HOME ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਵਸ ਮਨਾਇਆ

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਵਸ ਮਨਾਇਆ

ਮੋਰਿੰਡਾ   (ਸਮਾਜ ਵੀਕਲੀ)  (ਸੁਖਵਿੰਦਰ ਸਿੰਘ ਹੈਪੀ)– ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਵੱਲੋਂ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਕਰਵਾਇਆ ਗਿਆ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਸਰਪ੍ਰਸਤ ਕੁਲਵੀਰ ਸਿੰਘ ਰੀਹਲ ਨੇ ਦੱਸਿਆ ਕਿ ਇਹ ਧਾਰਮਿਕ ਸਮਾਗਮ ਡੇਰਾ ਕਾਰ ਸੇਵਾ ਮੋਰਿੰਡਾ, ਕਮੇਟੀ, ਵਿਸ਼ਵਕਰਮਾ ਸਭਾ ਅਤੇ ਗੁਰਦੁਆਰਾ ਰਾਮਗੜੀਆ ਸਿੰਘ ਸਭਾ ਮੋਰਿੰਡਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੌਰਾਨ  ਭਾਈ ਸੇਵਕ ਸਿੰਘ ਕੋਮਲ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ, ਭਾਈ ਗੁਰਮੀਤ ਸਿੰਘ ਜੀ ਸ੍ਰੀ ਫਤਿਹਗੜ੍ਹ ਸਾਹਿਬ ਵਾਲੇ ਅਤੇ ਭਾਈ ਗੁਰਬਾਜ ਸਿੰਘ ਜੀ  ਕਥਾ ਵਾਚਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਆਦਿ ਨੇ ਅਪਣੇ ਜਥਿਆਂ ਸਮੇਤ ਕਥਾ ਅਤੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਸਮੂਹ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ, ਅਮ੍ਰਿਤ ਛਕਣ,ਕਿਰਤ ਕਰਨ,ਵੰਡ ਛਕਣ ਅਤੇ ਗੁਰੂ ਵਲੋਂ ਦਰਸਾਏ ਮਾਰਗ ਅਨੁਸਾਰ ਲੋੜਵੰਦਾਂ ਦੀ ਹਰ ਪ੍ਰਕਾਰ ਦੀ ਮਦਦ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਮਹਾਰਾਜਾ ਸ੍ਰ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਵੱਲੋਂ ਹੋਣਹਾਰ  ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਫੈਡਰੇਸ਼ਨ ਦੇ ਸਕੱਤਰ ਦਲਜੀਤ ਸਿੰਘ ਮੁੰਡੇ ਨੇ ਸਮਾਗਮ ਵਿੱਚ ਪੁੱਜੀ ਗੁਰੂ ਦੀ ਸੰਗਤ  ਇਲਾਕਾ ਨਿਵਾਸੀਆਂ ਅਤੇ ਪ੍ਰੈਸ ਕਲੱਬ ਮੋਰਿੰਡਾ ਵਲੋਂ ਦਿੱਤੇ ਭਰਵੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਇਸ ਸਮਾਗਮ ਵਿੱਚ ਪ੍ਰਧਾਨ ਬਿਕਰਮਜੀਤ ਸਿੰਘ ਸੋਹਣਪਾਲ, ਜਗਜੀਤ ਸਿੰਘ ਰੀਹਲ ,ਜਸਪ੍ਰੀਤ ਸਿੰਘ ਕਲਸੀ, ਗੁਰਵਿੰਦਰ ਸਿੰਘ ਰੀਹਲ , ਗੁਰਪ੍ਰੀਤ ਸਿੰਘ ਬਿੰਮਰਾ, ਚਰਨਜੀਤ ਸਿੰਘ ਰੀਹਲ , ਡਾ ਤੇਜਿੰਦਰ ਸਿੰਘ ਬੋਬੀ,ਮਨਦੀਪ ਸਿੰਘ ਸੋਹਣਪਾਲ , ਜਸਵਿੰਦਰ ਸਿੰਘ ਮਠਾੜੂ , ਭੁਪਿੰਦਰ ਸਿੰਘ ਰੀਹਲ , ਤੇਜਿੰਦਰ ਸਿੰਘ ਕਲਸੀ, ਜਗਵਿੰਦਰ ਸਿੰਘ ਜੰਡੂ, ਨਿਹਾਲ ਸਿੰਘ ਕਲਸੀ , ਮਨਜੀਤ ਸਿੰਘ ਧੀਮਾਨ , ਅਵਤਾਰ ਸਿੰਘ ਵਿਰਦੀ, ਜਗਦੀਪ ਸਿੰਘ ਘਟੌੜੇ , ਦਰਸ਼ਨ ਸਿੰਘ,ਪਰਮਿੰਦਰ ਸਿੰਘ ਮਠਾੜੂ, ਗੁਰਪ੍ਰੀਤ ਸਿੰਘ ਲਾਲੀ ਮੜੌਲੀ ਕਲਾਂ, ਕੁਲਦੀਪ ਸਿੰਘ ਸੱਲ੍ਹ , ਬਲਵੀਰ ਸਿੰਘ ਬਿਲਖੂ , ਗੁਰਮੀਤ ਸਿੰਘ , ਮਨਵੀਰ ਸਿੰਘ ਜੰਡੂ, ਹਰਮੀਤ ਸਿੰਘ  ,ਸੁਲਿੰਦਰ ਸਿੰਘ ਹਾਂਸੀ, ਬਲਜਿੰਦਰ ਸਿੰਘ ਰੌਣੀ, ਕਰਨੈਲ ਸਿੰਘ ਜੀਤ ਵਾਇਸ ਚੇਅਰਮੈਨ ਪੀ ਏ ਡੀ ਬੈਂਕ,ਰਜਿੰਦਰ ਸਿੰਘ ਸਾਬਕਾ ਵਾਈਸ ਪ੍ਰਧਾਨ ਨਗਰ ਕੌਸਲਰ ਮੋਰਿੰਡਾ , ਪਰਮਿੰਦਰ ਸਿੰਘ ਕੰਗ, ਜਸਵੰਤ ਸਿੰਘ ਰੀਹਲ ਪ੍ਰਧਾਨ ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ ਮੋਰਿੰਡਾ , ਗੁਰਿੰਦਰ ਸਿੰਘ ਰੀਹਲ, ਅਮਰੀਕ ਸਿੰਘ ਡੱਫੂ, ਸਤਨਾਮ ਸਿੰਘ ਪਾਪੂਲਰ, ਸਜੀਵ ਕੁਮਾਰ ਸਰੀਨ, ਰਾਵਿੰਦਰ ਸਿੰਘ ਰਾਜੂ, ਹਰਦੀਪ ਸਿੰਘ ਅਨੰਦ ਗੁਰਮੀਤ ਸਿੰਘ ਮੋਰਿੰਡਾ ਅਤੇ ਗੁਰਨਾਮ ਸਿੰਘ ਆਦਿ ਪਤਵੰਤੇ ਸੱਜਣ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੰਕਰੀਟ ਮਿਕਸਰ ਪਲਾਂਟ ਵਿਰੁਧ ਚਲ ਰਹੇ ਧਰਨੇ ‘ਚ ਪੁੱਜੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ
Next article*ਵਿਧਾਇਕਾ ਸੰਤੋਸ਼ ਕਟਾਰੀਆ ਨੇ ਪਿੰਡ ਠਠਿਆਲਾ ਬੇਟ ਵਿਖੇ 36 ਲੱਖ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮ ਦਾ ਰੱਖਿਆ ਨੀਂਹ ਪੱਥਰ*