ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸੀਟੂ ਪੰਜਾਬ ਦੇ ਸੂਬਾਈ ਸੱਦੇ ਤੇ ਅੱਜ ਪਿੰਡ ਰੱਕੜਾਂ ਢਾਹਾ ਦੇ ਮਨਰੇਗਾ ਮਜ਼ਦੂਰਾਂ ਵਲੋਂ ਮਗਨਰੇਗਾ ਦਿਵਸ ਮਨਾਇਆ ਗਿਆ।ਟਰੇਡ ਯੂਨੀਅਨ ਆਗੂ ਪ੍ਰੇਮ ਰੱਕੜ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਅੱਜ ਦੇ ਦਿਨ ਦੀ ਮਹੱਤਤਾ ਦਸਦੇ ਹੋਏ ਮਗਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਦੀ ਵਿਆਖਿਆ ਕੀਤੀ। ਉਹਨਾਂ ਕੇਂਦਰ ਸਰਕਾਰ ਵਲੋਂ ਮਗਨਰੇਗਾ ਕਾਨੂੰਨ ਸਮਾਪਤ ਕਰਕੇ ਜੀ ਰਾਮ ਜੀ ਕਾਨੂੰਨ ਬਣਾਉਣ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਜੀ ਰਾਮ ਜੀ ਕਾਨੂੰਨ ਰੱਦ ਕਰਕੇ ਮੁੜ ਮਨਰੇਗਾ ਕਾਨੂੰਨ in ਲਾਗੂ ਕੀਤਾ ਜਾਵੇ। ਕਿਉਂਕਿ ਮਗਨਰੇਗਾ ਕਾਨੂੰਨ ਵਿੱਚ 100 ਦਿਨ ਦੇ ਰੁਜ਼ਗਾਰ ਦੀ ਗਰੰਟੀ ਸੀ,ਜਦਕਿ ਨਵੇਂ ਕਾਨੂੰਨ ਵਿੱਚ ਨਹੀਂ। ਮਨਰੇਗਾ ਕਾਨੂੰਨ ਅਨੁਸਾਰ ਗ੍ਰਾਮ ਪੰਚਾਇਤ ਇੰਪਲਾਇਰ ਸੀ , ਨਵੇਂ ਕਾਨੂੰਨ ਵਿੱਚ ਗ੍ਰਾਮ ਪੰਚਾਇਤ ਦੀ ਕੋਈ ਭੂਮਿਕਾ ਨਹੀਂ। ਮਗਨਰੇਗਾ ਮਜ਼ਦੂਰਾਂ ਨੇ ਮੰਗ ਕੀਤੀ ਕਿ ਸਾਲ ਵਿੱਚ ਰੁਜ਼ਗਾਰ 200 ਦਿਨ ਦਾ ਕੀਤਾ ਜਾਵੇ, ਮਗਨਰੇਗਾ ਸਕੀਮ ਸ਼ਹਿਰਾਂ ਵਿੱਚ ਵੀ ਚਲਾਈ ਜਾਵੇ,ਉਜਰਤ ਪ੍ਰਤੀ ਦਿਨ 700 ਰੁਪਏ ਕੀਤੀ ਜਾਵੇ, ਉਜ਼ਰਤਾਂ ਵਿੱਚ ਪੁਰਸ਼ ਔਰਤ ਦਾ ਵਖਰੇਵਾਂ ਖਤਮ ਕਰਕੇ ਬਰਾਬਰ ਕੀਤੀ ਜਾਵੇ। ਮਜ਼ਦੂਰ ਵਿਰੋਧੀ 4 ਕਿਰਤ ਕੋਡ ਰੱਦ ਕੀਤੇ ਜਾਣ। ਮਜ਼ਦੂਰਾਂ ਵਿਰੋਧੀ ਕਾਲੇ ਕਾਨੂੰਨ ਰੱਦ ਕੀੜੇ ਜਾਣ। ਮਗਨਰੇਗਾ ਮਜ਼ਦੂਰਾਂ ਦਾ ਮੁਫ਼ਤ ਬੀਮਾ ਕੀਤਾ ਜਾਵੇ, ਮੁਫ਼ਤ ਸਿਹਤ ਸਹੂਲਤਾਂ ਦਿੱਤੀਆਂ ਜਾਣ। ਅੱਜ ਦੇ ਇਸ ਇਕੱਠ ਵਿੱਚ ਡੇਢ਼ ਦਰਜ਼ਨ ਦੇ ਕਰੀਬ ਮਗਨਰੇਗਾ ਮਜ਼ਦੂਰ ਔਰਤਾਂ ਅਤੇ ਪੁਰਸ਼ ਹਾਜ਼ਰ ਸਨ।ਜਿਹਨਾ ਵਿੱਚ ਸਰਵਸ਼੍ਰੀ ਮਹਿੰਦਰ ਰਾਮ, ਸਤਨਾਮ, ਸੁਰਿੰਦਰ ਕੌਰ, ਬੇਅੰਤ ਕੌਰ, ਕਮਲਜੀਤ ਕੌਰ, ਊਸ਼ਾ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


