
ਰਾਏਕੋਟ (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) ਬੀਤੀ ਰਾਤ ਚੋਰਾ ਵੱਲੋ ਪਿੰਡ ਮੱਲ੍ਹਾ ਦੇ ਇੱਕ ਐਨਆਰਆਈ ਦੇ ਘਰ ਨੂੰ ਨਿਸਾਨਾ ਬਣਾਇਆ ਗਿਆ ਇਸ ਸਬੰਧੀ ਘਰ ਦੀ ਦੇਖ-ਭਾਲ ਕਰ ਰਹੇ ਮਨਜੀਤ ਸਿੰਘ ਉਰਫ ਭੋਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਸਮਨਦੀਪ ਸਿੰਘ ਪੁੱਤਰ ਸਵ:ਜਸਪਾਲ ਸਿੰਘ (ਪੱਕੇ ਵਾਲੇ)ਜੋ ਪਿਛਲੇ 40 ਸਾਲਾ ਤੋ ਕੈਨੇਡਾ ਵਿਖੇ ਰਹਿ ਰਹੇ ਹਨ ਅਤੇ ਹਰ ਸਾਲ ਸਰਦੀ ਦੇ ਮੌਸਮ ਵਿਚ ਪਿੰਡ ਮੱਲ੍ਹਾ ਵਿਖੇ ਆਪਣੇ ਘਰ ਆਉਦੇ ਹਨ।ਮਨਜੀਤ ਸਿੰਘ ਨੇ ਦੱਸਿਆ ਕਿ ਬੀਤੀ ਸਾਮ ਉਹ ਘਰ ਵਿਚ ਲੱਗੇ ਬੂਟਿਆ ਨੂੰ ਪਾਣੀ ਲਗਾ ਕੇ ਗਏ ਸਨ ਅਤੇ ਅੱਜ ਜਦੋ ਸਵੇਰੇ ਘਰ ਆ ਕੇ ਦੇਖਿਆ ਤਾਂ ਘਰ ਵਿਚ ਲੱਗੀਆ 40 ਟੂਟੀਆ ਚੋਰੀ ਹੋ ਗਈਆ ਅਤੇ ਘਰ ਦਾ ਸਮਾਨ ਦੀ ਖਿਲਾਰਿਆ ਪਿਆ ਸੀ।ਉਨ੍ਹਾ ਦੱਸਿਆ ਕਿ ਘਰ ਦੇ ਤਿੰਨ ਬਾਥਰੂਮਾ ਦੀਆ ਟੂਟੀਆ,ਘਰ ਦੇ ਵਿਹੜੇ ਦੀਆ ਟੂਟੀਆ ਅਤੇ ਇੱਕ ਰਸੋਈ ਦੀਆ ਟੂਟੀਆ ਚੋਰਾ ਨੇ ਚੋਰੀ ਕਰ ਲਈਆ ਹਨ ਅਤੇ ਹੋਰ ਘਰ ਦੀਆ ਗਰਿੱਲਾ ਅਤੇ ਵਾਸਵਿਸਲਾ (ਸੈਖਾ) ਦੀ ਭੰਨਤੋੜ ਕੀਤੀ ਗਈ ਹੈ।ਉਨ੍ਹਾ ਦੱਸਿਆ ਕਿ ਇਸ ਚੋਰੀ ਵਿਚ ਲਗਭਗ ਇੱਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।ਇਸ ਚੋਰੀ ਦੀ ਸੂਚਨਾ ਉਨ੍ਹਾ ਪੁਲਿਸ ਥਾਣਾ ਹਠੂਰ ਨੂੰ ਦੇ ਦਿੱਤੀ ਹੈ।ਇਸ ਮੌਕੇ ਸਰਪੰਚ ਗੁਰਮੇਲ ਸਿੰਘ ਮੱਲ੍ਹਾ,ਪੰਚ ਗੁਰਚਰਨ ਸਿੰਘ ਚੰਨਾ,ਯੂਥ ਆਗੂ ਸਤਨਾਮ ਸਿੰਘ ਸਰਾਂ,ਭੋਲਾ ਸਿੰਘ,ਗਗਨਦੀਪ ਸਿੰਘ ਸਿੱਧੂ,ਅਵਤਾਰ ਸਿੰਘ ਸਿੱਧੂ,ਇੰਦਰਪਾਲ ਸਿੰਘ,ਅਰਸਪ੍ਰੀਤ ਸਿੰਘ ਸਿੱਧੂ,ਪੰਚ ਬਿੱਕਰ ਸਿੰਘ,ਪੰਚ ਨਛੱਤਰ ਸਿੰਘ,ਹਰਮਿੰਦਰ ਸਿੰਘ ਖਾਲਸਾ,ਦਲਜੀਤ ਸਿੰਘ ਆਦਿ ਨੇ ਪੁਲਿਸ ਪ੍ਰਸਾਸਨ ਤੋ ਮੰਗ ਕੀਤੀ ਕਿ ਚੋਰਾ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਸਬੰਧੀ ਜਦੋ ਤਫਤੀਸ ਕਰ ਰਹੇ ਥਾਣਾ ਹਠੂਰ ਦੇ ਏਐਸਆਈ ਕੁਲਵੰਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਪਿੰਡ ਮੱਲ੍ਹਾ ਵਿਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਜੋ ਵੀ ਦੋਸੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


