ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਘੇਲਾ ਤੋਂ ਸ: ਸੁਖਵਿੰਦਰ ਸਿੰਘ ਸਕੂਲ ਇੰਚਾਰਜ ਸੇਵਾ ਮੁਕਤ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਘੇਲਾ ਤੋਂ ਸ: ਸੁਖਵਿੰਦਰ ਸਿੰਘ ਲੈਕਚਰਾਰ ਪੋਲੀਟੀਕਲ ਸਾਇੰਸ ਆਪਣੀ 29 ਸਾਲਾਂ ਦੀ ਸੇਵਾ ਕਰਨ ਉਪਰੰਤ ਅੱਜ ਮਿਤੀ 30 ਅਪ੍ਰੈਲ 2026 ਨੂੰ ਸੇਵਾ ਮੁਕਤ ਹੋਏ ਹਨ ਉਹਨਾਂ ਨੇ ਆਪਣੇ ਅਧਿਆਪਨ ਸਰਕਾਰੀ ਪ੍ਰਾਇਮਰੀ ਸਕੂਲ ਸਿੰਘਪੁਰ ਬੇਟ ਤੋਂ ਸ਼ੁਰੂ ਕੀਤਾ ਅਤੇ 2004 ਪਦਉਨਤ ਸਰਕਾਰੀ ਹਾਈ ਸਕੂਲ ਸਿੰਘਪੁਰ ਬੇਟ ਪੰਜਾਬੀ ਮਾਸਟਰ ਦੀ ਸੇਵਾ ਨਿਭਾਈ | ਬਦਲੀ ਹੋਣ ਉਪਰੰਤ ਸਾਲ 2005 ਤੋਂ ਪੰਜਾਬੀ ਮਾਸਟਰ ਤੋਂ ਹੋ ਕੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸੰਗੋਵਾਲ ਵਿਖੇ 15 ਸਾਲ ਸੇਵਾ ਨਿਭਾਈ | ਇਸ ਉਪਰੰਤ ਉਹਨਾਂ ਨੇ ਸਕੂਲ ਮੁਖੀ ਦੇ ਤੌਰ ਤੇ ਸਰਕਾਰੀ ਹਾਈ ਸਕੂਲ ਆਦਰਮਾਨ ਵਿਖੇ ਸਾਲ 2019 ਤੋਂ ਲੈ ਕੇ 30 ਸਤੰਬਰ 2025 ਤੱਕ ਸੇਵਾ ਨਿਭਾਈ| ਇਸ ਉਪਰੰਤ ਸਰਦਾਰ ਸੁਖਵਿੰਦਰ ਸਿੰਘ ਜੀ ਪਦਉਨਤ ਹੋ ਕੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ,ਬਘੇਲਾ ਵਿਖੇ ਲੈਕਚਰਾਰ ਪੋਲੀਟੀਕਲ ਸਾਇੰਸ ਸੇਵਾ ਨਿਭਾਈ ਗਈ| ਉਹਨਾਂ ਦੇ ਸਨਮਾਨ ਵਿੱਚ ਅੱਜ ਸਨਮਾਨ ਸਮਾਗਮ ਕੀਤਾ ਗਿਆ I ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਸਕੂਲ ਮੁਖੀਆਂ, ਅਧਿਆਪਕਾਂ ਅਤੇ ਸਕੇ-ਸੰਬੰਧੀਆਂ ਨੇ ਸਮੂਲੀਅਤ ਕੀਤੀ | ਇਸ ਮੌਕੇ ਤੇ ਗੌਰਮੈਂਟ ਟੀਚਰ ਯੂਨੀਅਨ ਦੇ ਬਲਾਕ ਪ੍ਰਧਾਨ ਨੇ ਵਿਸ਼ੇਸ਼ ਤੌਰ ਤੇ ਸਰਦਾਰ ਸੁਖਵਿੰਦਰ ਸਿੰਘ ਹੋਰਾਂ ਨੂੰ ਸਨਮਾਨਿਤ ਕੀਤਾ I ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਸਮੂਹ ਸਟਾਫ ਨੇ ਸਮੂਲੀਅਤ ਕੀਤੀ |ਸਰਦਾਰ ਮਨਪ੍ਰੀਤ ਸਿੰਘ ਪੰਜਾਬੀ ਮਾਸਟਰ ਅਤੇ ਸ਼੍ਰੀਮਤੀ ਸਤਿੰਦਰ ਕੌਰ ਲੈਕਚਰਾਰ ਵੋਕੇਸ਼ਨਲ ਸੈਕੰਡਰੀ ਸਕੂਲ ਸੰਗੋਵਾਲ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ| ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਦੇ ਜੀਵਨ ਅਤੇ ਸੇਵਾ ਸਮੇਂ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ | ਇਸ ਮੌਕੇ ਤੇ ਸਰਦਾਰ ਕੰਵਲਜੀਤ ਸਿੰਘ ਬਲਾਕ ਪ੍ਰਧਾਨ ਵਿਗਿਆਨਕ ਅਧਿਆਪਕ ਯੂਨੀਅਨ ਪੰਜਾਬ, ਰਕੇਸ਼ ਕੁਮਾਰ, ਦਲਵੀਰ ਸਿੰਘ, ਜਗਜੀਤ ਸਿੰਘ, ਮਨਪ੍ਰੀਤ ਰਾਮ,ਮਲਕੀਤ ਸਿੰਘ,ਗੁਰਵਿੰਦਰ ਸਿੰਘ,ਜਸਵੰਤ ਸਿੰਘ ਮੌਜੂਦ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



