HOME ਬੀ.ਐਲ.ਐਮ ਗਰਲਜ਼ ਕਾਲਜ ਵਿਖੇ ਦੂਸਰੇ ਸਾਲ ਦੀਆਂ ਕਾਲਜ ਵਿਦਿਆਰਥਣਾਂ ਵੱਲੋਂ ਫਾਈਨਲ ਵਿਦਿਆਰਥਣਾਂ...

ਬੀ.ਐਲ.ਐਮ ਗਰਲਜ਼ ਕਾਲਜ ਵਿਖੇ ਦੂਸਰੇ ਸਾਲ ਦੀਆਂ ਕਾਲਜ ਵਿਦਿਆਰਥਣਾਂ ਵੱਲੋਂ ਫਾਈਨਲ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ

ਨਵਾਂਸ਼ਹਿਰ,  (ਸਮਾਜ ਵੀਕਲੀ)   (ਮਨੋਰੰਜਨ ਕਾਲੀਆ) ਅੱਜ ਬੀ.ਐਲ.ਐਮ ਗਰਲਜ਼ ਕਾਲਜ ਵਿਖੇ ਦੂਸਰੇ ਸਾਲ ਦੀਆਂ ਕਾਲਜ ਵਿਦਿਆਰਥਣਾਂ ਵੱਲੋਂ ਫਾਈਨਲ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ।  ਕਾਲਜ ਪ੍ਰਿੰਸੀਪਲ ਸ਼੍ਰੀਮਤੀ ਤਰਨਪ੍ਰੀਤ ਕੌਰ ਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਚਾਰਜ  ਪ੍ਰੋ. ਨਿਵੇਦਿਤਾ (ਡੀਨ,  ਸੱਭਿਆਚਾਰਕ ਗਤੀਵਿਧੀਆਂ) ਅਤੇ ਡਾ. ਹਰਦੀਪ ਕੌਰ ਦੀ ਦੇਖ ਰੇਖ ਵਿੱਚ ਬੀ.ਏ, ਬੀ.ਕਾਮ, ਬੀ.ਸੀ. ਏ, ਬੀ.ਐਸ.ਸੀ, ਯੂ ਜੀ & ਪੀ.ਜੀ ਡਿਪਲੋਮਾ ਕੋਸਮੈਟੋਲਿਜੀ, ਫੈਸ਼ਨ ਡਿਜਾਇਨਿੰਗ ਅਤੇ ਕੰਪਿਊਟਰ, ਐਮ.ਏ (ਹਿੰਦੀ, ਰਾਜਨੀਤਿਕ ਸ਼ਾਸਤਰ) ਦੂਜੇ ਸਾਲ ਦੀਆਂ ਵਿਦਿਆਰਥਣਾਂ ਨੇ ਫਾਈਨਲ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦੇ ਮੌਕੇ ਉੱਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਫ਼ਾਈਨਲ ਦੀਆਂ ਵਿਦਿਆਰਥਣਾਂ ਨੇ ਮੌਡਲਿੰਗ ਵਿਚ ਹਿੱਸਾ ਲਿਆ। ਇਸ ਮੌਕੇ ਤੇ ਦੂਸਰੇ ਸਾਲ ਦੀਆਂ ਵਿਦਿਆਰਥਣਾਂ ਨੇ ਫਾਈਨਲ ਵਿਦਿਆਰਥਣਾਂ ਨੂੰ ਕੋਮੈੰਟ ਰਾਹੀਂ ਮੰਚ ਤੇ ਸਨਮਾਨਿਤ ਕੀਤਾ ਗਿਆ ਅਤੇ ਫਾਈਨਲ ਵਿਦਿਆਰਣਾਂ ਨੇ ਕਾਲਜ ਦੇ ਪ੍ਰੋਫੈਸਰਾਂ ਨੂੰ ਕੰਪਲੀਮੈਂਟ ਪੇਸ਼ ਕੀਤੇ। ਜੱਜਾਂ ਦੀ ਭੂਮਿਕਾ ਡਾ. ਗੌਰੀ ਅਤੇ ਪ੍ਰੋ. ਮੀਨਾਕਸ਼ੀ ਨੇ ਨਿਭਾਈ।  ਮੰਚ ਸੰਚਾਲਨ ਪ੍ਰੋ. ਸੋਨੀਆ ਅੰਗਰੀਸ਼ ਦੁਆਰਾ ਕੀਤਾ ਗਿਆ। ਵਿਦਾਇਗੀ ਪਾਰਟੀ ਦੇ ਨਤੀਜੇ ਮਿਸ ਬੀ.ਐੱਲ.ਐੱਮ ਦਾ ਖਿਤਾਬ ਦਾਮਿਨੀ ਨੂੰ ਦਿੱਤਾ ਗਿਆ, ਦੂਸਰੇ ਸਥਾਨ ਤੇ ਗਗਨਪ੍ਰੀਤ, ਤੀਸਰੇ ਸਥਾਨ ਤੇ ਲਵਪ੍ਰੀਤ, ਚਾਰਮਿੰਗ ਫੇਸ ਦਾ ਖਿਤਾਬ ਅੰਮ੍ਰਿਤ ਨੂੰ, ਬੈਸਟ ਵਾਕ ਦਾ ਖਿਤਾਬ ਸਵਸਤੀ ਨੂੰ ਅਤੇ ਬੈਸਟ ਸਮਾਈਲ ਦਾ ਖਿਤਾਬ ਬਲਜਿੰਦਰ ਨੂੰ ਦਿੱਤਾ ਗਿਆ।  ਇਸ ਦੇ ਨਾਲ ਹੀ ਸਟੂਡੈਂਟ ਆਫ ਦੀ ਈਅਰ ਹੈਡਗਰਲ ਗਗਨ ਨੂੰ ਅਤੇ ਬੈਸਟ ਲੀਡਰਸ਼ਿਪ ਵਿਦਿਆਰਥਣ ਕਿਰਨਪ੍ਰੀਤ ਕੌਰ  ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।  ਅੰਤ ਵਿਚ ਕਾਲਜ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਖੁਸ਼ੀ ਅਤੇ ਵਿਛੋੜੇ ਦੋਹਾਂ ਭਾਵਨਾਵਾਂ ਨਾਲ ਭਰਿਆ ਹੋਇਆ ਹੈ। ਅਸੀਂ ਇੱਥੇ ਇਕੱਠੇ ਹੋਏ ਹਾਂ ਆਪਣੇ ਪਿਆਰੇ ਵਿਦਿਆਰਥਣਾ ਨੂੰ ਵਿਦਾਈ ਦੇਣ ਲਈ, ਜਿਨ੍ਹਾਂ ਨੇ ਬੀ.ਐਲ.ਐਮ ਗਰਲਜ਼ ਕਾਲਜ ਵਿੱਚ ਆਪਣੇ ਜੀਵਨ ਦੇ ਕੀਮਤੀ ਸਾਲ ਬਿਤਾਏ ਹਨ। ਤੁਸੀਂ ਸਿਰਫ ਪੜ੍ਹਾਈ ਵਿੱਚ ਹੀ ਨਹੀਂ, ਸਗੋਂ ਅਨੁਸ਼ਾਸਨ, ਸੱਭਿਆਚਾਰ ਅਤੇ ਨੈਤਿਕ ਮੁੱਲਾਂ ਵਿੱਚ ਵੀ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਅੱਜ ਜਦੋਂ ਤੁਸੀਂ ਇਸ ਸੰਸਥਾ ਤੋਂ ਅੱਗੇ ਵੱਧ ਰਹੀਆਂ ਹੋ, ਤਾਂ ਸਾਡੇ ਦਿਲ ਵਿੱਚ ਮਾਣ ਵੀ ਹੈ ਅਤੇ ਥੋੜ੍ਹਾ ਜਿਹਾ ਵਿਛੋੜੇ ਦਾ ਦੁੱਖ ਵੀ। ਜੀਵਨ ਦਾ ਇਹ ਨਵਾਂ ਪੜਾਅ ਤੁਹਾਡੇ ਲਈ ਨਵੇਂ ਮੌਕੇ, ਨਵੀਆਂ ਚੁਣੌਤੀਆਂ ਅਤੇ ਨਵੀਆਂ ਉਮੀਦਾਂ ਲੈ ਕੇ ਆਵੇਗਾ। ਮੈਂ ਤੁਹਾਨੂੰ ਇਹੀ ਸਲਾਹ ਦਿਆਂਗਾ ਕਿ ਹਮੇਸ਼ਾ ਸੱਚਾਈ, ਮਿਹਨਤ ਅਤੇ ਇਮਾਨਦਾਰੀ ਦਾ ਰਸਤਾ ਚੁਣੋ। ਸਫਲਤਾ ਤੁਹਾਡੇ ਕਦਮ ਚੁੰਮੇਗੀ। ਸਾਡੇ ਕਾਲਜ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲੇ ਰਹਿਣਗੇ। ਤੁਸੀਂ ਜਿੱਥੇ ਵੀ ਜਾਵੋਗੇ, ਆਪਣੇ ਮਾਪਿਆਂ ਅਤੇ ਆਪਣੇ ਕਾਲਜ ਦਾ ਨਾਮ ਉੱਚਾ ਕਰੋਗੇ—ਇਹ ਸਾਡਾ ਵਿਸ਼ਵਾਸ ਹੈ। ਅੰਤ ਵਿੱਚ, ਮੈਂ ਤੁਹਾਡੇ ਚਮਕਦਾਰ ਭਵਿੱਖ ਲਈ ਦਿਲੋਂ ਦੁਆ ਕਰਦਾ ਹਾਂ। ਤੁਸੀਂ ਸਦਾ ਖੁਸ਼ ਰਹੋ, ਤੰਦਰੁਸਤ ਰਹੋ ਅਤੇ ਆਪਣੇ ਜੀਵਨ ਵਿੱਚ ਉੱਚੀਆਂ ਉਡਾਣਾਂ ਭਰੋ। ਇਸ ਮੌਕੇ ਤੇ ਸਮੂਹ ਕਾਲਜ ਸਟਾਫ਼ ਮੈਂਬਰ ਸ਼ਾਮਲ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਉਚਕੋਟੀ ਦੀਆਂ ਸ਼ਖ਼ਸੀਅਤਾਂ ਨੇ ਪ੍ਰਗਟਾਇਆ ਪੋਪਿੰਦਰ ਸਿੰਘ ਪਾਰਸ ਦੇ ਪਰਿਵਾਰ ਨਾਲ ਆਪਣਾ ਦੁਖ।
Next articleਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਪਾਲਕਦੀਮ ਵਲੋਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 135 ਵਾਂ ਜਨਮ ਦਿਨ ਪਾਲਕਦੀਮ ਵਿਖੇ ਮਨਾਇਆ