HOME ਅਣਪਛਾਤੇ ਕਾਰ ਚਾਲਕਾਂ ਨੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਠਠਿਆਲਾ ਤੇ ਕੀਤਾ ਜਾਨਲੇਵਾ...

ਅਣਪਛਾਤੇ ਕਾਰ ਚਾਲਕਾਂ ਨੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਠਠਿਆਲਾ ਤੇ ਕੀਤਾ ਜਾਨਲੇਵਾ ਹਮਲਾ

ਹਮਲਾਵਰਾਂ ਵੱਲੋਂ ਕਾਰ ਦੇ ਤੋੜੇ ਸ਼ੀਸ਼ੇ ਦਾ ਦ੍ਰਿਸ਼ l
ਜੋਗਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਠਠਿਆਲਾ ਬੇਟ ਆਪਣੇ ਉੱਪਰ ਹੋਏ ਹਮਲੇ ਦੀ ਜਾਣਕਾਰੀ ਦਿੰਦੇ ਹੋਏ

ਨਵਾਸ਼ਹਿਰ /ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )  ਸਭ ਡਵੀਜ਼ਨ ਬਲਾਚੌਰ ਵਿੱਚ ਪੈਂਦੇ ਪਿੰਡ ਠਠਿਆਲਾ ਬੇਟ ਦੇ ਸਾਬਕਾ ਸਰਪੰਚ ਉੱਪਰ ਅਣਪਛਾਤੇ ਕਾਰ ਚਾਲਕਾਂ ਵੱਲੋਂ ਜਾਨ ਲੇਵਾ ਹਮਲਾ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ l ਸਰਪੰਚ ਵਲੋਂ ਬੀਤੇ ਦਿਨ ਹੀ ਵਿਧਾਨ ਸਭਾ ਚੋਣਾਂ ਲੜਨ ਬਾਬਤ ਸੋਸ਼ਲ ਮੀਡੀਆ ਉੱਪਰ ਪੋਸਟ ਪਾਈ ਸੀ l ਅੱਗੇ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਠਠਿਆਲਾ ਬੇਟ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 10 ਵਜੇ ਬਲਾਚੌਰ  ਤੋ ਪਿੰਡ ਠਠਿਆਲਾ ਬੇਟ ਨੂੰ ਆਪਣੀ ਕਾਰ ਨੰਬਰ ਪੀਬੀ 01 ਐਫ-0261 ਤੇ ਸਵਾਰ ਹੋ ਕੇ ਜਾ ਰਿਹਾ ਸੀ l ਕਾਰ ਵਿੱਚ ਉਹ ਇਕੱਲਾ ਸੀ ਤੇ ਜਦ ਉਹ ਰੋਪੜ੍ਹ ਰੋਡ ਨਜ਼ਦੀਕ ਦੁਆਬਾ ਚਿਕਨ ਕਾਰਨਰ ਪੁੱਜਾ ਤਾਂ  ਸਾਹਮਣੇ ਤੋ ਆ ਰਹੀ ਇੱਕ ਕਾਰ ਦੇ ਚਾਲਕ ਵਲੋਂ ਬੜੀ ਅਣਗਹਿਲੀ ਨਾਲ ਉਸ ਦੀ ਕਾਰ ਵਿੱਚ ਟੱਕਰ ਮਾਰੀ, ਅਤੇ ਵੇਖਦੇ ਹੀ ਵੇਖਦੇ ਉਸ ਕਾਰ ਵਿੱਚੋਂ ਇੱਕ ਹੋਰ ਅਣਪਛਾਤਾ ਵਿਅਕਤੀ ਨਿਕਲਿਆ  ਜਿਸ ਵਲੋਂ ਉਸਦੀ ਕਾਰ ਦਾ ਕੰਡਕਟਰ ਸਾਈਡ ਤੋਂ ਪਿੱਛੇ ਵਾਲੀ ਤਾਕੀ  ਦਾ ਸ਼ੀਸ਼ਾ ਤੋੜ ਦਿੱਤਾ ਅਤੇ ਇਹ ਸਾਰੇ ਨੌਜਵਾਨ ਉਸ ਨਾਲ ਗਾਲੀ ਗਲੋਚ ਕਰਨ ਲੱਗ ਪਏ ਅਤੇ ਕਾਰ ਵਿੱਚੋਂ ਬਾਹਰ ਨਿਕਲਣ ਲਈ ਉਕਸਾਉਣ ਲੱਗੇ l ਪੀੜਿਤ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਮੌਕੇ ਦੇ ਨਜਾਕਤ ਨੂੰ ਵੇਖਦੇ ਹੋਏ ਉਥੋਂ ਆਪਣੀ ਘਰ ਕੱਢ ਕੇ ਲੈ ਗਿਆ l ਇਹਨਾਂ ਅਣਪਛਾਤੇ  ਕਾਰ ਚਾਲਕਾਂ ਵੱਲੋਂ ਫਿਰ ਉਸ ਨੂੰ ਨੈਸ਼ਨਲ ਹਾਈਵੇ ਕੰਗਨਾ ਪੁਲ ਘੇਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਗੱਡੀ ਸੜਕ ਵਿਚਕਾਰ ਲਗਾ ਲਈ l ਇਸ ਉਪਰੰਤ ਪੀੜਿਤ ਜਸਵਿੰਦਰ ਸਿੰਘ ਵਲੋਂ ਆਪਣੀ ਜਾਨ ਨੂੰ, ਖਤਰਾ ਵੇਖਦਿਆਂ ਉਥੋਂ ਵੀ ਆਪਣੀ ਕਾਰ ਸਾਈਡ ਤੇ ਕੱਢ ਕੇ ਲੈ ਗਿਆ l ਇਨ੍ਹਾਂ ਅਣਪਛਾਤੇ ਵਾਹਨ ਚਾਲਕਾਂ ਵੱਲੋਂ ਵਾਰ-ਵਾਰ ਉਸ ਦੇ ਕਾਰ ਵਿੱਚ ਫਿਲਮੀ ਅੰਦਾਜ਼ ਵਿੱਚ ਟੱਕਰ ਮਾਰੀ l ਇਹ ਨੌਜਵਾਨ ਪਿੰਡ ਨਿਆਣਾ ਬੇਟ ਦੀ ਚੱਕੀ ਤੱਕ ਉਸਦਾ ਪਿੱਛਾ ਕਰਦੇ ਹੋਏ ਆਏ ਮਗਰ ਇਸ ਦੌਰਾਨ ਜਸਵਿੰਦਰ ਸਿੰਘ ਉਹਨਾਂ ਦੇ ਕਾਬੂ ਨਹੀਂ ਆਇਆ l  ਉਹਨਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨ ਹੀ ਉਹਨਾਂ ਵੱਲੋਂ ਸੋਸ਼ਲ ਮੀਡੀਆ ਉੱਪਰ ਆਉਣ ਵਾਲੀ ਵਿਧਾਨ ਸਭ ਚੋਣ ਲੜਨ ਬਾਬਤ ਪੋਸਟ ਪਾਈ ਸੀ l  ਉਹਨਾਂ ਮੁੱਖ ਥਾਣਾ ਅਫਸਰ ਸਿਟੀ ਬਲਾਚੌਰ ਨੂੰ ਲਿਖਤੀ ਪੱਤਰ ਦਿੰਦਿਆਂ ਅਪੀਲ ਕੀਤੀ ਕਿ ਇਹਨਾਂ ਹਮਲਾਵਰਾਂ ਦਾ ਪਤਾ ਲੱਗਾ ਕਿ ਸਖਤ ਕਾਰਵਾਈ ਕੀਤੀ ਜਾਵੇ  l ਇਸ ਸਬੰਧ ਵਿੱਚ ਮੁੱਖ ਥਾਣਾ ਅਫਸਰ ਸਿਟੀ ਬਲਾਚੌਰ  ਨੇ ਆਖਿਆ ਕਿ ਪੁਲਿਸ ਵੱਲੋਂ ਵੱਖ-ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਇਹ ਦੋਸ਼ੀ ਪੁਲਿਸ ਗ੍ਰਿਫਤ ਵਿੱਚ ਹੋਣਗੇ l

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 20/04/2026
Next articleਅਸ਼ੋਕ ਕਟਾਰੀਆ ਨੇ ਗ੍ਰਾਮ ਪੰਚਾਇਤ ਕਾਠਗੜ੍ਹ ਅਤੇ ਕਾਠਗੜ੍ਹ ਖੁਰਦ ਨੂੰ ਵਿਕਾਸ ਕਾਰਜਾਂ ਲਈ 2-2ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ