ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਨਗਰ ਕੌਂਸਲ ਬੰਗਾ ਵਿਚ ਹੋ ਰਹੀਆਂ ਚੋਣਾਂ ਵਿੱਚ ਵਾਰਡ ਨੰਬਰ 8 ਤੋਂ ਬਹੁਜਨ ਸਮਾਜ ਪਾਰਟੀ ਦੇ ਮਜ਼ਬੂਤ ਨੌਜਵਾਨ ਉਮੀਦਵਾਰ ਸ੍ਰੀ ਹਰਜਿੰਦਰ ਕੁਮਾਰ ਸੋਨੂੰ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ। ਉਹਨਾਂ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਤੇ ਇਸ ਮੌਕੇ ਤੇ ਬਸਪਾ ਆਗੂਆਂ ਤੇ ਸਮਾਜ ਸੇਵੀਆਂ ਵਲੋਂ ਵਾਰਡ ਨੰਬਰ 8 ਤੇ ਹਰਜਿੰਦਰ ਕੁਮਾਰ ਸੋਨੂੰ ਜੀ ਤੇ ਵਾਰਡ ਨੰਬਰ 7 ਤੋਂ ਬਸਪਾ ਉਮੀਦਵਾਰ ਮਹਿਲਾ ਆਗੂ ਰਵਿੰਦਰ ਮਹਿਮੀ ਜੀ ਨੂੰ ਵੋਟ ਤੇ ਸਪੋਰਟ ਕਰਨ ਦੀ ਅਪੀਲ ਕੀਤੀ ਉਦਘਾਟਨ ਸਮੇਂ ਵੱਡੀ ਗਿਣਤੀ ਵਿੱਚ ਬੀਬੀਆਂ ਅਤੇ ਨੌਜਵਾਨਾਂ ਨੇ ਸ਼ਿਕਰਤ ਕੀਤੀ। ਉਦਘਾਟਨ ਤੋਂ ਬਾਅਦ ਆਏ ਸਾਰੇ ਸਾਥੀਆਂ ਬੀਬੀਆਂ ਸਮੇਤ ਘਰ ਘਰ ਚੋਣ ਪ੍ਰਚਾਰ ਕੀਤਾ ਗਿਆ। ਪ੍ਰਵੀਨ ਬੰਗਾ ਇੰਚਾਰਜ ਲੋਕਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਬੀ ਐੱਸ ਪੀ ਪੰਜਾਬ ਇਸ ਮੌਕੇ ਤੇ ਦੋਵੇਂ ਉਮੀਦਵਾਰਾਂ ਦੀ ਸਿਫਤ ਕੀਤੀ ਗਈ ਕਿ ਇਹ ਦੋਵੇਂ ਬਹੁਤ ਸਮਾਜ ਸੇਵੀ ਹਨ ਹਰੇਕ ਇਨਸਾਨ ਦੇ ਦੁੱਖ ਸੁੱਖ ਵਿੱਚ ਖੜ੍ਹਨ ਵਾਲੇ ਹਨ ਕੋਈ ਵੀ ਕੰਮ ਹੋਵੇ ਚਾਹੇ ਉਹ ਥਾਣੇ ਦਾ ਕਿਉਂ ਨਾ ਹੋਵੇ ਹਰੇਕ ਦੱਬੇ ਕੁੱਚਲੇ ਲੋਕਾਂ ਦੇ ਪੱਖ ਵਿੱਚ ਅਤੇ ਇਨਸਾਫ਼ ਲਈ ਲੜਨ ਅਤੇ ਖੜ੍ਹਨ ਵਾਲੇ ਇਨ੍ਹਾਂ ਉਮੀਦਵਾਰਾਂ ਨੂੰ ਜਿਤਾਉਣਾ ਹੈ ਅਤੇ 26 ਤਰੀਕ ਨੂੰ ਹਾਥੀ ਦੇ ਨਿਸ਼ਾਨ ਤੇ ਵੱਧ ਤੋਂ ਵੱਧ ਮੋਹਰਾਂ ਲਾਉਣੀਆਂ ਹਨ। ਇਸ ਮੌਕੇ ਤੇ ਜ਼ਿਲ੍ਹਾ ਸਕੱਤਰ ਵਿਜੇ ਮਜਾਰੀ, ਵਿਜੇ ਗੁਣਾਚੌਰ, ਪ੍ਰਦੀਪ ਜੱਸੀ, ਬਹੁਤ ਹੀ ਮਿਸ਼ਨਰੀ ਗਾਇਕ ਅਤੇ ਸਮਾਜ ਸੇਵਾ ਕਰਨ ਵਾਲੇ ਵਿੱਕੀ ਬਹਾਦਰ ਕੇ, ਅਸ਼ੋਕ ਕੁਮਾਰ ਉਪ -ਪ੍ਰਧਾਨ ਬਸਪਾ,ਪਰਮਜੀਤ ਸਿੰਘ ਦੁਸਾਂਝ, ਪਰਮਜੀਤ ਮਹਿਰਮ ਪੁਰ, ਪ੍ਰਕਾਸ਼ ਚੰਦ ਸਾਬਕਾ ਸ਼ਹਿਰੀ ਪ੍ਰਧਾਨ,ਡਾ ਕਸ਼ਮੀਰ ਚੰਦ ਸਮਾਜਿਕ ਦਰਦੀ, ਜਗਦੀਸ਼ ਲਾਲ ਪਹਿਲਵਾਨ,ਸੋਮ ਨਾਥ ਰਟੈਂਡਾ, ਸੋਹਣ ਲਾਲ ਰਟੈਂਡਾ, ਕੁਲਦੀਪ ਬਹਿਰਾਮ, ਦਰਸ਼ਨ ਬਹਿਰਾਮ, ਤੀਰਥ ਕਲਸੀ ਬਹਿਰਾਮ, ਜਸਪਾਲ ਲੁਧਾਣਾ, ਰਾਮ ਲੁਭਾਇਆ ਸਾਬਕਾ ਪ੍ਰਧਾਨ ਬੰਗਾ, ਜਸਵਿੰਦਰ ਕੌਰ ਸਾਬਕਾ ਸਰਪੰਚ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਉਨ੍ਹਾਂ ਦੇ ਨਾਲ ਅਨੇਕਾਂ ਹੀ ਬੀਬੀਆਂ ਔਰ ਨੌਜਵਾਨ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



