HOME ਫਤਹਿ ਦਿਵਸ ਨੂੰ ਸਮਰਪਿਤ ਪਿੰਡ ਮੱਲ੍ਹਾ ‘ਚ ਢਾਡੀ ਦਰਬਾਰ ਸਜਾਇਆ

ਫਤਹਿ ਦਿਵਸ ਨੂੰ ਸਮਰਪਿਤ ਪਿੰਡ ਮੱਲ੍ਹਾ ‘ਚ ਢਾਡੀ ਦਰਬਾਰ ਸਜਾਇਆ

1
ਰਾਏਕੋਟ   (ਸਮਾਜ ਵੀਕਲੀ)   ( ਗੁਰਭਿੰਦਰ ਗੁਰੀ ) ਫਤਹਿ ਦਿਵਸ ਨੂੰ ਸਮਰਪਿਤ ਸ੍ਰੀ ਗੁਰਦੁਆਰਾ ਸੰਤ ਬਾਬਾ ਮੱਘਰ ਸਿੰਘ ਜੀ ਪਿੰਡ ਮੱਲ੍ਹਾ ਦੀ ਪ੍ਰਬੰਧਕੀ ਕਮੇਟੀ ਦੀ ਅਗਵਾਈ ਹੇਠ ਅੱਜ ਪਿੰਡ ਮੱਲ੍ਹਾ ਵਿਖੇ ਅੰਮ੍ਰਿਤ ਵੇਲੇ ਢਾਡੀ ਦਰਬਾਰ ਸਜਾਇਆ ਗਿਆ।ਇਸ ਮੌਕੇ ਗ੍ਰੰਥੀ ਸਿੰਘ ਭਾਈ ਬਸੰਤ ਸਿੰਘ ਖਾਲਸਾ ਵੱਲੋ ਪੰਜਾ ਬਾਣੀਆ ਦਾ ਪਾਠ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਪੰਥ ਦੇ ਮਹਾਨ ਢਾਡੀ ਭਾਈ ਹਰਭਜਨ ਸਿੰਘ ਭੱਟੀ ਬਿਲਾਸਪੁਰ ਵਾਲੇ, ਭਾਈ ਰਾਜਵੰਤ ਸਿੰਘ ਬੀਹਲਾ, ਭਾਈ ਕਰਮ ਸਿੰਘ ਬੀਹਲਾ ਦੇ ਜੱਥੇ ਨੇ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ,ਸਾਹਿਬਜਾਦਾ ਬਾਬਾ ਫਤਹਿ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ ਇਸ ਮੌਕੇ ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ ਨੇ ਕਿਹਾ ਕਿ ਅਜਿਹੇ ਢਾਡੀ ਦਰਬਾਰ ਕਰਵਾਉਣ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਸੇਧ ਅਤੇ ਸਿੱਖ ਇਤਿਹਾਸ ਬਾਰੇ ਗਿਆਨ ਮਿਲਦਾ ਹੈ।ਸਾਨੂੰ ਅਜਿਹੇ ਧਾਰਮਿਕ ਸਮਾਗਮ ਪਾਰਟੀਬਾਜੀ ਤੋ ਉੱਪਰ ਉੱਠ ਕੇ ਮਨਾਉਣੇ ਚਾਹੀਦੇ ਹੈ ਅਤੇ ਸਮੁੱਚੀ ਮਨੁੱਖਤਾ ਦਾ ਭਲਾ ਮੰਗਣਾ ਚਾਹੀਦਾ ਹੈ।ਅੰਤ ਵਿਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋ ਮਹਾਨ ਢਾਡੀ ਭਾਈ ਹਰਭਜਨ ਸਿੰਘ ਭੱਟੀ ਬਿਲਾਸਪੁਰ ਵਾਲੇ, ਭਾਈ ਰਾਜਵੰਤ ਸਿੰਘ ਬੀਹਲਾ, ਭਾਈ ਕਰਮ ਸਿੰਘ ਬੀਹਲਾ, ਪਾਠੀ ਸਿੰਘਾ, ਰਾਗੀ ਸਿੰਘਾ ਅਤੇ ਸਮੂਹ ਸੇਵਦਾਰਾ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਬੂਟਾ ਸਿੰਘ, ਮਹਿੰਦਰ ਸਿੰਘ ਢਿੱਲੋ, ਸਰਬਜੀਤ ਸਿੰਘ, ਬਲਦੇਵ ਸਿੰਘ, ਹਰਜਿੰਦਰ ਸਿੰਘ, ਯੂਥ ਆਗੂ ਮਨੀ ਮੱਲ੍ਹਾ, ਅਵਤਾਰ ਸਿੰਘ ਸਿੱਧੂ, ਹਰਨੇਕ ਸਿੰਘ, ਸਤਨਾਮ ਸਿੰਘ ਕਲੇਰ,ਪੰਚ ਹਮੀਰ ਸਿੰਘ ਬੀਹਲਾ, ਕੁਲਦੀਪ ਸਿੰਘ, ਪੰਚ ਮਨਜੀਤ ਕੌਰ, ਸਾਬਕਾ ਪੰਚ ਪ੍ਰਿਤਪਾਲ ਕੌਰ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਗ੍ਰਾਮ ਪੰਚਾਇਤ ਮੱਲ੍ਹਾ ਹਾਜ਼ਰ ਸੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਡੀ.ਸੀ. ਵੱਲੋਂ ਸ਼ਾਂਤੀਪੂਰਨ ਅਤੇ ਸੁਚਾਰੂ ਚੋਣਾਂ ਲਈ ਵੋਟਰਾਂ, ਪੋਲਿੰਗ ਸਟਾਫ਼ ਅਤੇ ਉਮੀਦਵਾਰਾਂ ਦਾ ਧੰਨਵਾਦ
Next articleਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੀ ਮੀਟਿੰਗ ਹੋਈ