ਨਵਾਂਸ਼ਹਿਰ /ਰਾਹੋਂ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ ) ਪਿਛਲੇ ਦਿਨੀਂ ਆਏ ਹੜਾ ਦੇ ਨਾਲ ਪਿੰਡ ਬੁਰਜ਼ ਟਹਿਲ ਦਾਸ ਦੇ ਬੰਨ੍ਹ ਨੂੰ ਬਹੁਤ ਵੱਡੀ ਢਾਅ ਲੱਗੀ ਸੀ ਜਿਸ ਨਾਲ ਇਲਾਕੇ ਦੇ ਲੋਕਾਂ ਕਾਫੀ ਨੁਕਸਾਨ ਹੋਇਆ ਸੀ। ਉਸ ਸਮੇਂ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ,ਪ੍ਰਸ਼ਾਸਨ ਅਤੇ ਡਰੇਨਜ਼ ਵਿਭਾਗ ਦੇ ਸਹਿਯੋਗ ਨਾਲ ਇਸ ਬੰਨ੍ਹ ਦੇ ਪਏ ਡੂੰਘੇ ਪਾੜ ਨੂੰ ਪੂਰਨ ਲਈ ਦਿਨ ਰਾਤ ਮਿਹਨਤ ਕਰਕੇ ਨਾਲ ਬੰਨ੍ਹ ਲੱਗਦੇ ਪਿੰਡਾਂ ਅਤੇ ਜਮੀਨਾਂ ਨੂੰ ਬਚਾਉਣ ਲਈ ਵੱਡੇ ਪੱਧਰ ਤੇ ਖ਼ਾਲੀ ਥੈਲੇ ਮਿੱਟੀ ਦੇ ਭਰਕੇ ਬੰਨ੍ਹ ਨਾਲ ਲਾ ਕੇ ਆਈ ਵੱਡੀ ਆਫਤ ਨੂੰ ਠੱਲ੍ਹ ਪਾ ਲਈ ਸੀ ਜਿਸ ਨਾਲ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸੀ। ਲੇਕਿਨ ਅਜੇ ਵੀ ਜਿਸ ਜਗ੍ਹਾ ਤੋਂ ਇਹ ਬੰਨ ਟੁੱਟਿਆ ਸੀ ਬੰਨ੍ਹ ਉਸ ਨੂੰ ਉਸੇ ਜਗ੍ਹਾ ਤੇ ਲਿਆਉਣ ਲਈ ਡਰੇਨਜ਼ ਵਿਭਾਗ ਦੇ ਵੱਲੋਂ ਆਪਣੇ ਯਤਨ ਕਰਕੇ ਪੱਥਰ ਅਤੇ ਲੋਹੇ ਦੇ ਜਾਲ ਲਗਾ ਕੇ ਬਹੁਤ ਹੀ ਸੁਚੱਜੇ ਢੰਗ ਨਾਲ ਬੰਨ੍ਹ ਨੂੰ ਮਜਬੂਤ ਕੀਤਾ ਜਾ ਰਿਹਾ ਹੈ।ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸ ਡੀ ਓ ਸਾਹਿਲ ਪਠਾਨੀਆ , ਜੇਈ ਅਮਨਦੀਪ ਸਿੰਘ , ਸੁਖਦੀਪ ਸਿੰਘ ਬੇਦੀ , ਪਰਮਿੰਦਰ ਸਿੰਘ ਨੇ ਅੱਜ ਸਾਂਝੇ ਤੌਰ ਦੱਸਿਆਂ ਕਿ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਕਾਰਜਕਾਰੀ ਇੰਜੀਨੀਅਰ(ਐਕਸੀਅਨ ) ਕਿਰਨਦੀਪ ਕੌਰ ਵਲੋਂ ਸਖਤ ਹਿਦਾਇਤਾਂ ਤੇ ਡਰੇਨਜ਼ ਵਿਭਾਗ ਦੇ ਕਰਮਚਾਰੀਆਂ ਵਲੋਂ ਹੜ੍ਹਾਂ ਦੌਰਾਨ ਬਣਾਏ ਗਏ ਇਸ ਆਰਜ਼ੀ ਬੰਨ੍ਹ ਨੂੰ ਫਿਰ ਤੋਂ ਪੱਕੇ ਤੌਰ ਤੇ ਬਣਾਉਣ ਲਈ ਵੱਡੇ ਪੱਧਰ ਤੇ ਜਦੋਜਹਿਦ ਚੱਲ ਰਹੀ ਜਿਸ ਦੀ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਵਲੋਂ ਇਸ ਪ੍ਰੋਜੇਕਟ ਨੂੰ ਪਾਸ ਕਰਵਾ ਕੇ ਇਸ ਬੰਨ੍ਹ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰਵਾ ਦਿੱਤਾ ਹੈ ਜੋਂ ਕਿ ਬਰਸਾਤ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰਕੇ ਇਲਾਕੇ ਦੇ ਲੋਕਾਂ ਦੀ ਵੱਡੀ ਮੁਸ਼ਕਿਲ ਦਾ ਹੱਲ ਕਰ ਦਿੱਤਾ ਜਾਵੇਗਾ। ਉਨਾਂ ਨੇ ਕਿਹਾ ਕਿ ਇਸ ਬੰਨ੍ਹ ਦੇ ਟੁੱਟਣ ਨਾਲ ਇਲਾਕੇ ਦੇ ਲੋਕਾਂ ਤੇ ਕਿਸਾਨਾਂ ਦੇ ਬਹੁਤ ਜਿਆਦਾ ਨੁਕਸਾਨ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਦਰਿਆ ਪਾਣੀ ਦੇ ਰੁੱਖ ਦੂਸਰੇ ਪਾਸੇ ਨੂੰ ਮੋੜਨ ਲਈ ਦਰਿਆ ਵਿੱਚ ਸਫਾਈ ਕਰਵਾ ਇਕ ਨਹਿਰ ਦੀ ਤਰ੍ਹਾਂ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ ਜਿਸ ਨਾਲ ਬਰਸਾਤ ਦਿਨਾਂ ਵਿੱਚ ਦਰਿਆ ਵਿੱਚ ਆਇਆ ਵਾਧੂ ਪਾਣੀ ਦੀ ਨਿਕਾਸੀ ਸਿੱਧੀ ਹੋ ਸਕੇਗੀ ਜਿਸ ਨਾਲ ਸਾਇਡਾ ਤੇ ਲੱਗੇ ਬੰਨ੍ਹ ਨੂੰ ਖਾਰ ਅਤੇ ਬੰਨ੍ਹ ਨੂੰ ਰੁੜ੍ਹਨ ਤੋਂ ਬਚਾਅ ਹੋ ਸਕੇਗਾ। ਬਾਕਸ ਕਿ ਕਹਿੰਦੇ ਹਨ ਪਿੰਡ ਦੇ ਸਰਪੰਚ ਜਦੋਂ ਇਸ ਸਬੰਧ ਵਿੱਚ ਪਿੰਡ ਬੁਰਜ ਟਹਿਲ ਦਾਸ ਦੇ ਸਰਪੰਚ ਸੋਹਣ ਸਿੰਘ ਐਨਆਰਆਈ ਨਾਲ ਗੱਲਬਾਤ ਕੀਤੀ ਤਾਂ ਉਨਾਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਇਸ ਬੰਨ੍ਹ ਤੇ ਪਏ ਪਾੜ ਨਾਲ ਕਿਸਾਨਾਂ ਦੇ ਇਲਾਕੇ ਦੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ। ਬੰਨ੍ਹ ਦੇ ਨਾਲ ਲੱਗਦੀਆਂ ਜ਼ਮੀਨਾਂ ਦਰਿਆ ਵਿੱਚ ਰੁੜ੍ਹ ਗਈਆ।ਉਨ੍ਹਾਂ ਕਿਹਾ ਕਿ ਹੁਣ ਡਰੇਨਜ਼ ਵਿਭਾਗ ਵਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ। ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਪਿੰਡ ਵਾਸੀਆਂ ਨੂੰ ਕਾਫੀ ਰਾਹਤ ਮਿਲੇਗੀ। ਇਸ ਮੌਕੇ ਉਨ੍ਹਾਂ ਵਲੋਂ ਅਤੇ ਪਿੰਡ ਵਾਸੀਆਂ ਵਲੋਂ ਡਰੇਨਜ਼ ਵਿਭਾਗ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬਾ ਬਹਾਦਰ ਸਿੰਘ, ਦਰਬਾਰਾ ਸਿੰਘ ਤੀਰਥ ਸਿੰਘ, ਹਰਜੀਤ ਸਿੰਘ, ਸ਼ੇਰ ਸਿੰਘ, ਜਰਨੈਲ ਸਿੰਘ, ਪ੍ਰਿਤਪਾਲ ਸਿੰਘ, ਸੁੱਚਾ ਸਿੰਘ, ਸਵਰਨਾ ਸਿੰਘ, ਗੁਰਦੇਵ ਸਿੰਘ ਦੇਬੀ ਸਮੇਤ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



