HOME ਆਰਟੀਓ ਨਵਾਂਸ਼ਹਿਰ ਵਲੋਂ 6 ਵਾਹਨਾਂ ਦੇ ਕੱਟੇ ਚਾਲਾਨ,ਸਕੂਲ ਬੱਸਾ ਦੀ ਵੀ ਕੀਤੀ...

ਆਰਟੀਓ ਨਵਾਂਸ਼ਹਿਰ ਵਲੋਂ 6 ਵਾਹਨਾਂ ਦੇ ਕੱਟੇ ਚਾਲਾਨ,ਸਕੂਲ ਬੱਸਾ ਦੀ ਵੀ ਕੀਤੀ ਚੈਕਿੰਗ ਅਤੇ ਚਲਾਣ ਕੱਟੇ

3
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਸੜਕ ਸੁਰੱਖਿਆਂ ਨੂੰ  ਲੈ ਕੇ  ਆਰਟੀਓ ਇੰਦਰ ਪਾਲ  ਨਵਾਂਸ਼ਹਿਰ ਵਲੋਂ ਟੋਲ ਪਲਾਜ਼ਾ ਬੱਛੂਆਂ ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਆਪਣੀ ਟੀਮ ਦੇ ਨਾਲ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਬਾਰਿਕੀ ਨਾਲ ਚੈਕਿੰਗ ਕੀਤੀ |  ਉਨ੍ਹਾਂ ਵਲੋਂ ਓਵਰ ਲੋਡਿਡ ਗੱਡੀਆਂ  , ਛੋਟੇ ਵਾਹਨਾਂ ਤੇ ਦੋ ਸਕੂਲੀ ਬੱਸਾਂ ਦੇ ਵੀ  ਕਮੀਆਂ ਹੋਣ ਦੇ ਚੱਲਦੇ ਚਾਲਾਨ ਕੀਤੇ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਰ ਟੀ ਓ ਇੰਦਰਪਾਲ ਨੇ ਦੱਸਿਆਂ ਕਿ ਸੜਕ ਸੁਰੱਖਿਆ ਦੇ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਆਕਤੀ ਨੂੰ  ਬਖਸ਼ਿਆ ਨਹੀ ਜਾਵੇਗਾ |  ਉਨ੍ਹਾਂ ਕਿਹਾ ਕਿ ਨਿਯਮਾਂ ਦਾ ਪਾਲਣ ਕਰਨਾ ਹਰ ਇਕ ਵਿਆਕਤੀ ਦਾ ਮੁੱਢਲਾ ਫਰਜ਼ ਹੈ | ਉਨ੍ਹਾਂ ਦੇ ਨਾਲ ਮੈਡਮ ਕੰਚਨ ਵੀ ਮੌਜੂਦ ਰਹੇ | ਜਿੰਨਾਂ ਨੇ ਦੋ ਸਕੂਲੀ ਬੱਸਾਂ ਜਿੰਨਾ ਵਿੱਚ ਇਕ ਰਿਆਤ ਇੰਟਰਨੈਸ਼ਨਲ ਸਕੂਲ ਦੀ ਬੱਸ ਅਤੇ ਦੂਸਰੀ ਐਮ ਆਰ ਸਿਟੀ ਸਕੂਲ ਦੀ ਬੱਸ ਵਿੱਚ ਕਮੀਆਂ ਪਾਈਆਂ ਜਾਣ ਤੇ ਉਨ੍ਹਾਂ ਦਾ ਚਾਲਾਨ ਕੱਟੇ ਅੱਗੇ ਤੋਂ ਉਨ੍ਹਾਂ ਨੇ ਡਰਾਇਵਰਾਂ ਨੂੰ  ਤਾੜਨਾ ਕਰਦੇ ਹੋਏ ਨਿਯਮਾ ਦੀ ਪਾਲਣਾ ਨੂੰ  ਯਕੀਨੀ ਬਣਾਉਣ ਲਈ ਕਿਹਾ | ਆਰਟੀਓ ਇੰਦਰਪਾਲ ਨੇ ਕਿਹਾ ਕਿ ਅਜਿਹੀ ਚੈਕਿੰਗ ਅੱਗੇ ਵੀ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ | ਇਸ ਲਈ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਲੈ ਕੇ ਨਾਲ ਚੱਲੋ | ਤਾਂ ਕਿ ਚੈਕਿੰਗ ਦੇ ਸਮੇਂ ਕਿਸੇ ਤਰਾ ਦੀ  ਪਰੇਸ਼ਾਨੀ ਨਾ ਝੱਲਣੀ ਪਵੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ 3.11 ਲੱਖ ਤੋਂ ਜ਼ਿਆਦਾ ਹੋਈਆ ਸਰਜਰੀਆ
Next articleਸੇਫ ਸਕੂਲ ਵਾਹਨ ਪਾਲਿਸੀ ਸਖਤਾਈ ਨਾਲ ਲਾਗੂ , ਦੋ ਸਕੂਲੀ ਬੱਸਾ ਦਾ ਕਟਿਆ ਚਲਾਨ