ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਨਿਰਦੇਸ਼ਕ ਅਮਰੀਕ ਮਾਈਕਲ ਨੇ ਦਸਿਆ ਕਿ ਨਵਾਂ ਲੋਕ ਤੱਥ ਗੀਤ “ ਗੱਲਾਂ ਸੱਚੀਆਂ “ ਜਿਸਨੂੰ ਗਾਇਆ ਪੰਜਾਬੀ ਗਾਇਕ ਜੇ ਸੰਧੂ ਨੇ ਤੇ ਬੜੇ ਹੀ ਵਧੀਆ ਤਰੀਕੇ ਨਾਲ ਲਿਖਿਆ ਗੀਤਕਾਰ ਰਾਮ ਧੋਲੇਟੇ ਵਾਲਾ ਜੀ ਨੇ ਤੇ ਹਰੀ ਅਮਿਤ ਜੀ ਵਲੋ ਬੜਾ ਸੋਹਣਾ ਸੰਗੀਤ ਤਿਆਰ ਕੀਤਾ ਗਿਆ । ਸਾਹਿਲ ਚੌਹਾਨ ਵਲੋ ਗੀਤ ਦੀ ਤਰਜ਼ ਤਿਆਰ ਕੀਤੀ ਗਈ । ਗੀਤ “ਗੱਲਾਂ ਸੱਚੀਆਂ “ ਦੀ ਸ਼ੂਟਿੰਗ ਲਈ ਕੈਮਰਾਮੈਨ ਦੀ ਭੂਮਿਕਾ ਨਿਭਾਈ ਗਈ ਕੁਲਦੀਪ ਕੁੰਡਲ ਵਲੋਂ । ਗੀਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਦਾਕਾਰ ਸੋਨੀਆ ਸ਼ਰਮਾ, ਯੂਨੀਕ ਮੁਸਕਾਨ ,ਜੈਜ਼ੀ ਸਿਕੰਦਰ, ਇੰਦਰਜੀਤ ਸੰਧੂ ਜੀ। ਪੋਸਟਰ ਤਿਆਰ ਕੀਤਾ ਗਿਆ ਖੁਸ਼ੀ ਸੱਭਰਵਾਲ ਵਲੋਂ । ਗੀਤ ਵਿੱਚ ਸਹਿਯੋਗ ਕੀਤਾ ਗਿਆ ਪੰਜਾਬੀ ਗਾਇਕ ਸ਼ੀਰਾ ਗਿੱਲ ਜੀ ਵਲੋਂ । ਗੀਤ ਦੇ ਨਿਰਦੇਸ਼ਕ ਹਨ ਅਮਰੀਕ ਮਾਈਕਲ ਤੇ ਗੀਤ ਦੇ ਨਿਰਮਾਤਾ ਹਨ ਪੂਜਾ ਸਭਰਵਾਲ ਜੀ । ਤੁਸੀ ਇਹ ਗੀਤ ਬਹੁਤ ਜਲਦ ਅਨੁਰਾਗ ਪ੍ਰੋਡਕਸ਼ਨ ਯੂਟਿਊਬ ਚੈਨਲ ਤੇ ਹੋਰ ਅਲਗ ਅਲਗ ਸੋਸ਼ਲ ਸਾਈਟਾਂ ਉੱਤੇ ਸੁਣੋਗੇ ਤੇ ਦੇਖੋਗੇ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



