HOME ਭਗਤਾਂਵਾਲਾ ਮੰਡੀ ‘ਚ ਆੜ੍ਹਤੀਆਂ ਦੀ ਹੋ ਰਹੀ ਦੁਰਦਸ਼ਾ

ਭਗਤਾਂਵਾਲਾ ਮੰਡੀ ‘ਚ ਆੜ੍ਹਤੀਆਂ ਦੀ ਹੋ ਰਹੀ ਦੁਰਦਸ਼ਾ

4

ਸਰਕਾਰ ਅਤੇ ਮਾਰਕੀਟ ਕਮੇਟੀ ਦੀ ਨਾਲਾਇਕੀ ਕਾਰਨ ਲੱਖਾਂ ਤੋੜੇ ਕਣਕ ਖੁਲ੍ਹੇ ਅਸਮਾਨ ਹੇਠ ਰੁਲਣ ਲਈ ਮਜਬੂਰ

ਅੰਮ੍ਰਿਤਸਰ,  (ਸਮਾਜ ਵੀਕਲੀ)   ( ਲਖਵਿੰਦਰ ਸਿੰਘ ਗਿੱਲ )-ਪੰਜਾਬ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਦੇ ਕੀਤੇ ਗਏ ਵੱਡੇ-ਵੱਡੇ ਦਾਅਵੇ ਅੰਮ੍ਰਿਤਸਰ ਦੀ ਭਗਤਾਂਵਾਲਾ ਮੰਡੀ ਵਿੱਚ ਫੇਲ੍ਹ ਸਾਬਤ ਹੋ ਰਹੇ ਹਨ। ਕਣਕ ਦੀ ਸਰਕਾਰੀ ਖ਼ਰੀਦ ਬੰਦ ਹੋਣ ਦੇ ਬਾਵਜੂਦ, ਮੰਡੀ ਵਿੱਚ ਮਾਰਕੀਟ ਕਮੇਟੀ ਦੀ ਅਣਗਹਿਲੀ ਅਤੇ ਪ੍ਰਸ਼ਾਸਨਿਕ ਢਿੱਲ-ਮੱਠ ਕਾਰਨ ਆੜ੍ਹਤੀਆਂ ਅਤੇ ਕਿਸਾਨਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਸੂਤਰਾਂ ਅਨੁਸਾਰ ਭਗਤਾਂਵਾਲਾ ਮੰਡੀ ਵਿੱਚ ਕੁੱਲ 6 ਲੱਖ ਤੋੜੇ ਕਣਕ ਦੀ ਖ਼ਰੀਦ ਹੋਈ ਸੀ, ਜਿਸ ਵਿੱਚੋਂ ਕਰੀਬ 4 ਲੱਖ ਤੋੜੇ ਅਜੇ ਵੀ ਮੰਡੀ ਵਿੱਚ ਹੀ ਰੁਲ ਰਹੇ ਹਨ। ਸਰਕਾਰ ਵੱਲੋਂ ਸਮੇਂ ਸਿਰ ਲਿਫਟਿੰਗ ਨਾ ਹੋਣ ਕਾਰਨ ਮੰਡੀ ਅਨਾਜ ਦੇ ਢੇਰਾਂ ਨਾਲ ਭਰੀ ਪਈ ਹੈ, ਪਰ ਪ੍ਰਸ਼ਾਸਨ ਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕ ਰਹੀ। ਸੀਜ਼ਨ ਖ਼ਤਮ ਹੋਣ ਉਪਰੰਤ ਲੇਬਰ ਆਪਣੇ ਘਰਾਂ ਨੂੰ ਪਰਤ ਚੁੱਕੀ ਹੈ, ਜਿਸ ਕਾਰਨ ਗੱਡੀਆਂ ਲੋਡ ਕਰਨ ਵਿੱਚ ਭਾਰੀ ਦਿੱਕਤਾਂ ਆ ਰਹੀਆਂ ਹਨ। ਮਾਰਕੀਟ ਕਮੇਟੀ ਦੀ ਨਾਕਾਮੀ ਕਾਰਨ ਆੜ੍ਹਤੀਆਂ ਨੂੰ ਆਪਣੀ ਜੇਬ ਵਿੱਚੋਂ ਖਰਚਾ ਕਰਕੇ ਕਿਰਾਏ ਦੀਆਂ ਗੱਡੀਆਂ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ। ਆੜ੍ਹਤੀਆਂ ਵੱਲੋਂ ਆਪਣੇ ਪੱਧਰ ‘ਤੇ ਭੇਜੀਆਂ ਗਈਆਂ ਗੱਡੀਆਂ ਗੁਦਾਮਾਂ ਵਿੱਚ ਕਈ-ਕਈ ਦਿਨ ਖਾਲੀ ਨਹੀਂ ਹੋ ਰਹੀਆਂ। ਗੱਡੀਆਂ ਖੜ੍ਹਨ ਕਾਰਨ ਆੜ੍ਹਤੀਆਂ ਨੂੰ ਭਾਰੀ ਜੁਰਮਾਨਾ ਅਤੇ ਘਾਟਾ ਸਹਿਣਾ ਪੈ ਰਿਹਾ ਹੈ। ਮਾਰਕੀਟ ਕਮੇਟੀ ਅਤੇ ਸਬੰਧਤ ਵਿਭਾਗ ਇਸ ਗੰਭੀਰ ਮਸਲੇ ‘ਤੇ ਮੂਕ ਦਰਸ਼ਕ ਬਣੇ ਬੈਠੇ ਹਨ। ਆੜ੍ਹਤੀਆਂ ਨੇ ਪੰਜਾਬ ਸਰਕਾਰ ਅਤੇ ਮਾਰਕੀਟ ਕਮੇਟੀ ਵਿਰੁੱਧ ਤਿੱਖੀ ਭੜਾਸ ਕੱਢਦਿਆਂ ਕਿਹਾ ਕਿ ਸਰਕਾਰ ਨੇ ਸਿਰਫ਼ ਕਾਗਜ਼ਾਂ ਵਿੱਚ ਹੀ ਖ਼ਰੀਦ ਦੇ ਪ੍ਰਬੰਧ ਮੁਕੰਮਲ ਕੀਤੇ ਸਨ। ਅਸਲੀਅਤ ਵਿੱਚ ਮੰਡੀਆਂ ਵਿੱਚ ਆੜ੍ਹਤੀਆਂ ਨੂੰ ਰੱਬ ਆਸਰੇ ਛੱਡ ਦਿੱਤਾ ਗਿਆ ਹੈ। ਜੇਕਰ ਜਲਦੀ ਲਿਫਟਿੰਗ ਦਾ ਕੰਮ ਤੇਜ਼ ਨਾ ਕੀਤਾ ਗਿਆ ਅਤੇ ਗੁਦਾਮਾਂ ਵਿੱਚ ਗੱਡੀਆਂ ਖਾਲੀ ਕਰਨ ਦੇ ਪੁਖ਼ਤਾ ਪ੍ਰਬੰਧ ਨਾ ਹੋਏ, ਤਾਂ ਆੜ੍ਹਤੀਆਂ ਵੱਲੋਂ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਦੂਰ-ਦੁਰਾਡੇ ਲਾਈਆਂ ਜਨਗਣਨਾ ਸਬੰਧੀ ਡਿਊਟੀਆਂ ਲਈ ਵਫਦ ਐੱਸ ਡੀ ਐੱਮ ਨੂੰ ਮਿਲਿਆ
Next articleਪਿੰਡ ਮੱਲ੍ਹਾ ਦੇ ਪ੍ਰਾਇਮਰੀ ਸਕੂਲਾ ਵੱਲੋ ਧਾਰਮਿਕ ਸਮਾਗਮ ਸੁਰੂ