ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) – ਕੈਨੇਡਾ ਦੇ ਸਸਕਾਟੂਨ ਨਾਲ ਸੰਬੰਧਿਤ ਦੌੜਾਕ ਮੈਨਡੀ ਕਰੀ ਨੇ ਆਪਣੀ ਮਰਹੂਮ ਭੈਣ ਲੀਜਾ ਦੀ ਯਾਦ ਨੂੰ ਸਮਰਪਿਤ ਕਰਦੇ ਹੋਏ 81 ਕਿਲੋਮੀਟਰ ਦੀ ਕਠਿਨ ਪਹਾੜੀ ਟ੍ਰੇਲ ਰੇਸ ਜਿੱਤ ਕੇ ਇੱਕ ਪ੍ਰੇਰਣਾਦਾਇਕ ਉਦਾਹਰਨ ਪੇਸ਼ ਕੀਤੀ ਹੈ। ਇਸ ਦੌੜ ਦੌਰਾਨ ਉਸਨੇ ਆਪਣੇ ਨਾਲ ਇੱਕ ਪੈਕਟ ਰੱਖਿਆ ਹੋਇਆ ਸੀ, ਜਿਸ ਵਿੱਚ ਉਸਨੇ ਆਪਣੀ ਭੈਣ ਦੀਆ ਕੁਝ ਅਸਥੀਆਂ ਪਾਈਆਂ ਹੋਈਆਂ ਸਨ ਜਾਣਕਾਰੀ ਮੁਤਾਬਕ ਇਸ ਦੌੜ ਮੁਕਾਬਲੇ ਦੌਰਾਨ ਲਗਭਗ 81 ਕਿਲੋਮੀਟਰ ਦਾ ਲੰਬਾ ਸਫ਼ਰ, 4,000 ਮੀਟਰ ਉਚਾਈ ਅਤੇ ਤਕਰੀਬਨ 35 ਡਿਗਰੀ ਸੈਲਸੀਅਸ ਗਰਮੀ ਵਾਲਾ ਮੌਸਮ ਸ਼ਾਮਲ ਸੀ। ਇਨ੍ਹੇ ਸਖ਼ਤ ਹਾਲਾਤਾਂ ਦੇ ਬਾਵਜੂਦ ਮੈਨਡੀ ਕਰੀ ਨੇ ਹੌਸਲਾ ਨਹੀਂ ਛੱਡਿਆ ਅਤੇ ਅਖੀਰਕਾਰ ਜਿੱਤ ਦਰਜ ਕੀਤੀ। ਮੈਨਡੀ ਨੇ ਦੱਸਿਆ ਕਿ ਇਸ ਦੌੜ ਦੌਰਾਨ ਉਸਨੂੰ ਆਪਣੀ ਭੈਣ ਲੀਜਾ ਦੀ ਹਾਜ਼ਰੀ ਦਾ ਅਹਿਸਾਸ ਹੁੰਦਾ ਰਿਹਾ, ਜਿਸ ਨੇ ਉਸਨੂੰ ਹਰ ਮੁਸ਼ਕਲ ਪਲ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ। ਉਸਨੇ ਕਿਹਾ ਕਿ ਇਹ ਜਿੱਤ ਸਿਰਫ਼ ਉਸਦੀ ਨਹੀਂ, ਸਗੋਂ ਉਸਦੀ ਭੈਣ ਦੀ ਯਾਦ ਨੂੰ ਸਮਰਪਿਤ ਹੈ। ਇਸ ਉਪਲਬਧੀ ਮਗਰੋਂ ਖੇਡ ਜਗਤ ਅਤੇ ਆਮ ਲੋਕਾਂ ਵੱਲੋਂ ਮੈਨਡੀ ਕਰੀ ਦੀ ਦ੍ਰਿੜਤਾ ਅਤੇ ਹੌਸਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਹ ਕਹਾਣੀ ਨਾ ਸਿਰਫ਼ ਖੇਡ ਪ੍ਰੇਮੀਆਂ ਲਈ, ਸਗੋਂ ਹਰ ਕਿਸੇ ਲਈ ਪ੍ਰੇਰਣਾ ਦਾ ਸਰੋਤ ਬਣੀ ਹੋਈ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



