HOME ਚਾਰ ਵੱਖ ਵੱਖ ਪਿੰਡਾਂ ਵਿਚ ਸੀ.ਪੀ.ਆਈ ਦੀਆਂ ਬਰਾਂਚਾਂ ਦਾ ਪੁਨਰਗਠਨ ਕੀਤਾ ਗਿਆਂ...

ਚਾਰ ਵੱਖ ਵੱਖ ਪਿੰਡਾਂ ਵਿਚ ਸੀ.ਪੀ.ਆਈ ਦੀਆਂ ਬਰਾਂਚਾਂ ਦਾ ਪੁਨਰਗਠਨ ਕੀਤਾ ਗਿਆਂ :- ਕੰਮੇਆਣਾ ਤੇ ਮਾਨ

ਫ਼ਰੀਦਕੋਟ   (ਸਮਾਜ ਵੀਕਲੀ)   ( ਸ਼ਿਵਨਾਥ ) ਅੱਜ ‘ਕਾਮਰੇਡ ਅਮੋਲਕ ਭਵਨ ਫ਼ਰੀਦਕੋਟ ਵਿਖੇ ਇੱਕ ਅਹਿਮ ਮੀਟਿੰਗ ਬੁਲਾਈ ਗਈ। ਇਹ ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਵੀਰ ਸਿੰਘ ਕੰਮੇਆਣਾ ਅਤੇ ਕਾਮਰੇਡ ਗੁਰਚਰਨ ਸਿੰਘ ਮਾਨ ਜੀ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੌਰਾਨ ਵੱਖ ਵੱਖ ਚਾਰ ਪਿੰਡਾਂ ਵਿਚ ਬਰਾਂਚਾਂ ਦਾ ਪੁਨਰਗਠਨ ਕੀਤਾ ਗਿਆ । ਜਿਸ ਵਿਚ ਪਿੰਡ ਢੁੱਡੀ ਵਿੱਚ 10 ਮੈਂਬਰੀ ਬਰਾਂਚ ਸਰਬ ਸੰਮਤੀ ਨਾਲ ਬਣਾਈ ਗਈ ਤੇ ਬਰਾਂਚ ਸਕੱਤਰ ਸੁਖਮੰਦਰ ਸਿੰਘ ਜੀ ਨੂੰ ਲਗਾਇਆ ਗਿਆ , ਇਸੇ ਤਰ੍ਹਾਂ ਪਿੰਡ ਚੰਦ ਬਾਜਾ 10 ਮੈਂਬਰੀ ਅਤੇ ਸਰਬ ਸੰਮਤੀ ਨਾਲ ਬ੍ਰਾਂਚ ਸਕੱਤਰ ਸਰਬਜੀਤ ਕੌਰ ਜੀ ਨੂੰ ਲਗਾਇਆ ਗਿਆ ,ਪਿੰਡ ਗੁਦਾਰਾ ਵਿੱਚ 10 ਮੈਂਬਰੀ ਬਣਾਈ ਤੇ ਸੁਖਜੀਤ ਕੌਰ ਜੀ ਨੂੰ ਬਰਾਂਚ ਸਕੱਤਰ ਲਗਾਇਆ ਗਿਆ ਤੇ ਪਿੰਡ ਝਾੜੀ ਵਾਲਾ ਵਿਚ ਬਰਾਂਚ ਬਣਾਈ ਛੇ ਮੈਂਬਰੀ ਦੀ ਇਹਨਾਂ ਛੇ ਮੈਂਬਰੀ ਵਿੱਚੋਂ ਪੜੀ ਲਿਖੀ ਅਤੇ ਹੋਣਹਾਰ ਲੜਕੀ ਰਜਤਦੀਪ ਕੌਰ ਜੀ ਨੂੰ ਸਰਬ ਸੰਮਤੀ ਨਾਲ ਬ੍ਰਾਂਚ ਸਕੱਤਰ ਚੁਣਿਆ ਗਿਆ । ਮੀਟਿੰਗ ਵਿੱਚ ਏਨਾਂ ਬਰਾਂਚਾਂ ਦੇ ਸਕੱਤਰਾਂ ਵੱਲੋਂ ਬੋਲਦਿਆਂ ਕਿਹਾ ਗਿਆ ਕਿ ਅਸੀਂ ਸੀਪੀਆਈ ਪਾਰਟੀ ਦੀ ਬਰਾਂਚ ਸਕੱਤਰ ਹੋਣ ਦੇ ਨਾਤੇ ਤਨ ਮਨ ਨਾਲ ਸੇਵਾ ਕਰਾਂਗੇ ਅਤੇ ਹੋਰ ਵੀ ਨਵੇ ਮੈਬਰਾਂ ਦੀ ਭਰਤੀ ਕੀਤੀ ਜਾਵੇਗੀ । ਸੀਪੀਆਈ ਪਾਰਟੀ ਗਰੀਬ ਵਰਗ ਦੀ ਪਾਰਟੀ ਹੈ ਜੋ ਲੰਮੇ ਸਮੇਂ ਤੋਂ ਗਰੀਬਾਂ ਦੇ ਹੱਕਾਂ ਦੀ ਰਾਖੀ ਕਰਦੀ ਆਈ ਹੈ। ਅਸੀਂ ਆਪਣੇ ਆਪ ਨੂੰ ਬਹੁਤ ਹੀ ਸੁਭਾਗੇ ਮੰਨਦੇ ਹਾਂ ਕਿ ਸਾਨੂੰ ਇਸ ਪਾਰਟੀ ਵੱਲੋਂ ਮਾਣ ਬਖਸ਼ਿਆ ਗਿਆ ਹੈ । ਅਸੀਂ ਇਸ ਪਾਰਟੀ ਨਾਲ ਹਮੇਸ਼ਾ ਜੁੜੇ ਰਹਾਂਗੇ ਅਤੇ ਗਰੀਬ ਵਰਗ ਨੂੰ ਆਪਣੇ ਨਾਲ ਜੋੜਾਂਗੇ ਅਤੇ ਆਪਣੇ ਜਿਲ੍ਹਾ ਆਗੂਆਂ ਨਾਲ ਰਲ ਕੇ ਪਾਰਟੀ ਵਾਸਤੇ ਦਿਨ ਰਾਤ ਇੱਕ ਕਰਾਂਗੇ।ਇਸ ਤੋ ਇਲਾਵਾ ਪਿੰਡ ਢੁੱਡੀ ਤੋ ਮਹਿੰਦਰ ਸਿੰਘ, ਘੁੰਨਾ ਸਿੰਘ, ਕੇਵਲ ਸਿੰਘ, ਜਸਵਿੰਦਰ ਕੌਰ, ਹਰਬੰਸ ਸਿੰਘ, ਮੰਗਲ ਸਿੰਘ ,ਜਸਵੀਰ ਕੌਰ , ਪਿੰਡ ਚੰਦ ਬਾਜਾ ਤੋ ਹਰਜੀਤ ਕੌਰ, ਮਲਕੀਤ ਕੌਰ, ਪ੍ਰੀਤੀ ਕੌਰ, ਕੁਲਵੰਤ ਕੌਰ, ਅੰਗਰੇਜ਼ ਕੌਰ, ਗੁਰਪ੍ਰੀਤ ਸਿੰਘ, ਕਰਮਜੀਤ ਕੌਰ, ਸੁਖਜੀਤ ਕੌਰ ,ਸਰਬਜੀਤ ਕੌਰ ਪਿੰਡ ਗੁਦਾਰਾ ਤੋ ਗਿਆਨ ਕੌਰ, ਬਲਵੀਰ ਕੌਰ, ਸੁਖਜੀਤ ਕੌਰ, ਹਰਬੰਸ ਕੌਰ, ਅਮਰ ਕੌਰ, ਜੋਗਿੰਦਰ ਕੌਰ, ਸੁਖਪ੍ਰੀਤ ਕੌਰ, ਗੁਰ ਪ੍ਰੇਮ ਸਿੰਘ, ਜਸਪਾਲ ਕੌਰ ਅਤੇ ਆਗੂ ਸਾਹਿਬਾਨ ਬਲਕਾਰ ਸਿੰਘ ਸਹੋਤਾ, ਗੁਰਜੰਟ ਸਿੰਘ ਪਰਮਾਰ, ਮੇਟ ਵੀਰਪਾਲ ਕੌਰ, ਜਸਮੀਤ ਸਿੰਘ, ਯਾਦਵਿੰਦਰ ਸਿੰਘ ਆਦਿ ਹਾਜ਼ਰ ਹੋਏ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਡੀ.ਐਸ.ਪੀ. ਪੰਕਜ ਸ਼ਰਮਾ ਨੇ ਨਵਾਂਸ਼ਹਿਰ ਸਬ-ਡਵੀਜ਼ਨ ਦਾ ਸੰਭਾਲਿਆ ਚਾਰਜ
Next articleਕਿਰਤੀ ਕਾਮਿਆਂ ਵੱਲੋਂ ਡਾ: ਅੰਬੇਡਕਰ ਤੇ ਲੇਨਿਨ ਦਾ ਜਨਮ ਦਿਹਾੜਾ ਮਨਾਇਆ * ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਗੂੰਜੀ ਆਵਾਜ਼