ਨਵਾਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ ): ਰੈਡ ਕਰਾਸ ਨਸ਼ਾ ਪੀੜਤਾਂ ਲਈ ਏਕੀਕਿ੍ਤ ਮੁੜ ਵਸੇਵਾ ਕੇਂਦਰ ਨਵਾਂ ਸ਼ਹਿਰ ਵੱਲੋਂ ਪਿੰਡ ਨੱਥਾ ਨੰਗਲ ਦੇ ਸਰਕਾਰੀ ਪ੍ਰਾਇਮਰੀ ਸਕੂਲ (ਜਿਲਾ ਸ਼ਹੀਦ ਭਗਤ ਸਿੰਘ ਨਗਰ )ਵਿਖੇ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸਰਦਾਰ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਕੀਤੀ । ਜਿਨਾਂ ਵੱਲੋਂ ਰੈਡ ਕਰਾਸ ਸੰਸਥਾ ਨਵਾਂ ਸ਼ਹਿਰ ਵੱਲੋਂ ਨਸ਼ਾ ਪੀੜਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆ ਵਿਰੁੱਧ ਸਕੀਮ ਤਹਿਤ ਅਹਿਮ ਰੋਲ ਅਦਾ ਕਰ ਰਹੀਆਂ ਹਨ। ਰੈਡ ਕਰਾਸ ਸੋਸਾਇਟੀ ਪਿੰਡਾਂ ਵਿੱਚ ਲਗਾਤਾਰ ਸੈਮੀਨਾਰ ਲਗਾ ਕੇ ਪਿੰਡ ਦੇ ਲੋਕਾਂ ਨੂੰ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਹੀ ਹੈ। ਉਹਨਾਂ ਨੇ ਦੱਸਿਆ ਕਿ ਨਸ਼ਾ ਮਾਨਵਤਾ ਲਈ ਘਾਤਕ ਸਿੱਧ ਹੋ ਰਿਹਾ ਹੈ ਅਤੇ ਸਮਾਜਿਕ ਜੀਵਨ ਵਿੱਚ ਕਿਸ ਤਰ੍ਹਾਂ ਇਸਦੀ ਹੋਂਦ ਵਧਦੀ ਜਾ ਰਹੀ ਹੈ। ਨਸ਼ਾ ਕਿਸ ਤਰ੍ਹਾਂ ਨੌਜਵਾਨਾਂ ਨੂੰ ਆਪਣੀ ਗ੍ਰਿਫਤ ਵਿੱਚ ਜਕੜ ਰਿਹਾ ਹੈ ਕਿਸ ਤਰ੍ਹਾਂ ਅਸੀਂ ਆਉਣ ਵਾਲੀ ਪੀੜੀ ਨੂੰ ਇਸ ਤੇ ਪ੍ਰਭਾਵਾਂ ਤੋਂ ਬਚਾ ਸਕਦੇ ਹਾਂ। ਨਸ਼ਿਆਂ ਦੇ ਰਾਹ ਪਏ ਨੌਜਵਾਨ ਕਾਰਨ ਮਾਂ ਬਾਪ ਦਾ ਬੁਢਾਪਾ ਰੁਲ ਜਾਂਦਾ ਹੈ । ਨਸ਼ਿਆਂ ਤੋਂ ਪ੍ਰਭਾਵਿਤ ਨੌਜਵਾਨਾ ਦੀ ਸੜਕ ਹਾਦਸਿਆਂ ਵਿੱਚ ਅਜਾਈ ਮੌਤ ਕਾਰਨਾ ਪਿੱਛੇ ਪਰਿਵਾਰ ਰੁਲ ਜਾਂਦੇ ਹਨ। ਉਹਨਾਂ ਦੱਸਿਆ ਕਿ 10 ਲੱਖ ਦੇ ਕਰੀਬ ਲੋਕ ਪੰਜਾਬ ਵਿੱਚ ਹੀ ਨਸ਼ਿਆਂ ਤੋਂ ਪੀੜਤ ਹਨ ਉਹਨਾਂ ਨੇ ਨਸ਼ਾ ਮੁਕਤ ਅਭਿਆਨ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਫਲ ਬਣਾਉਣ ਲਈ ਪਾ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਰੈਡ ਕਰਾਸ ਸੋਸਾਇਟੀ ਨਾਲ ਜੁੜਨ ਤਾਂ ਜੋ ਅਸੀਂ ਮਾਨਵਤਾ ਦੀ ਬਿਹਤਰੀ ਲਈ ਇਸ ਪਹਿਲ ਨੂੰ ਹੋਰ ਮਜਬੂਤ ਕਰ ਸਕੀਏ। ਇਸ ਮੌਕੇ ਤੇ ਮੌਜੂਦ ਪਿੰਡ ਦੇ ਸਰਪੰਚ ਸਰਕਾਰੀ ਐਲੀਮੈਂਟਰੀ ਸਕੂਲ ਦਾ ਸਟਾਫ ਆਂਗਣਵਾੜੀ ਵਰਕਰ ਅਤੇ ਹੈਲਪਰ ਅਤੇ ਸਮੂਹ ਸਕੂਲ ਦੇ ਬੱਚਿਆਂ ਨੇ ਪ੍ਰਣ ਲਿਆ ਕੇ ਉਹ ਆਪਣੇ ਪਰਿਵਾਰ ਵਿੱਚ ਕਿਸੇ ਵੀ ਨੂੰ ਵੀ ਨਸ਼ਾ ਨਹੀਂ ਕਰਨ ਦੇਣਗੇ। ਇਸ ਮੌਕੇ ਤੇ ਹੈਡ ਟੀਚਰ ਸੁਰਿੰਦਰ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣ ਕਰਾਇਆ ।ਉਹਨਾਂ ਦੱਸਿਆ ਕਿ ਬੱਚੇ ਕੋਲਡ ਡਰਿੰਕ ਅਤੇ ਪੈਕਟ ਬੰਦ ਚੀਜ਼ਾਂ ਖਾਣ ਤੋਂ ਪਰਹੇਜ਼ ਰੱਖਣ । ਵਿਜੇ ਕੁਮਾਰ ਕੌਂਸਲਰ ਨੇ ਵੀ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਕਿ ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੇ ਹਾਂ । ਉਹਨਾਂ ਪਿੰਡ ਦੇ ਸਰਪੰਚ ਸਮੂਹ ਸਕੂਲ ਸਟਾਫ ਅਤੇ ਆਏ ਹੋਏ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਆਲੇ ਦੁਆਲੇ ਜੇਕਰ ਕੋਈ ਵੀ ਨੌਜਵਾਨ ਨਸ਼ੇ ਨਾਲ ਗ੍ਰਸਤ ਦਿਖਾਈ ਦਿੰਦਾ ਹੈ ਤਾਂ ਕੇਂਦਰ ਨਾਲ ਸੰਪਰਕ ਕਰਨ ਅਤੇ ਸਾਰਿਆਂ ਦਾ ਇਸ ਸੈਮੀਨਾਰ ਪਹੁੰਚਣ ਤੇ ਧੰਨਵਾਦ ਕੀਤਾ । ਇਸ ਮੌਕੇ ਤੇ ਰਮਨ ਕੁਮਾਰ ,ਸੁਰਿੰਦਰ ਕੁਮਾਰ ,ਸ਼ਵਦੇਸ਼ ਕੁਮਾਰ ਪਿਆਰਾ ਸਿੰਘ ,ਚਰਨ ਦਾਸ ,ਨਰਿੰਦਰ ਕੁਮਾਰ ,ਜਸਕਰਨ ,ਅਮਰ ਦਾਸ ,ਜਸਵਿੰਦਰ ਕੌਰ ,ਨੇਹਾ ,ਬੀਰੋ ,ਬੀਨਾ ਦੇਵੀ ,ਰੀਟਾ ਰਾਣੀ ਅਤੇ ਸਕੂਲ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


