ਸੇਵਾਦਾਰ ਸਾਂਈ ਕਾਲੇਸ਼ਾਹ ਜੀ ਨੇ ਅਸ਼ੋਕ ਕਟਾਰੀਆ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕੀਤਾ ਧੰਨਵਾਦ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਕਾਠਗੜ੍ਹ ਖੇਤਰ ਦੇ ਵੱਖ ਵੱਖ ਪਿੰਡਾਂ ਦਾ ਦੋਰਾ ਕਰਦਿਆਂ ਕਾਠਗੜ੍ਹ ਅਤੇ ਕਾਠਗੜ੍ਹ ਖੁਰਦ ਦੀਆਂ ਪੰਚਾਇਤਾਂ ਨੂੰ 2-2 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੰਕ ਸਰਪੰਚਾਂ ਨੂੰ ਵੰਡੇ ਇਸ ਮੌਕੇ ਉਨ੍ਹਾਂ ਨਾਲ ਪਾਰਟੀ ਆਗੂ ਜਸਵੀਰ ਸਿੰਘ ਘੁੰਮਣ ਨੰਬਰਦਾਰ ਅਤੇ ਬਲਾਕ ਸੰਮਤੀ ਮੈਂਬਰ ਸੁਰੇਸ਼ ਕੁਮਾਰ ਪੈਨੀ ਪਹਿਲਵਾਨ ਵੀ ਹਾਜ਼ਰ ਸਨ। ਕਾਠਗੜ੍ਹ ਦੀ ਸਰਪੰਚ ਸ੍ਰੀਮਤੀ ਰਿਸ਼ੂ ਬਾਲਾ ਦੇ ਗ੍ਰਹਿ ਵਿਖੇ ਇੱਕ ਸੰਖੇਪ ਸਮਾਗਮ ਦੇ ਦੋਰਾਨ ਅਸ਼ੋਕ ਕਟਾਰੀਆ ਨੇ ਰਹਿੰਦੇ ਵਿਕਾਸ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਇਸ ਮੌਕੇ ਸੇਵਾਦਾਰ ਸਾਂਈ ਕਾਲੇਸ਼ਾਹ ਜੀ ਅਤੇ ਸਰਪੰਚ ਰਿਸ਼ੂ ਬਾਲਾ ਨੂੰ 2ਲੱਖ ਰੁਪਏ ਦਾ ਚੈੱਕ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਲਈ ਭੇਂਟ ਕੀਤਾ ਅਤੇ ਕਾਠਗੜ੍ਹ ਖੁਰਦ ਸਰਪੰਚ ਰਾਜ ਰਾਣੀ ਅਤੇ ਉਸ ਦੀ ਪੰਚਾਇਤ ਨੂੰ ਗਲੀਆਂ ਨਾਲੀਆਂ ਦੇ ਵਿਕਾਸ ਕਾਰਜਾਂ ਲਈ 2 ਲੱਖ ਦਾ ਚੈੱਕ ਭੇਂਟ ਕੀਤੀ ਇਸ ਮੌਕੇ ਅਸ਼ੋਕ ਕਟਾਰੀਆ ਨੇ ਕਿਹਾ ਕਾਠਗੜ੍ਹ ਚੋਅ ਤੇ ਜਲਦੀ ਪੁੱਲ ਬਣਾਉਣ ਦੀ ਯੋਜਨਾ ਜਾਰੀ ਹੈ ਜਿਸ ਨੂੰ ਜਲਦੀ ਬਣਾਇਆ ਜਾਵੇਗਾ ਇਸ ਮੌਕੇ ਸਾਂਈ ਕਾਲੇਸ਼ਾਹ ਜੀ ਨੇ ਅਸ਼ੋਕ ਕਟਾਰੀਆ ਅਤੇ ਉਨ੍ਹਾਂ ਦੇ ਨਾਲ ਹੋਰ ਆਏ ਹੋਏ ਪਾਰਟੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।ਇਸ ਮੌਕੇ ਸਾਬਕਾ ਸਰਪੰਚ ਡਾ ਜੋਗਿੰਦਰ ਪਾਲ ਦੱਤ, ਸਾਬਕਾ ਸ਼ੁਭਾਸ਼ ਆਨੰਦ, ਪੰਚ ਅਨਿਲ ਸ਼ਰਮਾ, ਪੰਚ ਸੀਮਾ ਰਾਣੀ, ਚੋਧਰੀ ਜੈ ਚੰਦ, ਰਕੇਸ਼ ਭਾਟੀਆ, ਸਤਿੰਦਰ ਸ਼ਰਮਾ, ਰਾਜ ਕੁਮਾਰ ਆਨੰਦ ਮਾਰਕੀਟ ਪ੍ਰਧਾਨ, ਕ੍ਰਿਸ਼ਨ ਕੁਮਾਰ, ਜੀਤ ਰਾਮ ਫੋਜੀ, ਰਾਮ ਪਾਲ ਫੋਜੀ ਰਾਮ ਲਾਲ, ਮਾਸਟਰ ਗਿਆਨ ਕਟਾਰੀਆ, ਬਲਵੀਰ ਚੋਧਰੀ, ਰਾਜੂ, ਚੋਧਰੀ ਮੋਨੂੰ ਅਤੇ ਰਜਨੀਸ਼ ਆਨੰਦ ਆਦਿ ਸਮੇਤ ਹੋਰ ਵੀ ਨਗਰ ਨਿਵਾਸੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



