HOME ਸਾਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਮਿਸ਼ਨ ਪੂਰਾ ਕਰਨ ਲਈ...

ਸਾਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਮਿਸ਼ਨ ਪੂਰਾ ਕਰਨ ਲਈ ਸੰਘਰਸ਼ ਕਰਨਾ ਚਾਹੀਦਾ ਹੈ –ਗੁਰਦਿਆਲ ਬੋਧ

4

 ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਪਿਛਲੇ ਦਿਨੀਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ ਭੀਮ ਰਾਓ ਅੰਬੇਡਕਰ ਜੀ ਦਾ 135 ਵਾਂ ਜਨਮ ਦਿਨ ਬਹਿਰਾਮ ਦੀ ਨਵੀਂ ਆਬਾਦੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੋਮ ਰਾਜ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਜਿਸ ਵਿੱਚ ਬਸਪਾ ਦੇ ਐਨ ਆਈ ਆਰ ਸਪੋਰਟਸ ਗੁਰਦਿਆਲ ਬੋਧ ਨੇ ਡਾਕਟਰ ਸਾਹਿਬ ਦੀ ਜੀਵਨੀ ਵਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਜੋ ਕੁਝ ਪੜ੍ਹਨ ਲਿਖਣ , ਨੌਕਰੀਆਂ ਕਰਨ ਆਦਿ ਦਾ ਅਧਿਕਾਰ ਮਿਲਿਆ , ਉਹ ਸਭ ਉਨ੍ਹਾਂ ਦੀ ਸਮਾਜ ਲਈ ਦਿੱਤੀ ਕੁਰਬਾਨੀ ਸਦਕਾ ਹੈ । ਅਸੀਂ ਸਾਰੇ ਜੋ ਕੁਝ ਵੀ ਹਾਂ ਸਿਰਫ਼ ਡਾਕਟਰ ਅੰਬੇਦਕਰ ਸਾਹਿਬ ਦੀ ਬਦੌਲਤ ਹੀ ਹਾਂ । ਸਾਨੂੰ ਉਨ੍ਹਾਂ ਦੇ ਮਾਰਗ ਦਰਸ਼ਨ ਤੇ ਚੱਲਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਸਪਨਾ ਪੂਰਾ ਕਰਨ ਲਈ ਜੋ ਕੁਰਬਾਨੀ ਕਰਨੀ ਪਵੇ ਉਸ ਤੋਂ ਕਦੇ ਪਿੱਛੇ ਨਹੀਂ ਹੱਟਣਾ ਚਾਹੀਦਾ। ਉਪਰੰਤ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਤੇ ਬਸਪਾ ਦੇ ਐਨ ਆਰ ਆਈ ਸਪੋਰਟਸ ਗੁਰਦਿਆਲ ਬੋਧ , ਰਿਟਾਇਰ ਇੰਨਸਪੈਕਟਰ ਕਸ਼ਮੀਰੀ ਲਾਲ ,ਸੋਮ ਰਾਜ ਪ੍ਰਧਾਨ, ਬੁੱਧ ਰਾਮ ਜੱਖੂ,ਚੰਦਰ ਪ੍ਰਤਾਪ ਰੱਤੂ , ਵਿਜੇ ਮਜਾਰੀ ਬਸਪਾ ਆਗੂ, ਧਰਮਪਾਲ ਤਲਵੰਡੀ ਬਸਪਾ ਆਗੂ, ਨਰਿੰਦਰ ਨੈਂਟਾ, ਜਸਵੀਰ ਬੱਧਣ,ਜੀਤਾ ਬੰਗੜ, ਕੁਲਵੀਰ ਸਿੰਘ, ਜਗਦੀਸ਼ ਕੁਮਾਰ, ਪ੍ਰਕਾਸ਼ ਚੰਦ ਫਰਾਲਾ ਬਸਪਾ ਆਗੂ, ਕੁਲਦੀਪ ਬਹਿਰਾਮ, ਦਰਸ਼ਨ ਬਹਿਰਾਮ,ਤੀਰਥ ਕਲਸੀ ਬਹਿਰਾਮ , ਸ਼ਿਵ ਦਿਆਲ ਭੁੱਟਾ ਅਤੇ ਬੱਚੇ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article“ਸ਼ਾਨਦਾਰ 4 ਸਾਲ ਭਗਵੰਤ ਮਾਨ ਦੇ ਨਾਲ ਤਹਿਤ” ਆਪ ਆਗੂਆਂ ਨੇ ਕੀਤਾ ਪਿੰਡਾਂ ਦਾ ਤੂਫਾਨੀ ਦੌਰਾ
Next articleSAMAJ WEEKLY = 30/04/2026