HOME ਵਿਦਿਆਰਥੀਆਂ ਨੂੰ ਬਚਾਉਂਦਿਆਂ ਅਧਿਆਪਕ ਜ਼ਖ਼ਮੀ

ਵਿਦਿਆਰਥੀਆਂ ਨੂੰ ਬਚਾਉਂਦਿਆਂ ਅਧਿਆਪਕ ਜ਼ਖ਼ਮੀ

16
ਕੈਪਸਨ:- ਵਿਦਿਆਰਥੀਆਂ ਨੂੰ ਬਚਾਉਣ ਦੌਰਾਨ ਜ਼ਖ਼ਮੀ ਹੋਏ ਅਧਿਆਪਕ ਮੈਸਮ ਅਬਦੁੱਲਾ,ਤਸਵੀਰ:- ਸੁਖਜਿੰਦਰ ਸਿੰਘ ਢੱਡੇ।
ਲੈਸਟਰ (ਇੰਗਲੈਂਡ)   (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)– ਮੈਨਚੈਸਟਰ ਦੇ ਬਲੈਕਲੀ ਇਲਾਕੇ ਸਥਿਤ ਕੋ-ਆਪ ਅਕੈਡਮੀ ਸਕੂਲ ਵਿੱਚ ਹੋਏ ਚਾਕੂ ਹਮਲੇ ਦੌਰਾਨ ਵਿਦਿਆਰਥੀਆਂ ਦੀ ਰੱਖਿਆ ਕਰਦਿਆਂ ਇੱਕ ਅਧਿਆਪਕ ਜ਼ਖ਼ਮੀ ਹੋ ਗਿਆ। ਅਦਾਲਤ ਵਿੱਚ ਦੱਸਿਆ ਗਿਆ ਕਿ 14 ਸਾਲਾ ਲੜਕੀ ਨੇ ਕਥਿਤ ਤੌਰ ’ਤੇ ਦੋ ਸਹਿਪਾਠੀਆਂ ਅਤੇ ਇੱਕ ਅਧਿਆਪਕ ’ਤੇ ਚਾਕੂ ਨਾਲ ਹਮਲਾ ਕੀਤਾ। ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਹੋਈ ਲੜਕੀ ’ਤੇ ਤਿੰਨ ਵਿਅਕਤੀਆਂ ਦੇ ਕਤਲ ਦੀ ਕੋਸ਼ਿਸ਼ ਅਤੇ ਸਕੂਲ ਵਿੱਚ ਧਾਰਦਾਰ ਹਥਿਆਰ ਲਿਆਉਣ ਦੇ ਦੋਸ਼ ਲਗਾਏ ਗਏ ਹਨ। ਅਦਾਲਤ ਨੇ ਉਸ ਨੂੰ ਯੂਥ ਡਿਟੈਨਸ਼ਨ ਵਿੱਚ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ 19 ਜੂਨ ਨੂੰ ਓਲਡ ਬੇਲੀ ਅਦਾਲਤ ਵਿੱਚ ਹੋਵੇਗੀ। ਹਮਲੇ ਵਿੱਚ ਦੋ 14 ਸਾਲਾ ਵਿਦਿਆਰਥੀ ਅਤੇ 27 ਸਾਲਾ ਵਿਗਿਆਨ ਅਧਿਆਪਕ ਮੈਸਮ ਅਬਦੁੱਲਾ ਜ਼ਖ਼ਮੀ ਹੋਏ ਸਨ। ਅਬਦੁੱਲਾ ਨੂੰ ਗਰਦਨ ’ਤੇ ਚਾਕੂ ਦਾ ਵਾਰ ਲੱਗਿਆ ਜਦੋਂ ਉਹ ਵਿਦਿਆਰਥੀਆਂ ਨੂੰ ਬਚਾਉਣ ਲਈ ਅੱਗੇ ਆਏ। ਸਾਰੇ ਜ਼ਖ਼ਮੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਅਧਿਆਪਕ ਦੀ ਪਤਨੀ ਸਮੀਆ ਨੇ ਕਿਹਾ ਕਿ ਉਸ ਦੇ ਪਤੀ ਨੇ ਬੱਚਿਆਂ ਦੀ ਸੁਰੱਖਿਆ ਲਈ ਬਹਾਦਰੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਨੌਜਵਾਨਾਂ ਦੀ ਭਲਾਈ ਲਈ ਕੰਮ ਕਰਦੇ ਰਹੇ ਹਨ ਅਤੇ ਇਸ ਘਟਨਾ ਵਿੱਚ ਵੀ ਉਨ੍ਹਾਂ ਨੇ ਆਪਣਾ ਫਰਜ਼ ਨਿਭਾਇਆ। ਪੁਲਿਸ ਅਤੇ ਅੱਤਵਾਦ ਵਿਰੋਧੀ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਹਾਲਾਂਕਿ ਹੁਣ ਤੱਕ ਇਸ ਘਟਨਾ ਨੂੰ ਅੱਤਵਾਦੀ ਕਾਰਵਾਈ ਨਹੀਂ ਮੰਨਿਆ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleTHE DHAMAAL BOYS ARE BACK! DHAMAAL 4 TRAILER DELIVERS FOUR TIMES THE FUN, FOUR TIMES THE CHAOS AND UNLIMITED MADNESS!
Next articleWhy Has India Been Assessed as an Electoral Autocracy?