HOME ਪੱਤਰਕਾਰ ਭਾਈਚਾਰੇ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਹਰਜਿੰਦਰ ਸਿੰਘ ਛਿੱਬਰ ਨੂੰ ਭਰਪੂਰ ਸਮਰਥਨ

ਪੱਤਰਕਾਰ ਭਾਈਚਾਰੇ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਹਰਜਿੰਦਰ ਸਿੰਘ ਛਿੱਬਰ ਨੂੰ ਭਰਪੂਰ ਸਮਰਥਨ

ਮੋਰਿੰਡਾ   (ਸਮਾਜ ਵੀਕਲੀ)   (ਸੁਖਵਿੰਦਰ ਸਿੰਘ ਹੈਪੀ)– ਨਗਰ ਕੌਂਸਲ ਮੋਰਿੰਡਾ ਦੇ ਵਾਰਡ ਨੰਬਰ 14 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੱਤਰਕਾਰ ਹਰਜਿੰਦਰ ਸਿੰਘ ਛਿੱਬਰ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ, ਜਦੋਂ ਮੋਰਿੰਡਾ ਦੇ ਸਮੂਹ ਪੱਤਰਕਾਰ ਭਾਈਚਾਰੇ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਪੱਤਰਕਾਰਾਂ ਅਤੇ ਸਮਾਜਿਕ ਆਗੂਆਂ ਨੇ ਸਾਂਝੇ ਤੌਰ ‘ਤੇ ਘਰ-ਘਰ ਜਾ ਕੇ ਹਰਜਿੰਦਰ ਸਿੰਘ ਛਿੱਬਰ ਲਈ ਵੋਟਾਂ ਦੀ ਅਪੀਲ ਵੀ ਕੀਤੀ। ਇਸ ਮੌਕੇ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾ ਪ੍ਰਧਾਨ ਜੈ ਸਿੰਘ ਛਿੱਬਰ ਨੇ ਕਿਹਾ ਕਿ ਹਰਜਿੰਦਰ ਸਿੰਘ ਛਿੱਬਰ ਲੋਕਤੰਤਰ ਦੀ ਮਜ਼ਬੂਤੀ ਅਤੇ ਵਾਰਡ ਦੇ ਸਰਬਪੱਖੀ ਵਿਕਾਸ ਦੇ ਮਕਸਦ ਨਾਲ ਚੋਣ ਮੈਦਾਨ ਵਿੱਚ ਉਤਰੇ ਹਨ। ਉਨ੍ਹਾਂ ਕਿਹਾ ਕਿ ਇਮਾਨਦਾਰ ਅਤੇ ਲੋਕਾਂ ਨਾਲ ਜੁੜੇ ਹੋਏ ਉਮੀਦਵਾਰ ਦੇ ਹੱਕ ਵਿੱਚ ਪੱਤਰਕਾਰ ਭਾਈਚਾਰੇ ਅਤੇ ਸਮਾਜਿਕ ਸੰਸਥਾਵਾਂ ਦਾ ਇਕੱਠ ਹੋਣਾ ਲੋਕਾਂ ਦੇ ਭਰੋਸੇ ਦੀ ਨਿਸ਼ਾਨੀ ਹੈ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਹਰਜਿੰਦਰ ਸਿੰਘ ਛਿੱਬਰ ਨੂੰ ਭਾਰੀ ਬਹੁਮਤ ਨਾਲ ਕਾਮਯਾਬ ਬਣਾਇਆ ਜਾਵੇ। ਇਸ ਮੌਕੇ ਸੁਪਰਡੈਂਟ ਭਾਗ ਸਿੰਘ ਮਕੜੌਨਾ, ਅਜੀਤ ਸਿੰਘ, ਸਮਾਜਿਕ ਆਗੂ ਪਰਵਿੰਦਰ ਸਿੰਘ ਸੋਨੂੰ ਖੂਰਲ, ਹਰਜੀਤ ਸਿੰਘ ਸੱਲਾ (ਜਨਰਲ ਸਕੱਤਰ, ਬਾਬਾ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਮੋਰਿੰਡਾ), ਗੁਰਿੰਦਰ ਸਿੰਘ ਗੋਗੀ (ਸਾਬਕਾ ਪ੍ਰਧਾਨ ਵਿਸ਼ਵਕਰਮਾ ਸਭਾ ਮੋਰਿੰਡਾ), ਅਵਤਾਰ ਸਿੰਘ ਬੱਬਲੂ, ਅਮਰੀਕ ਸਿੰਘ ਡੱਫੂ, ਗੁਰਵਿੰਦਰ ਸਿੰਘ ਰੀਹਲ, ਸੂਬੇਦਾਰ ਸੰਤੋਖ ਸਿੰਘ, ਮਹਿਲਾ ਚੇਤਨਾ ਮੰਚ ਦੀ ਆਗੂ ਬਲਜੀਤ ਕੌਰ ਛਿੱਬਰ, ਰਾਣੀ ਰੁਪਿੰਦਰ ਕੌਰ, ਐਡਵੋਕੇਟ ਕੋਮਲਪ੍ਰੀਤ ਕੌਰ, ਬੀਬੀ ਰਵਿੰਦਰ ਕੌਰ, ਬੀਬੀ ਸਤਨਾਮ ਕੌਰ ਮੋਹਾਲੀ, ਐਡਵੋਕੇਟ ਗੁਰਦਿੱਤ ਸਿੰਘ ਛਿੱਬਰ, ਮੋਰਿੰਡਾ ਪ੍ਰੈਸ ਕਲੱਬ ਰਜਿ. ਬਲਾਕ ਮੋਰਿੰਡਾ ਦੇ ਪ੍ਰਧਾਨ ਕਰਨੈਲ ਸਿੰਘ ਜੀਤ, ਪ੍ਰੀਤਪਾਲ ਸਿੰਘ ਖਾਲਸਾ, ਕਮਲਜੀਤ ਸਿੰਘ ਅਰਨੌਲੀ, ਗਗਨ ਸ਼ੁਕਲਾ, ਰਾਜ ਕੁਮਾਰ ਦਸੌੜ, ਗੁਰਮੀਤ ਸਿੰਘ ਚੋਪੜਾ, ਗਿਆਨ ਸਿੰਘ ਸਰੋਆ, ਨਿਹਾਲ ਸਿੰਘ ਕਲਸੀ, ਹਰਵਿੰਦਰ ਸੂਦ, ਰਾਧੇ ਸ਼ਿਆਮ ਸ਼ਰਮਾ, ਅਰਵਿੰਦਰ ਸਿੰਘ ਬੱਬੂ, ਵਰੂਣ ਸ਼ੁਕਲਾ, ਗਗਨਦੀਪ ਘੜੂੰਆਂ, ਜਸਵੀਰ ਸਿੰਘ ਸ਼ਾਂਤਪੁਰੀ, ਕੁਲਦੀਪ ਸਿੰਘ ਰਾਣਾ, ਹਰਪ੍ਰੀਤ ਸਿੰਘ, ਹਰਦੇਵ ਸਿੰਘ ਕਾਕਾ ਅਤੇ ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleदलित महिलाओं पर अत्याचार में बढ़ोतरी
Next articleSAMAJ WEEKLY = 20/05/2026