*ਸਤਿੰਦਰ ਸਿੰਘ ‘ਸਨੀ’ ਦੇ ਅਕਾਲ ਚਲਾਣੇ ਨਾਲ ਰੇਸਮ ਪਰਿਵਾਰ ਅਤੇ ਪਿੰਡ ਗਾਮੇਰਾਜ ਵਿੱਚ ਗਹਿਰਾ ਸੋਗ*
ਜੰਮੂ (ਸਮਾਜ ਵੀਕਲੀ) (ਚੰਡਿਹੋਕ) ਬੀਤੇ ਦਿਨੀਂ ਜੰਮੂ ਵਿਖੇ ਸਤਿੰਦਰ ਸਿੰਘ ਸੰਨੀ ਦਾ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦੀ ਅੰਤਿਮ ਅਰਦਾਸ ਅਤੇ ਸਸਕਾਰ ਆਪਣੇ ਜਦੀ ਪਿੰਡ ਗਾਮੇਰਾਜ ਵਿਖੇ ਕੀਤੇ ਗਏ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਰਿਸ਼ਤੇਦਾਰਾਂ, ਸਾਕ-ਸਬੰਧੀਆਂ ਅਤੇ ਇਲਾਕੇ ਦੇ ਲੋਕਾਂ ਨੇ ਸ਼ਿਰਕਤ ਕਰਕੇ ਅੰਤਿਮ ਵਿਦਾਈ ਦਿੱਤੀ। ਸਤਿੰਦਰ ਸਿੰਘ ਨੌਜਵਾਨ ਪੀੜ੍ਹੀ ਦੇ ਹੋਣਹਾਰ ਸਦੱਸ ਸਨ। ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਪਰਿਵਾਰ ਹੀ ਨਹੀਂ, ਸਗੋਂ ਪੂਰੇ ਇਲਾਕੇ ਨੂੰ ਵੀ ਅਪੂਰਣੀਯ ਨੁਕਸਾਨ ਪਹੁੰਚਿਆ ਹੈ। ਉਹ ਆਪਣੇ ਪਿੱਛੇ ਧਰਮਪਤਨੀ, ਦੋ ਨੰਨੇ ਬੱਚੇ ਅਤੇ ਮਾਤਾ-ਪਿਤਾ ਨੂੰ ਛੱਡ ਗਏ ਹਨ। ਉਹ ਪ੍ਰਸਿੱਧ ਸਾਹਿਤਕਾਰ ਪੋਪਿੰਦਰ ਸਿੰਘ ਪਾਰਸ ਦੇ ਪਰਿਵਾਰ ਨਾਲ ਸੰਬੰਧਿਤ ਸਨ। ਇਸ ਦੁੱਖ ਦੀ ਘੜੀ ਵਿੱਚ ਪੰਜਾਬੀ ਸਾਹਿਤ ਜਗਤ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ—ਅਜੀਤ ਸਿੰਘ ਮਸਤਾਨਾ, ਜੋਗਿੰਦਰ ਸਿੰਘ ਪਾਂਧੀ, ਸੁਰਿੰਦਰ ਸਿੰਘ ਸੋਢੀ, ਗੁਰਨਾਮ ਸਿੰਘ ਅਰਸ਼ੀ (ਬਾਰਾਮੁਲਾ), ਡਾ. ਜੋਗਿੰਦਰ ਸਿੰਘ ਸ਼ਾਨ, ਆਰ.ਐਸ. ਰਾਜਨ, ਇਛਪਾਲ ਸਿੰਘ, ਹਰਭਜਨ ਸਿੰਘ, ਸੂਰਜ ਸਿੰਘ, ਬਲਜੀਤ ਸਿੰਘ ਰੈਨਾ, ਭੂਪਿੰਦਰ ਸਿੰਘ ਰੈਨਾ, ਸੁਰਿੰਦਰ ਕੌਰ ਨੀਰ, ਡਾ. ਹਰਭਜਨ ਸਿੰਘ, ਡਾ. ਸਨੋਬਰ, ਡਾ. ਅਨੁਰਾਧਾ, ਡਾ. ਪ੍ਰੀਤਮ ਸਿੰਘ, ਡਾ. ਹਰਸਿਮਰਨ ਸਿੰਘ, ਬਲਵਿੰਦਰ ਬਾਲਮ (ਗੁਰਦਾਸਪੁਰ), ਸੰਦੀਪ ਸਿੰਘ (ਰਾਜਿਸਥਾਨ), ਡਾ. ਮਨਮੀਤ ਸਿੰਘ (ਕੈਨੇਡਾ), ਡਾ. ਹਰਜਿੰਦਰ ਸਿੰਘ (ਅਮਰੀਕਾ), ਸਖਜੀਤ ਪਰਵਾਨਾ (ਇਟਲੀ), ਜਸਵਿੰਦਰ ਸਿੰਘ (ਬਠਿੰਡਾ), ਜਗਤਾਰ ਸਿੰਘ (ਪਟਿਆਲਾ), ਤਨਵੀਰ ਜਾਫ਼ਰੀ (ਪਾਕਿਸਤਾਨ), ਹਰਮਨਦੀਪ ਸਿੰਘ (ਆਸਟ੍ਰੇਲੀਆ), ਮਨਪ੍ਰੀਤ ਸਿੰਘ (ਦਿੱਲੀ), ਡਾ. ਨਰੇਸ਼ (ਹਿਮਾਚਲ ਪ੍ਰਦੇਸ਼), ਸੋਹਨੀ ਦੱਤ (ਬਟਾਲਾ), ਹਰਕਮਲ ਕੌਰ (ਬਟਾਲਾ) ਅਤੇ ਹੋਰ ਕਈ ਸਮਾਜਿਕ ਤੇ ਰਾਜਨੀਤਿਕ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਡੀਜੀਪੀਸੀ ਜੰਮੂ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ , ਡੀਜੀਪੀਸੀ ਬਾਰਾਮੁਲਾ ਦੇ ਪ੍ਰਧਾਨ ਪ੍ਰਮਜੀਤ ਸਿੰਘ ਸਮੇਤ ਕਈ ਹੋਰ ਪ੍ਰਮੁੱਖ ਹਸਤੀਆਂ ਨੇ ਵੀ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ। ਪੋਪਿੰਦਰ ਸਿੰਘ ਪਾਰਸ (ਚੀਫ਼ ਐਡੀਟਰ, ਸੀਰਾਜ਼ਾ ਪੰਜਾਬੀ, ਜੰਮੂ-ਕਸ਼ਮੀਰ) ਦੇ ਪਰਿਵਾਰ ਲਈ ਸਮੁੱਚੀ ਟੀਮ ਵੱਲੋਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਿੱਛੇ ਰਹਿ ਗਏ ਪਰਿਵਾਰ ਨੂੰ ਇਸ ਅਪਾਰ ਦੁੱਖ ਨੂੰ ਸਹਿਣ ਦੀ ਤਾਕਤ ਦੇਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


