HOME ਵਣ ਵਿਭਾਗ ਵਿੱਚ ਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫੀਸਰਜ ਯੂਨੀਅਨ ਦੇ ਨਾਮ ਦੀ...

ਵਣ ਵਿਭਾਗ ਵਿੱਚ ਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫੀਸਰਜ ਯੂਨੀਅਨ ਦੇ ਨਾਮ ਦੀ ਬਿਨਾਂ ਕਿਸੇ ਅਧਿਕਾਰ ਤੋਂ ਕੁੱਝ ਵਿਅਕਤੀਆਂ ਵੱਲੋਂ ਗਲਤ ਵਰਤੋਂ ਕਰਕੇ ਸਰਕਾਰ ਅਤੇ ਅਧਿਕਾਰੀਆਂ ਨੂੰ ਕੀਤਾ ਜਾ ਰਿਹਾ ਗੁੰਮਰਾਹ

4
ਨਵਾਂਸ਼ਹਿਰ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਵਣ ਵਿਭਾਗ ਵਿੱਚ ਪੰਜਾਬ ਨਾਨ -ਗ਼ਜ਼ਟਿਡ ਫਾਰੈਸਟ ਆਫ਼ੀਸਰਜ਼ ਦੇ ਨਾਮ ਹੇਠ ਇਕ ਹੀ ਜਥੇਬੰਦੀ ਕੰਮ ਕਰ ਰਹੀ ਹੈ। ਜਿਸ ਕੋਲ ਪੰਜਾਬ ਦੇ ਵੱਖ- ਵੱਖ ਮੰਡਲਾਂ ਦੇ ਸਾਥੀਆਂ ਦੀ ਬਹੁਮਤ ਵੀ ਹੈ ਅਤੇ ਜਥੇਬੰਦੀ ਦੀ ਰਜਿਸਟ੍ਰੇਸ਼ਨ, ਸੰਵਿਧਾਨ ਤੇ ਬੈਂਕ ਖਾਤਾ ਵੀ ਹੈ ਅਤੇ ਜੱਥੇਬੰਦੀ ਨੂੰ ਚਲਾਉਣ ਦੇ ਅਧਿਕਾਰ ਵੀ ਹਨ। ਸਾਰੇ ਜ਼ਿਲ੍ਹਿਆਂ ਦੇ ਸਾਥੀਆ ਨੇ ਬਹੁਮਤ ਨਾਲ ਇਸ ਦੇ ਅਹੁਦੇਦਾਰ ਸ ਗੁਰਿੰਦਰਜੀਤ ਸਿੰਘ ਸਹੋਤਾ ਨੂੰ ਪ੍ਰਧਾਨ ਅਤੇ ਹਰਦੀਪ ਸਿੰਘ ਪਨੇਸਰ ਨੂੰ ਸੂਬਾ ਜਨਰਲ ਸਕੱਤਰ ਚੁਣਿਆ ਗਿਆ ਸੀ। ਪਰ ਕੁਝ ਕੁ ਵਿਅਕਤੀਆਂ ਵੱਲੋਂ ਆਪਣੇ ਨਿੱਜੀ ਹਿਤਾਂ ਲਈ ਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ ਦੇ ਨਾਮ ਹੇਠ ਜਾਅਲੀ ਜਥੇਬੰਦੀ ਬਣਾ ਕੇ ਉੱਚ ਅਧਿਕਾਰੀਆਂ ਅਤੇ ਸਰਕਾਰ ਤੋਂ ਸਮੇਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜੋ ਕੀ ਸਰਾਸਰ ਗਲਤ ਹੈ। ਇਸ ਸਬੰਧੀ ਮੁੱਖ ਦਫਤਰ ਵੱਲੋਂ ਵੀ ਇੱਕ ਚਿੱਠੀ ਕੱਢੀ ਗਈ ਸੀ ਕਿ ਯੂਨੀਅਨ ਨੂੰ ਚਲਾਉਣ ਦੇ ਅਧਿਕਾਰ, ਰਜਿਸਟਰੇਸ਼ਨ ਅਤੇ ਬਹੁਮਤ ਤੇ ਬੈਂਕ ਖਾਤਾ ਕਿਸ ਜੱਥੇਬੰਦੀ ਕੋਲ ਹੈ। ਇਸ ਸਬੰਧੀ ਸੂਬਾ ਪ੍ਰਧਾਨ ਗੁਰਿੰਦਰ ਸਹੋਤਾ ਨੇ ਮੁਖ ਦਫਤਰ ਵਿਖੇ ਖੁਦ 16 ਮਾਰਚ 2026 ਨੂੰ ਪੇਸ਼ ਹੋ ਕੇ ਜੱਥੇਬੰਦੀ ਦਾ ਰਜਿਸਟਰੇਸ਼ਨ ਸਰਟੀਫਿਕੇਟ, ਬੈਂਕ ਖਾਤਾ, ਹਾਜ਼ਰੀ ਰਜਿਸਟਰ ਉੱਚ ਅਧਿਕਾਰੀਆਂ ਨੂੰ ਦਿਖਾਇਆ ਸੀ। ਪਰ ਇਸ ਦੇ ਬਾਵਜੂਦ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜੱਥੇਬੰਦੀ ਦੇ ਨਾਮ ਦੀ ਬਿਨਾਂ ਕਿਸੇ ਅਧਿਕਾਰ ਤੋਂ ਗਲਤ ਵਰਤੋਂ ਕੀਤੀ ਜਾ ਰਹੀ ਹੈ। ਜਿਸ ਦਾ ਜੱਥੇਬੰਦੀ ਵਿਰੋਧ ਕਰਦੀ ਹੈ। ਜੇਕਰ ਭਵਿੱਖ ਵਿੱਚ ਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ  ਰਜ਼ਿ(42) ਆਫ਼ 2015 ਦੇ ਨਾਮ ਹੇਠ  ਵਿਅਕਤੀਆਂ ਵੱਲੋਂ ਮੀਟਿੰਗ ਜਾਂ ਸਮੇਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਕਾਨੂੰਨੀ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰਾਸ਼ਟਰੀ ਡੇਂਗੂ ਦਿਵਸ: ਸਾਵਧਾਨੀ ਅਤੇ ਜਾਗਰੂਕਤਾ ਹੀ ਇਸ ਬਿਮਾਰੀ ਦਾ ਅਸਲ ਇਲਾਜ
Next articleਨਸ਼ੇ ਦੇ ਰਾਹ ਪਏ ਨੌਜਵਾਨਾਂ ਕਾਰਨ ਬੁਢੇਪਾ ਰੁਲ ਰਿਹਾ:-ਸਾ: ਚਮਨ ਸਿੰਘ ਪਰੋਜੈਕਟ ਡਾਇਰੈਕਟਰ।