( ਐੱਸ ਡੀ ਐੱਮ ਨੇ ਹੱਲ ਕਰਨ ਦਾ ਕੀਤਾ ਵਾਅਦਾ — ਜੱਥੇਬੰਦਕ ਆਗੂ)
(ਸਮਾਜ ਵੀਕਲੀ) ਜਨਗਣਨਾ 2027 ਲਈ ਅਧਿਆਪਕਾਂ ਸਮੇਤ ਵੱਖ-ਵੱਖ ਮੁਲਾਜ਼ਮਾਂ ਦੀਆਂ ਡਿਊਟੀਆਂ ਬਤੌਰ ਗਿਣਤੀਕਾਰ ਤੇ ਸੁਪਰਵਾਈਜ਼ਰ ਵਜੋਂ ਤਹਿਸੀਲਦਾਰ ਪੱਧਰ ਤੇ ਲਗਾਈਆਂ ਗਈਆਂ ਸਨ ਪਰ ਬਲਾਕ ਸਿੱਧਵਾੰ ਬੇਟ 2 ਅਧੀਨ ਆਉਂਦੇ ਬਹੁਤ ਸਾਰੇ ਅਧਿਆਪਕਾਂ ਖਾਸਕਰ ਔਰਤ ਅਧਿਆਪਕਾਵਾਂ ਦੀਆਂ ਉਹਨਾਂ ਦੇ ਡਿਊਟੀ ਸਥਾਨ ਅਤੇ ਰਿਹਾਇਸ਼ ਤੋ 25-30 ਕਿਲੋਮੀਟਰ ਦੂਰ ਲਾਉਣ ਕਰਕੇ ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਅਤੇ ਐਲੀਮੈਂਟਰੀ ਟੀਚਰਜ ਯੂਨੀਅਨ ਦਾ ਵਫਦ ਬਲਵੀਰ ਸਿੰਘ ਬਾਸੀਆਂ ਅਤੇ ਜਤਿੰਦਰਪਾਲ ਸਿੰਘ ਤਲਵੰਡੀ ਦੀ ਅਗਵਾਈ ਵਿੱਚ ਐੱਸ ਡੀ ਐੱਮ ਤੇ ਤਹਿਸੀਲਦਾਰ ਜਗਰਾਉਂ ਨੂੰ ਮਿਲਿਆ। ਇਸ ਸਬੰਧੀ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਜੱਥੇਬੰਦਕ ਆਗੂਆਂ ਨੇ ਕਿਹਾ ਕਿ ਤਹਿਸੀਲਦਾਰ ਜਗਰਾਉਂ ਦਫ਼ਤਰ ਵਿੱਚ ਉਪਲੱਬਧ ਨਾ ਹੋਣ ਕਾਰਨ ਉਹਨਾਂ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਅਤੇ ਉਸ ਤੋਂ ਬਾਅਦ ਐੱਸ ਡੀ ਐੱਮ ਮੈਡਮ ਉਪਿੰਦਰਜੀਤ ਕੌਰ ਬਰਾੜ ਨਾਲ ਗੱਲਬਾਤ ਕੀਤੀ ਗਈ ਤੇ ਮੰਗ ਪੱਤਰ ਦੇ ਕੇ ਉਪਰੋਕਤ ਡਿਊਟੀਆਂ ਤੇ ਨਜ਼ਰਸਾਨੀ ਕਰਨ ਲਈ ਅਪੀਲ ਕੀਤੀ ਗਈ। ਐੱਸ ਡੀ ਐੱਮ ਮੈਡਮ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਇਹ ਡਿਊਟੀਆਂ ਮੁਲਾਜ਼ਮਾਂ ਦੀ ਸਹੂਲਤ ਅਨੁਸਾਰ ਨੇੜੇ ਹੀ ਲਗਾਈਆਂ ਜਾਣਗੀਆਂ। ਜੇਕਰ ਫਿਰ ਵ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਰਛਪਾਲ ਸਿੰਘ ਸੈਂਟਰ ਹੈੱਡ ਟੀਚਰ, ਰਮਨਦੀਪ ਸਿੰਘ ਸਵੱਦੀ, ਜਰਨੈਲ ਸਿੰਘ ਪੁੜੈਣ, ਵਰਿੰਦਰ ਸਿੰਘ, ਹਰਪ੍ਰਤਾਪ ਸਿੰਘ ਸਵੱਦੀ, ਗੁਰਦੀਪ ਸਿੰਘ, ਇੰਦਰਜੀਤ ਸਿੰਘ ਘਮਨੇਵਾਲ, ਮੈਡਮ ਕਿਰਨਦੀਪ ਕੌਰ, ਮੈਡਮ ਅੰਮ੍ਰਿਤ ਕੌਰ, ਮੈਡਮ ਕਰਮਜੀਤ ਕੌਰ, ਮੈਡਮ ਕੰਵਲਦੀਪ ਕੌਰ, ਮੈਡਮ ਹਰਪਾਲ ਕੌਰ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



