HOME ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ 3.11 ਲੱਖ ਤੋਂ ਜ਼ਿਆਦਾ ਹੋਈਆ...

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ 3.11 ਲੱਖ ਤੋਂ ਜ਼ਿਆਦਾ ਹੋਈਆ ਸਰਜਰੀਆ

13
ਬਿਗ੍ਰੇਡੀਅਰ ਰਾਜ ਕੁਮਾਰ

1.59 ਲੱਖ ਲਾਭਪਾਤਰੀਆਂ ਦਾ ਹੋਇਆ ਇਲਾਜ

44 ਲੱਖ ਤੋਂ ਵੱਧ ਸਿਹਤ ਕਾਰਡ ਹੋ ਚੁੱਕੇ ਨੇ ਜਾਰੀ: ਬਿਗ੍ਰੇਡੀਅਰ ਰਾਜ ਕੁਮਾਰ

ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਦਾ ਪੰਜਾਬੀ ਵੱਧ ਤੋਂ ਵੱਧ ਲਾਭ ਲੈ ਰਹੇ ਹਨ | ਹੁਣ ਤੱਕ 1.59 ਲੱਖ ਲਾਭਪਾਤਰੀਆਂ ਦਾ ਇਲਾਜ਼ ਹੋ  ਚੁੱਕਾ ਹੈ ਜਦਕਿ 3.11 ਲੱਖ ਤੋਂ ਜਿਆਦਾ ਸਰਜਰੀਆ ਹੋ ਚੁੱਕੀਆਂ ਹਨ | ਸਰਕਾਰ ਵਲੋਂ 44 ਲੱਖ ਤੋਂ ਜ਼ਿਆਦਾ ਸਿਹਤ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਬਿਗ੍ਰੇਡੀਅਰ ਰਾਜ ਕੁਮਾਰ ਨੇ ਕੀਤਾ | ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਲੋਕਾਂ ਨੂੰ  ਚੰਗੀਆਂ ਸਿਹਤ ਸੁਵਿਧਾਵਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ | ਜਿਸਦੇ ਚੱਲਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ  ਇਲਾਜ਼ ਦੇ ਅਨੁਸਾਰ ਮੁਫਤ ਦਵਾਈਆਂ ਤੇ ਫ੍ਰੀ ਟੈਸਟਾਂ ਦੀ ਸੁਵਿਧਾਵਾ ਪ੍ਰਦਾਨ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ  ਸੂਚੀਬੱਧ ਹਸਪਤਾਲ ਵਿੱਚ ਬਿਨਾਂ ਕਿਸੇ ਭੇਦਭਾਵ ਦੇ 10 ਲੱਖ ਰੁਪਏ ਦਾ ਮੁਫਤ ਇਲਾਜ਼ ਕੀਤਾ ਜਾ ਰਿਹਾ ਹੈ | ਜਿਸਦਾ ਜ਼ਿਆਦਾ ਤੋਂ ਜ਼ਿਆਦਾ ਲੋਕ  ਲਾਭ ਲੈ ਰਹੇ ਹਨ |  ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ  ਪਬਲਿਕ ਦੀ ਚੰਗੀ ਸਿਹਤ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਨਾਲ ਸਰਕਾਰ ਵਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ  ਇਕ ਇਕ ਕਰਕੇ ਪੂਰਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੇ 2027 ਵਿਧਾਨ ਸਭਾ ਚੋਣਾ ਵਿੱਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਕੇ ਇਕ ਵਾਰ ਫਿਰ ਸਰਕਾਰ ਬਣਾਵੇਗੀ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਓ ਇੱਕ ਝਾਤ ਸਰਕਾਰੀ ਸਕੂਲਾਂ ਵੱਲ ਮਾਰੀਏ
Next articleਆਰਟੀਓ ਨਵਾਂਸ਼ਹਿਰ ਵਲੋਂ 6 ਵਾਹਨਾਂ ਦੇ ਕੱਟੇ ਚਾਲਾਨ,ਸਕੂਲ ਬੱਸਾ ਦੀ ਵੀ ਕੀਤੀ ਚੈਕਿੰਗ ਅਤੇ ਚਲਾਣ ਕੱਟੇ