HOME “ਸ਼ਾਨਦਾਰ 4 ਸਾਲ ਭਗਵੰਤ ਮਾਨ ਦੇ ਨਾਲ ਤਹਿਤ” ਆਪ ਆਗੂਆਂ ਨੇ ਕੀਤਾ...

“ਸ਼ਾਨਦਾਰ 4 ਸਾਲ ਭਗਵੰਤ ਮਾਨ ਦੇ ਨਾਲ ਤਹਿਤ” ਆਪ ਆਗੂਆਂ ਨੇ ਕੀਤਾ ਪਿੰਡਾਂ ਦਾ ਤੂਫਾਨੀ ਦੌਰਾ

3

ਆਪ ਸਰਕਾਰ ਨੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ – ਜਰਨੈਲ ਨੰਗਲ

ਬੰਗਾ  (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ):-“ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਹਰ ਵਾਅਦੇ ਨੂੰ ਚਾਰ ਸਾਲਾਂ ਵਿੱਚ ਹੀ ਪੂਰਾ ਕਰ ਦਿਖਾਇਆ ਹੈ।” ਉਕਤ ਸ਼ਬਦਾਂ ਦਾ ਪ੍ਰਗਟਾਵਾ ਜਰਨੈਲ ਸਿੰਘ ਨੰਗਲ ਪ੍ਰਦੇਸ਼ ਜਨਰਲ ਸਕੱਤਰ ਐਸ ਸੀ ਵਿੰਗ ਪੰਜਾਬ ਅਤੇ ਇੰਚਾਰਜ ਦੋਆਬਾ ਜੋਨ ਨੇ ਅੱਜ ਪਿੰਡ ਨੂਰਪੁਰ ਵਿਖੇ ਗੱਲਬਾਤ ਕਰਦਿਆਂ ਕੀਤਾ। ਉਹ ਇੱਥੇ “ਸ਼ਾਨਦਾਰ 4 ਸਾਲ ਭਗਵੰਤ ਮਾਨ ਦੇ ਨਾਲ” ਦੇ ਤਹਿਤ ਕੀਤੇ ਪ੍ਰੋਗਰਾਮ ਦੌਰਾਨ ਆਏ ਹੋਏ ਸਨ‌। ਉਹਨਾਂ ਦੇ ਨਾਲ ਸੋਹਣ ਲਾਲ ਜੀ ਢੰਡਾ ਜਿਲਾ ਪ੍ਰਧਾਨ ਐਸ ਸੀ ਵਿੰਗ ਵੀ ਹਾਜਰ ਸਨ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਹੋਇਆ ਹਰ ਵਾਅਦਾ 4 ਸਾਲ ਵਿੱਚ ਹੀ ਪੂਰਾ ਕਰ ਦਿੱਤਾ ਹੈ। ਜਲਦ ਹੀ ਪੰਜਾਬ ਦੀਆਂ ਮਹਿਲਾਵਾਂ ਨੂੰ ਵੀ ਕੀਤੇ ਵਾਅਦੇ ਅਨੁਸਾਰ ਇੱਕ ਹਜਾਰ ਅਤੇ 1500 ਰੁਪਏ ਮਿਲਣ ਜਾ ਰਿਹਾ ਹੈ। ਇਸ ਮੌਕੇ ਉਹਨਾਂ ਕਿਹਾ ਕਿ ਉਹ ਹੁਣ ਪਾਰਟੀ ਦੇ ਨੁਮਾਇੰਦੇ ਪਿੰਡ ਪਿੰਡ ਅਤੇ ਘਰ ਘਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਅਤੇ ਫੀਡਬੈਕ ਲੈ ਰਹੇ ਹਨ ਕਿ ਕੋਈ ਹੋਰ ਕਮੀ ਪੇਸ਼ੀ ਤਾਂ ਨਹੀਂ ਜਿਹੜੀ ਸਰਕਾਰ ਪੂਰੀ ਨਹੀਂ ਕਰ ਸਕੀ ਅਤੇ ਉਹ ਇਹ ਸਾਰੀ ਰਿਪੋਰਟ ਉੱਪਰ ਹਾਈ ਕਮਾਂਡ ਨੂੰ ਦੇਣਗੇ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪਾਰਟੀ ਦੇ ਨੁਮਾਇੰਦੇ ਵੋਟਾਂ ਤੋਂ ਪਹਿਲਾਂ ਲੋਕਾਂ ਤੱਕ ਪਹੁੰਚ ਕਰ ਰਹੇ ਹਨ। ਇਸ ਮੌਕੇ ਸੋਹਨ ਲਾਲ ਢੰਡਾ ਜੀ ਨੇ ਕਿਹਾ ਕਿ ਪੰਜਾਬ ਦੇ ਸਕੂਲ ਦੇਸ਼ ਭਰ ਚੋਂ ਇੱਕ ਨੰਬਰ ਤੇ ਆਏ ਹਨ, 28 ਹਜ਼ਾਰ ਪੱਕੇ ਅਧਿਆਪਕਾਂ ਦੀ ਭਰਤੀ ਕੀਤੀ ਹੈ। ਅਤੇ ਵਿਸ਼ਵ ਪੱਧਰੀ ਸਿਖਲਾਈ ਲਈ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੂੰ ਫਿਨਲੈਂਡ, ਸਿੰਘਾਪੁਰ ਅਤੇ ਆਈ ਆਈ ਐਮ ਵਿੱਚ ਟ੍ਰੇਨਿੰਗ ਕੈਂਪਾਂ ਵਿੱਚ ਭੇਜਿਆ ਹੈ। ਇਸੇ ਤਰ੍ਹਾਂ ਮੁਫਤ ਤੇ ਕੈਸ਼ਲਸ ਇਲਾਜ ਲਈ 10 ਲੱਖ ਦੇ ਕਾਰਡ ਬਣਾਏ ਗਏ ਹਨ। ਇਸੇ ਤਰਾਂ ਪਿੰਡਾਂ ਵਿੱਚ ਨੌਜਵਾਨਾਂ ਦੇ ਖੇਡਣ ਲਈ ਲਗਭਗ 9000 ਦੇ ਆਧੁਨਿਕ ਪੇਂਡੂ ਖੇਡ ਮੈਦਾਨ ਬਣਾਏ ਜਾ ਰਹੇ ਹਨ। 40 ਹਜਾਰ ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦਾ ਮੁੜ ਨਿਰਮਾਣ ਕੀਤਾ ਗਿਆ ਹੈ। ਕਿਸਾਨਾਂ ਨੂੰ ਦਿਨ ਸਮੇਂ ਅੱਠ ਘੰਟੇ ਨਿਰੰਤਰ ਬਿਜਲੀ ਮਿਲ ਰਹੀ ਹੈ। ਪੰਜਾਬ ਦੇ 90% ਘਰਾਂ ਨੂੰ ਹੁਣ ਜ਼ੀਰੋ ਬਿਲ ਬਿਜਲੀ ਦੇ ਆ ਰਹੇ ਹਨ। ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਇਤਿਹਾਸਿਕ ਕਾਰਵਾਈ ਕਰਕੇ 95 ਹਜਾਰ ਤਸਕਰਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਗਿਆ ਹੈ। ਨਸ਼ਾ ਛੁੜਾਊ ਕੇਂਦਰਾਂ ਦੀ ਸਮਰੱਥਾ ਨੂੰ ਲਗਭਗ ਚਾਰ ਗੁਣਾ ਵਧਾਇਆ ਗਿਆ ਹੈ ਪੰਜਾਬ ਦੇ ਸਕੂਲਾਂ ਵਿੱਚ ਵਿਸ਼ੇਸ਼ ਨਸ਼ਾ ਵਿਰੋਧੀ ਪਾਠਕ੍ਰਮ ਸ਼ੁਰੂ ਕੀਤਾ ਗਿਆ ਹੈ। “ਗੈਂਗਸਟਰਾਂ ਦੇ ਵਾਰ” ਮੁਹਿੰਮ ਤਹਿਤ 14,700 ਤੋ ਵੱਧ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਜੇਲਾਂ ਚ ਡੱਕਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਕੰਮਾਂ ਦਾ ਖੁਲਾਸਾ ਕੀਤਾ। ਇਸ ਮੌਕੇ ਸਤਿੰਦਰ ਕੌਰ ਨੂਰਪੁਰ ਚੇਅਰਮੈਨ ਬਲਾਕ ਸੰਮਤੀ ਬੰਗਾ ਨੇ ਉਹਨਾਂ ਦਾ ਪਿੰਡ ਨੂਰਪੁਰ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਾਰਤ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦਾ ਪੰਜਾਬ ਵਿੱਚ ਗਠਨ ਕੀਤਾ ਗਿਆ ਹੈ। 50 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਲਈ ਏਸੀ ਬੱਸਾਂ ਰਾਹੀਂ ਮੁਫਤ ਤੀਰਥ ਯਾਤਰਾ ਕਰਵਾਈ ਜਾ ਰਹੀ ਹੈ। ਇਕ ਕਰੋੜ ਦੀ ਸਨਮਾਨ ਰਾਸ਼ੀ ਸ਼ਹੀਦ ਸੈਨਿਕਾਂ ਦੇ ਪਰਿਵਾਰ ਨੂੰ ਦਿੱਤੀ ਗਈ ਹੈ ਅਤੇ ਹੋਰ ਬਹੁਤ ਸਾਰੇ ਵਾਅਦੇ ਲੋਕਾਂ ਨਾਲ ਪੂਰੇ ਕੀਤੇ ਗਏ ਹਨ। ਇਸ ਮੌਕੇ ਅਵਤਾਰ ਸਿੰਘ ਬਲਾਕ ਪ੍ਰਧਾਨ ਕਿਸਾਨ ਵਿੰਗ, ਜਸਬੀਰ ਸਿੰਘ ਨੂਰਪੁਰ, ਡਾ ਨਵਕਾਂਤ ਭਰੋਮਜਾਰਾ, ਪੰਚ ਬਲਵੀਰ ਕੌਰ, ਗੁਰਸੇਵ ਸਿੰਘ ਉਪ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਪੰਚ ਹਰਜਿੰਦਰ ਸਿੰਘ, ਪੰਚ ਸੁਰਿੰਦਰ ਸਿੰਘ, ਅਵਤਾਰ ਚੰਦ, ਸੁਖਵਿੰਦਰ ਕੌਰ, ਗੁਰਮੁਖ ਸਿੰਘ ਆਦਿ ਵੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਦਲਾਅ 
Next articleਸਾਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਮਿਸ਼ਨ ਪੂਰਾ ਕਰਨ ਲਈ ਸੰਘਰਸ਼ ਕਰਨਾ ਚਾਹੀਦਾ ਹੈ –ਗੁਰਦਿਆਲ ਬੋਧ