HOME ਵਾਰਡ ਨੰਬਰ 8 ਤੋਂ ਬਹੁਜਨ ਸਮਾਜ ਪਾਰਟੀ ਦੇ ਪੜੇ ਲਿਖੇ ਇਮਾਨਦਾਰ ਸ਼੍ਰੀ...

ਵਾਰਡ ਨੰਬਰ 8 ਤੋਂ ਬਹੁਜਨ ਸਮਾਜ ਪਾਰਟੀ ਦੇ ਪੜੇ ਲਿਖੇ ਇਮਾਨਦਾਰ ਸ਼੍ਰੀ ਹਰਜਿੰਦਰ ਕੁਮਾਰ ਸੋਨੂੰ ਦੇ ਚੋਣ ਪ੍ਰਚਾਰ ਨੂੰ ਸਿਖਰਾਂ ਤੇ ਪਹੁੰਚਾਉਣ ਲਈ ਘਰ ਘਰ ਪਹੁੰਚ ਕੀਤੀ: ਪ੍ਰਵੀਨ ਬੰਗਾ ਪ੍ਰਦੀਪ ਜੱਸੀ ਵਿਜੇ ਗੁਣਾਚੌਰ

5

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਬੰਗਾ ਨਗਰ ਕੌਂਸਿਲ ਦੀਆਂ ਵੋਟਾਂ 26 ਮਈ ਨੂੰ ਹੋਣ ਜਾ ਰਹੀਆਂ ਹਨ । ਇਸ ਸਬੰਧ ਵਿੱਚ ਅੱਜ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਦੀ ਅਗਵਾਈ ਜਿਨਾ ਵਿੱਚ ਸ਼੍ਰੀ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਡਾਕਟਰ ਕਸ਼ਮੀਰ ਚੰਦ,ਪ੍ਰਦੀਪ ਜੱਸੀ ਸਾਬਕਾ ਸਰਪੰਚ ,ਵਿਜੇ ਗੁਣਾਚੌਰ ,ਵਿਜੇ ਮਜਾਰੀ ,ਉਮੀਦਵਾਰ ਹਰਜਿੰਦਰ ਸੋਨੂੰ, ਅਸ਼ੋਕ ਕੁਮਾਰ ਸਾਬਕਾ ਸਰਪੰਚ ਖੋਥੜਾ, ਰਾਮ ਲੁਭਾਇਆ ਜੇ ਈ, ਜਸਪਾਲ ਉਚਾ ਲਧਾਣਾ ,ਜਗਦੀਸ਼ ਗੁਰੂ ,ਵਿੱਕੀ ਬਹਾਦਰਕੇ ਮਿਸ਼ਨਰੀ ਕਲਾਕਾਰ ,ਕੁਲਦੀਪ ਬਹਿਰਾਮ ਪ੍ਰਕਾਸ਼ ਚੰਦ ਸਾਬਕਾ ਪ੍ਰਧਾਨ, ਸੋਹਣ ਲਾਲ ਰਟੈਂਡਾ ਜਸਵਿੰਦਰ ਕੌਰ ਸਾਬਕਾ ਸਰਪੰਚ ਅਤੇ ਬਹੁਤ ਸਾਰੇ ਸਾਥੀਆਂ ਅਤੇ ਬੀਬੀਆਂ ਭੈਣਾਂ ਦੀ ਹਾਜ਼ਰੀ ਵਿੱਚ ਵਾਰਡ ਨੰਬਰ 8 ਵਿੱਚ ਊਮੀਦਵਾਰ ਹਰਜਿੰਦਰ ਕੁਮਾਰ ਸੋਨੂੰ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਬਸਪਾ ਆਗੂਆਂ ਵੱਲੋਂ ਬਸਪਾ ਊਮੀਦਵਾਰ ਦੇ ਚੋਣ ਨਿਸ਼ਾਨ ਹਾਥੀ ਤੇ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਦਫਤਰ ਉਦਘਾਟਨ ਤੋਂ ਬਾਅਦ ਊਮੀਦਵਾਰ ਹਰਜਿੰਦਰ ਸੋਨੂੰ ਦੇ ਹੱਕ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਵਾਰਡ ਵਾਸੀਆਂ ਵਲੋਂ ਇਸ ਪ੍ਰਚਾਰ ਦੌਰਾਨ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ। ਇਸ ਵਾਰ ਵਾਰਡ ਦੇ ਵੋਟਰ ਬਦਲਾਅ ਦੀ ਸਥਿਤੀ ਵਿੱਚ ਹਨ ਅਤੇ ਨਵੇਂ ਚਿਹਰੇ ਹਰਜਿੰਦਰ ਕੁਮਾਰ ਸੋਨੂੰ ਨੂੰ ਜਿਤਾਉਣ ਦਾ ਮੰਨ ਬਣਾ ਬੈਠੇ ਹਨ। ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਹਰਜਿੰਦਰ ਸੋਨੂੰ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਬਹੁਤ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕਰੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਸਪਾ ਦੇ ਮਜ਼ਬੂਤ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ -ਪ੍ਰਵੀਨ ਬੰਗਾ
Next articleਸਮਾਜ ਸੇਵੀ ਲਾਲਾ ਜੀਵਨ ਕੁਮਾਰ ਜੀ ਨਮਿਤ ਪਾਠ ਦਾ ਭੋਗ ਅਤੇ ਰਸਮ ਪਗੜੀ ਅੰਬੇਡਕਰ ਭਵਨ ਲੁਧਿਆਣਾ ਵਿਖੇ ਕੱਲ੍ਹ