HOME ਪਿੰਡ ਮੱਲ੍ਹਾ ਦੇ ਪ੍ਰਾਇਮਰੀ ਸਕੂਲਾ ਵੱਲੋ ਧਾਰਮਿਕ ਸਮਾਗਮ ਸੁਰੂ

ਪਿੰਡ ਮੱਲ੍ਹਾ ਦੇ ਪ੍ਰਾਇਮਰੀ ਸਕੂਲਾ ਵੱਲੋ ਧਾਰਮਿਕ ਸਮਾਗਮ ਸੁਰੂ

ਫੋਟੋ ਕੈਪਸ਼ਨ:-ਪਿੰਡ ਮੱਲ੍ਹਾ ਵਿਖੇ ਚੱਲ ਰਹੇ ਧਾਰਮਿਕ ਸਮਾਗਮਾ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਅਧਿਆਪਕਾ ਮੈਡਮ ਸੋਨੀਆ ਰਾਣੀ,ਮੁੱਖ ਅਧਿਆਪਕਾ ਗਗਨਦੀਪ ਕੌਰ ਤੂਰ,ਗ੍ਰਾਮ ਪੰਚਾਇਤ ਮੱਲ੍ਹਾ ਅਤੇ ਪ੍ਰਬੰਧਕੀ ਕਮੇਟੀ।
ਰਾਏਕੋਟ,  (ਸਮਾਜ ਵੀਕਲੀ)   (ਗੁਰਭਿੰਦਰ ਗੁਰੀ)-ਪਿੰਡ ਮੱਲ੍ਹਾ ਦੇ ਦੋਵੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲਾ ਦੇ ਸਟਾਫ ਵੱਲੋ ਸਕੂਲ ਦੀ ਪ੍ਰਬੰਧਕੀ ਕਮੇਟੀ,ਗ੍ਰਾਮ ਪੰਚਾਇਤ ਮੱਲ੍ਹਾ,ਐਨ ਆਰ ਆਈ ਵੀਰਾ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਅੱਜ ਤਿੰਨ
ਰੋਜਾ ਧਰਮਿਕ ਸਮਾਗਮ ਸ੍ਰੀ ਗੁਰਦੁਆਰਾ ਬਾਬਾ ਮੱਘਰ ਸਿੰਘ ਜੀ ਪਿੰਡ ਮੱਲ੍ਹਾ ਵਿਖੇ ਸੁਰੂ ਹੋ ਗਏ।ਇਸ ਧਾਰਮਿਕ ਸਮਾਗਮ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਅਧਿਆਪਕਾ ਮੈਡਮ ਸੋਨੀਆ ਰਾਣੀ ਅਤੇ ਮੁੱਖ ਅਧਿਆਪਕਾ ਗਗਨਦੀਪ  ਕੌਰ ਤੂਰ ਨੇ ਦੱਸਿਆ ਕਿ ਬੱਚਿਆ ਦੇ ਸੁਨਹਿਰੀ ਭਵਿੱਖ ਲਈ ਅਤੇ ਸਰਬੱਤ ਦੇ ਭਲੇ ਲਈ ਅੱਜ ਦਿਨ ਸੋਮਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਪ੍ਰਕਾਸ ਕੀਤੇ ਗਏ ਹਨ।ਜਿਨ੍ਹਾ ਦੇ ਬੁੱਧਵਾਰ 13 ਮਈ ਨੂੰ ਸਵੇਰੇ ਦਸ ਵਜੇ ਭੋਗ ਪਾਏ ਜਾਣਗੇ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਵੇਗੀ।ਉਨ੍ਹਾ ਦੱਸਿਆ ਕਿ ਇਸ ਮੌਕੇ ਸਕੂਲੀ ਬੱਚਿਆ ਵੱਲੋ ਸਬਦ ਕੀਰਤਨ,ਕਵੀਸਰੀ ਅਤੇ ਢਾਡੀ ਵਾਰਾ ਵੀ ਪੇਸ ਕੀਤੀਆ ਜਾਣਗੀਆ।ਇਸ ਮੌਕੇ ਸਰਪੰਚ ਗੁਰਮੇਲ ਸਿੰਘ ਮੱਲ੍ਹਾ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾ ਵਿਚ ਸਾਨੂੰ ਵੱਧ ਚੜ੍ਹ ਕੇ ਸਹਿਯੋਗ ਦੇਣਾ ਚਾਹੀਦਾ ਹੈ।ਇਸ ਮੌਕੇ ਉਨ੍ਹਾ ਨਾਲ ਸਰਪੰਚ ਗੁਰਮੇਲ ਸਿੰਘ ਮੱਲ੍ਹਾ,ਸਾਬਕਾ ਸਰਪੰਚ ਹਰਬੰਸ ਸਿੰਘ ਢਿੱਲੋ, ਮੁੱਖ ਅਧਿਆਪਕਾ ਮੈਡਮ ਸੋਨੀਆ ਰਾਣੀ,ਮੁੱਖ ਅਧਿਆਪਕਾ ਗਗਨਦੀਪ  ਕੌਰ ਤੂਰ, ਮੁੱਖ ਅਧਿਆਪਕਾ ਮੈਡਮ ਸੈਲੀ ਜਗਰਾਉ, ਰਜਨੀ ਗੁੱਪਤਾ, ਪੰਚ ਗੁਰਚਰਨ ਸਿੰਘ ਚੰਨਾ, ਪੰਚ ਇੰਦਰਜੀਤ ਸਿੰਘ, ਪੰਚ ਜਗਤਾਰ ਸਿੰਘ ਲਾਇਨਮੈਨ, ਪੰਚ ਬਿੱਕਰ ਸਿੰਘ, ਸਮਾਜ ਸੇਵਕ ਨਛੱਤਰ ਸਿੰਘ ਸਰਾਂ ਕੈਨੇਡਾ, ਪ੍ਰਧਾਨ ਕੁਲਦੀਪ  ਸਿੰਘ ਗੋਗਾ,ਨੰਬੜਦਾਰ ਜਗਜੀਤ ਸਿੰਘ ਮੱਲ੍ਹਾ, ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ, ਠੇਕੇਦਾਰ ਅਮਰਜੀਤ ਸਿੰਘ ਮੱਲ੍ਹਾ,ਰਜਿੰਦਰ ਸਿੰਘ ਗਾਗਾ, ਸੂਬੇਦਾਰ ਅਨੋਖ ਸਿੰਘ, ਸੂਬੇਦਾਰ ਰਣਜੀਤ ਸਿੰਘ ਸਿਵੀਆ, ਸੂਬੇਦਾਰ ਜਸਵੰਤ ਸਿੰਘ ਸਿਵੀਆ, ਮਾ:ਗੁਰਚਰਨ ਸਿੰਘ ਬੁੱਟਰ,ਪਰਮਜੀਤ ਕੌਰ ਰਸੂਲਪੁਰ, ਮਾ:ਸਾਜਨ ਕੁਮਾਰ, ਮਾ:ਮਨਦੀਪ ਸਿੰਘ,ਮਨਦੀਪ ਕੌਰ,ਪੰਚ ਇੰਦਰਜੀਤ ਸਿੰਘ,ਸਾਬਕਾ ਪੰਚ ਪ੍ਰਿਤਪਾਲ ਕੌਰ,ਮਨੀ ਮੱਲ੍ਹਾ, ਮਾ:ਅਮਨਦੀਪ ਸਿੰਘ ਢਿੱਲਵਾ,ਮਹਿੰਦਰ ਸਿੰਘ,ਜੋਰਾ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਭਗਤਾਂਵਾਲਾ ਮੰਡੀ ‘ਚ ਆੜ੍ਹਤੀਆਂ ਦੀ ਹੋ ਰਹੀ ਦੁਰਦਸ਼ਾ
Next articleਪ੍ਰਸਿੱਧ ਗੀਤਕਾਰ ਮੁਖਤਿਆਰ ਸਿੰਘ ਤੁਫਾਨ ਬੀਹਲਾ ਨੂੰ ਬਾਬਾ ਜੰਗ ਸਿੰਘ ਦੀਵਾਨਾ ਨੇ ਕੀਤਾ ਸਨਮਾਨਿਤ