਹੀ ਹੈ।ਇਸ ਰੈਲੀ ਨੂੰ ਹੋਰ ਮਜਬੂਤ ਬਣਾਉਣ ਲਈ ਕਿਸਾਨ ਅਤੇ ਮਜਦੂਰ ਆਗੂਆ ਵੱਲੋ ਰੋਜਾਨਾ ਪਿੰਡਾ ਅਤੇ ਸਹਿਰਾ ਵਿਚ ਮੀਟਿੰਗਾ ਕਰਕੇ ਕਿਸਾਨਾ-ਮਜਦੂਰਾ ਨੂੰ ਲਾਮਵੰਦ ਕੀਤਾ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਇਹ ਰੋਸ ਰੈਲੀ 29 ਮਈ ਨੂੰ ਸਵੇਰੇ ਦਸ ਵਜੇ ਤੋ ਲੈ ਕੇ ਤਿੰਨ ਚਾਰ ਵਜੇ ਤੱਕ ਚੱਲੇਗੀ ਅਤੇ ਸਮੂਹ ਪੰਜਾਬ ਵਾਸੀਆ ਨੂੰ ਬੇਨਤੀ ਹੈ ਕਿ ਇਸ ਰੋਸ ਰੈਲੀ ਦਾ ਹਿੱਸਾ ਬਣੋ।ਇਸ ਮੌਕੇ ਕਾਮਰੇਡ ਪਾਲ ਸਿੰਘ ਭੰਮੀਪੁਰਾ ਨੇ ਮੀਟਿੰਗ ਵਿਚ ਪਹੁੰਚੇ ਆਗੂਆ ਅਤੇ ਵਰਕਰਾ ਦਾ ਧੰਨਵਾਦ ਕੀਤਾ।ਇਸ ਮੌਕੇ ਕਾਮਰੇਡ ਮੁਖਤਿਆਰ ਸਿੰਘ ਢੋਲਣ,ਕਾਮਰੇਡ ਪਾਲ ਸਿੰਘ ਭੰਮੀਪੁਰਾ,ਜਿਲ੍ਹਾ ਕਮੇਟੀ ਮੈਬਰ ਬੂਟਾ ਸਿੰਘ ਹਾਂਸ, ਪ੍ਰਧਾਨ ਮਲਕੀਤ ਸਿੰਘ ਧਾਲੀਵਾਲ,ਡਾ:ਜਗਜੀਤ ਸਿੰਘ ਡਾਗੀਆ,ਡਾ:ਕਰਮਜੀਤ ਸਿੰਘ ਢੋਲਣ,ਚਰਨ ਸਿੰਘ ਕਾਉਕੇਂ ਕਲਾਂ,ਸਰਬਜੀਤ ਸਿੰਘ ਕਾਉਕੇ,ਸੁਰਜੀਤ ਸਿੰਘ,ਜਸਵੰਤ ਸਿੰਘ ਕਾਉਕੇ,ਹਰਦੀਪ ਕੌਸ਼ਲ ਮੱਲ੍ਹਾ,ਲਖਵੀਰ ਸਿੰਘ ਮੱਲ੍ਹਾ,ਕਾਮਰੇਡ ਚਿਮਨ ਲਾਲ, ਦੀਪਾ ਸਿੰਘ ਭੰਮੀਪੁਰਾ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly

