ਓ.ਬੀ.ਸੀ ਨੂੰ ਚੋਣਾਂ ਵਿੱਚ ਆਬਾਦੀ ਦੇ ਆਧਾਰ ‘ਤੇ ਪ੍ਰਤੀਨਿਧਤਾ ਦੇਣ ਦੀ ਕੀਤੀ ਮੰਗ
ਰਾਹੁਲ ਗਾਂਧੀ ਵੱਲੋਂ ਹਰ ਮੰਚ ਤੋਂ ਓ.ਬੀ.ਸੀ ਨੂੰ ਆਬਾਦੀ ਦੇ ਆਧਾਰ ‘ਤੇ ਸਿਆਸੀ ਨੁਮਾਇੰਦਗੀ ਦੇਣ ਦੇ ਵਾਅਦੇ ਨਾਲ ਸਮਾਜ ਵਿੱਚ ਸੰਤੁਸ਼ਟੀ ਅਤੇ ਖ਼ੁਸ਼ੀ ਹੈ- ਬਾਵਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਸਾਬਕਾ ਮੁੱਖ ਮੰਤਰੀ ਛੱਤੀਸਗੜ੍ਹ ਭੁਪੇਸ਼ ਬੁਘੇਲ ਨਾਲ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ (ਏ.ਆਈ.ਸੀ.ਸੀ) ਓ.ਬੀ.ਸੀ. ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਦਿੱਲੀ ਵਿਖੇ ਛੱਤੀਸਗੜ੍ਹ ਭਵਨ ਵਿੱਚ ਮੁਲਾਕਾਤ ਕੀਤੀ। ਇਸ ਸਮੇਂ ਬਾਵਾ ਨੇ ਸ਼੍ਰੀ ਬੁਘੇਲ ਨੂੰ ਆਪਣੀ ਜ਼ਿੰਦਗੀ ‘ਤੇ ਆਧਾਰਿਤ 45 ਸਾਲ ਦੇ ਸੰਘਰਸ਼ ‘ਤੇ ਲਿਖੀ ਪੁਸਤਕ ਭੇਂਟ ਕੀਤੀ ਅਤੇ ਦੁਸ਼ਾਲਾ ਪਹਿਨਾਇਆ ਅਤੇ 12 ਮਈ ਨੂੰ ਚੱਪੜਚਿੜੀ ਆਉਣ ਦਾ ਸੱਦਾ ਦਿੱਤਾ। ਇਸ ਸਮੇਂ ਸ਼੍ਰੀ ਬਘੇਲ ਨੂੰ ਬਾਵਾ ਨੇ ਦੱਸਿਆ ਕਿ ਉਹ 1978 ਤੋਂ ਕਾਂਗਰਸ ਪਾਰਟੀ ਦਾ ਝੰਡਾ ਚੁੱਕਣ ਵਾਲੇ ਵਰਕਰ ਹਨ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੇ ਸਰੀਰ ‘ਤੇ ਗੋਲੀਆਂ ਖਾਧੀਆਂ ਹਨ । ਉਹਨਾਂ ਕਿਹਾ ਕਿ ਉਹ ਤਿੰਨ ਵਾਰ ਸਟੇਟ ਦੇ
ਚੇਅਰਮੈਨ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਹੇ। ਪ੍ਰਦੇਸ਼ ਦੇ ਜਨਰਲ ਸਕੱਤਰ ਰਹੇ ਪਰ ਵਿਧਾਨ ਸਭਾ ਦੀ ਟਿਕਟ ਤੋਂ ਵਾਂਝੇ ਰਹੇ। ਉਹਨਾਂ ਦੱਸਿਆ ਕਿ ਉਹ ਓ.ਬੀ.ਸੀ. ਨਾਲ ਸੰਬੰਧਿਤ ਹਨ। ਓ.ਬੀ.ਸੀ. ਸਮਾਜ ਦੇ ਲੋਕਾਂ ਦੀ ਪੰਜਾਬ ਵਿੱਚ 40% ਵੋਟ ਹੈ, 71 ਜਾਤੀਆਂ ਹਨ ਪਰ ਸਿਆਸੀ ਹਿੱਸੇਦਾਰੀ ਨਹੀਂ ਮਿਲਦੀ। ਉਹਨਾਂ ਕਿਹਾ ਕਿ ਖ਼ੁਸ਼ੀ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦੇ ਯੁਵਾ ਨੇਤਾ ਅਤੇ ਭਾਰਤ ਦਾ ਭਵਿੱਖ ਰਾਹੁਲ ਗਾਂਧੀ ਨੇ ਪੱਛੜੇ ਸਮਾਜ ਨੂੰ ਆਬਾਦੀ ਦੇ ਆਧਾਰ ‘ਤੇ ਨੁਮਾਇੰਦਗੀ ਦੇਣ ਦਾ ਪਾਰਟੀ ਦੇ ਵਰਕਰਾਂ ਨਾਲ ਹਰ ਮੰਚ ਤੋਂ ਵਾਅਦਾ ਕੀਤਾ ਹੈ ਜਿਸ ਲਈ ਓ.ਬੀ.ਸੀ. ਸਮਾਜ ਵਿੱਚ ਸੰਤੁਸ਼ਟੀ ਅਤੇ ਖ਼ੁਸ਼ੀ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੀ ਸੋਚ, ਸਚਾਈ, ਸਪਸ਼ਟਤਾ ਇੱਕ ਦਿਨ ਉਹਨਾਂ ਨੂੰ ਭਾਰਤ ਦੀ ਵਾਂਗਡੋਰ ਸੰਭਾਲੇਗੀ। ਇਸ ਸਮੇਂ ਸ਼੍ਰੀ ਬਘੇਲ ਨੇ ਤਕਰੀਬਨ 20 ਮਿੰਟ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣੀਆਂ ਅਤੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਅਤੇ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਨ ਲਈ ਪਾਰਟੀ ਦਾ ਹਰ ਵਰਕਰ ਸਿਪਾਹੀ ਦੀ ਤਰ੍ਹਾਂ ਫਿਰਕੂ ਸੋਚ ਦੇ ਖ਼ਿਲਾਫ਼ ਲੜਾਈ ਲੜੇ ਅਤੇ ਪੰਜਾਬ ਦੇ ਵਿਕਾਸ, ਸ਼ਾਂਤੀ ਅਤੇ ਖੁਸ਼ਹਾਲੀ ਲਈ ਰੋਲ ਅਦਾ ਕਰੇ। ਉਹਨਾਂ ਭਰੋਸਾ ਦਿਵਾਇਆ ਕਿ ਕੰਮ, ਕੁਰਬਾਨੀ, ਸਿਨਿਓਰਟੀ ਦੇ ਆਧਾਰ ‘ਤੇ ਹੀ ਵਰਕਰਾਂ ਅਤੇ ਨੇਤਾਵਾਂ ਨੂੰ ਮਾਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸੈਕੂਲਰ ਸੋਚ ਹੀ ਦੇਸ਼ ਦੀ ਤਰੱਕੀ ਦਾ ਆਧਾਰ ਹੈ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


