HOME ਪਿੰਡ ਨਾਈ ਮਜਾਰਾ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ...

ਪਿੰਡ ਨਾਈ ਮਜਾਰਾ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਸ਼ਰਧਾ ਭਾਵਨਾ ਨਾਲ ਮਨਾਇਆ

4
ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਨਾਈ ਮਜਾਰਾ ਦੇ ਅੰਬੇਡਕਰ ਭਵਨ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਮਿਤੀ 19 ਅਪ੍ਰੈਲ ਦਿਨ ਐਤਵਾਰ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ,ਸਭ ਤੋਂ ਪਹਿਲਾਂ ਉਨ੍ਹਾਂ ਦੇ ਸੁਸ਼ੋਭਿਤ ਆਦਮਕਦ ਬੁੱਤ ਨੂੰ ਪਿੰਡ ਵਾਸੀਆਂ ਅਤੇ ਪੰਚਾਇਤ ਵਲੋਂ ਹਾਰ ਪਹਿਨਾਏ ਗਏ ਅਤੇ ਜਨਮ ਦਿਨ ਦੀ ਖੁਸ਼ੀ ਵਿਚ ਲੱਡੂ ਵਰਤਾਏ ਗਏl ਉਪਰੰਤ ਏਕਤਾ ਕਲਾ ਮੰਚ ਲਸਾੜਾ ਦੀ ਟੀਮ ਵਲੋਂ ਕੋਰੀਓਗ੍ਰਾਫੀ ਰਾਹੀਂ ਬਾਬਾ ਸਾਹਿਬ ਜੀ ਦੇ ਜੀਵਨ ਫਲਸਫੇ ਤੇ ਨਾਟਕ ਖੇਡਿਆ ਗਿਆ, ਮਿਸ਼ਨਰੀ ਬੁਲਾਰੇ ਭੁਪਿੰਦਰ ਬੇਗਮਪੁਰੀ, ਚਮਨ ਲਾਲ ਚਣਕੋਆ,ਹਰਬਲਾਸ ਬੱਧਣ, ਮਾਸਟਰ ਹੁਸਨ ਲਾਲ, ਅਮਰਜੀਤ ਲੰਗੜੋਆ, ਪਰਮਜੀਤ ਕਿਸ਼ਨਪੁਰਾ, ਰਾਮਜੀ ਦਾਸ ਆਦਿ ਨੇ ਆਪਣੇ ਸੰਬੋਧਨ ਵਿੱਚ ਬਾਬਾ ਸਾਹਿਬ ਜੀ ਦੇ ਸੰਘਰਸ਼ ਭਰੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ l ਇਸ ਮੌਕੇ ਡਾਕਟਰ ਰਾਜ ਕੁਮਾਰ, ਅਮਰੀਕ ਨਕਸ਼ਾ ਨਵੀਸ, ਪਰਮਜੀਤ ਸਾਬਕਾ ਸਰਪੰਚ, ਬਲਵਿੰਦਰ ਕੁਮਾਰ ਪੰਚ, ਨਛੱਤਰ ਕੌਰ ਪੰਚ ਚਰਨ ਕੌਰ ਸਾਬਕਾ ਪੰਚ, ਸੋਢੀ ਸਿੰਘ, ਦੇਵ ਰਾਜ, ਗੁਰਮੀਤ ਰਾਮ, ਚਰਨ ਦਾਸ, ਦੇਸ ਰਾਜ ਬਿੱਟੁ, ਸਤਪਾਲ ਆਦਿ ਸਮੇਤ ਬੀਬੀਆਂ ਨੇ ਵੀ ਵੱਡੀ ਗਿਣਤੀ ਵਿੱਚ ਹਾਜਰੀ ਲਗਵਾਈ l ਜਨਮ ਦਿਨ ਦਿਨ ਦੀ ਖੁਸ਼ੀ ਵਿੱਚ ਸੁਰਜੀਤ ਸਿੰਘ ਨੰਬਰਦਾਰ ਵਲੋਂ ਟਿੱਕੀ ਪਕੌੜੇ ਦਾ ਲਗਾਇਆ ਗਿਆ ਅਤੇ ਪ੍ਰਬੰਧਕਾਂ ਵਲੋਂ ਪੂੜੀ ਛੋਲਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ l ਆਖਿਰ ਵਿੱਚ ਅਮਰੀਕ ਨਕਸ਼ਾ ਨਵੀਸ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਾਬਾ ਸਾਹਿਬ ਜੀ ਦੀ ਸਮਾਜ ਨੂੰ ਦੇਣ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਲਾਣਾ ਨਹੀਂ ਚਾਹੀਦਾ ਅਤੇ ਉਨ੍ਹਾਂ ਦੇ ਦੱਸੇ ਮਾਰਗ” ਪੜ੍ਹੋ ਜੁੜੇ ਸੰਘਰਸ਼ ਕਰੋ ” ਦੇ ਰਸਤੇ ਤੇ ਚੱਲਣਾ ਚਾਹੀਦਾ ਹੈ l
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੁਖਬੀਰ ਸਿੰਘ ਬਾਦਲ ਵਲੋਂ ਹਨੀ ਟੌਂਸਾ ਨੂੰ ਹਲਕਾ ਇੰਚਾਰਜ ਬਲਾਚੌਰ ਲਗਾਉਣ ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ :ਸ਼ੰਕਰ ਜੰਡੀ
Next articleJudiciary should immediately release Umar Khalid and Sharjeel Imam – Tarksheel Society