HOME ਵੀਨਾ ਕੁਮਾਰੀ ਨੂੰ ਚੇਅਰਪਰਸਨ ਤੇ ਜਸਪਾਲ ਕੌਰ ਨੇ ਵਾਇਸ ਚੇਅਰਪਰਸਨ ਦਾ ਆਹੁਦਾ...

ਵੀਨਾ ਕੁਮਾਰੀ ਨੂੰ ਚੇਅਰਪਰਸਨ ਤੇ ਜਸਪਾਲ ਕੌਰ ਨੇ ਵਾਇਸ ਚੇਅਰਪਰਸਨ ਦਾ ਆਹੁਦਾ ਸੰਭਾਲਿਆ

2
ਫਿਲੌਰ ਅੱਪਰਾ,   (ਸਮਾਜ ਵੀਕਲੀ)    (ਦੀਪਾ):-ਬੀਤੇ ਦਿਨੀ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਰੁੜਕਾ ਕਲਾਂ ਵਿਖੇ ਚੇਅਰਪਰਸਨ ਦੀ ਚੋਣ ਹੋਈ ਸੀ, ਜਿਸ ਵਿੱਚ ਆਪ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਸ਼੍ਰੀਮਤੀ ਵੀਨਾ ਕੁਮਾਰੀ ਨੂੰ ਚੇਅਰਪਰਸਨ ਚੁਣਿਆ ਗਿਆ ਸੀ, ਜਿਨ੍ਹਾਂ ਬੀ.ਡੀ.ਪੀ.ਓ ਦਫਤਰ ਰੁੜਕਾ ਕਲਾਂ ਵਿਖੇ ਬਤੌਰ ਚੇਅਰਪਰਸਨ ਆਪਣਾ ਚਾਰਜ਼ ਸੰਭਾਲਿਆ, ਚਾਰਜ਼ ਸੰਭਾਲਣ ਮੌਕੇ ਹਲਕਾ ਫਿਲੌਰ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ਼ ਪ੍ਰਿੰਸੀਪਲ ਪ੍ਰੇਮ ਕੁਮਾਰ, ਪਾਰਟੀ ਦੇ ਹਲਕਾ ਫਿਲੌਰ ਤੋ ਸੰਗਠਨ ਇੰਚਾਰਜ਼ ਸੰਜੇ ਅਟਵਾਲ ਤੋਂ ਇਲਾਵਾਂ ਪਾਰਟੀ ਦੇ ਹੋਰ ਕਈ ਆਗੂ ਵੀ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਬਲਾਕ ਰੁੜਕਾ ਕਲਾਂ ਅਧੀਨ ਆਉਦੇਂ ਪਿੰਡਾਂ ਅੰਦਰ ਵਿਕਾਸ ਕਾਰਜ਼ਾ ਲਈ ਪਿੰਡਾਂ ਦੇ  ਸਰਪੰਚਾਂ ਅਤੇ ਪੰਚਾਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਉਨ੍ਹਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਉਨ੍ਹਾਂ ਨੂੰ ਇਹ ਜੁੰਮੇਵਾਰੀ ਸੌਂਪਣ ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਬੀ ਡੀ ਪੀ ੳ ਰਾਮ ਪਾਲ ਰਾਣਾ, ਹਰਮੇਸ਼ ਲਾਲ ਪ੍ਰਧਾਨ ਨਗਰ ਕੌਂਸਲ ਗੁਰਾਇਆ, ਬਲਾਕ ਪ੍ਰਧਾਨ ਸ਼ੁਦੇਸ਼ ਕੁਮਾਰ ਬਿੱਲਾ, ਅਵਤਾਰ ਸਿੰਘ ਬਾਸੀ, ਮਨਦੀਪ ਸਿੰਘ, ਬਲਾਕ ਸੰਮਤੀ ਮੈਂਬਰ ਸੋਡੀ ਰਾਮ, ਗੁਰਵਿੰਦਰ ਸਿੰਘ ਭੀਮਾ, ਸੰਤੋਖ ਸਿੰਘ, ਅਜੀਤ ਪਾਲ ਸਰਪੰਚ, ਸਰਪੰਚ ਸੀਮਤ ਲਾਡੀ ਬਸਰਾ, ਚੇਅਰਪਰਸਨ ਸ਼੍ਰੀਮਤੀ ਵੀਨਾ ਕੁਮਰੀ ਪਿੰਡ ਵਿਰਕ , ਵਾਇਸ ਚੇਅਰਪਰਸਨ ਸ਼੍ਰੀਮਤੀ ਜਸਪਾਲ ਕੌਰ ਪਾਸਲਾ, ਬਲਾਕ ਸੰਮਤੀ ਮੈਂਬਰ ਸ਼੍ਰੀਮਤੀ ਗੁਰਪ੍ਰੀਤ ਕੌਰ ਦੁਸਾਂਝ ਕਲਾਂ, ਬਲਾਕ ਸੰਮਤੀ ਮੈਂਬਰ ਸ਼੍ਰੀਮਤੀ ਰਿੰਕੀ ਰਾਣੀ ਰੁੜਕਾ ਕਲਾਂ, ਬਲਾਕ ਸੰਮਤੀ ਮੈਂਬਰ ਅਮਨਦੀਪ ਕੌਰ ਢੀਂਡਸਾ, ਬਲਾਕ ਸੰਮਤੀ ਮੈਂਬਰ ਸ਼੍ਰੀਮਤੀ ਮਹਿੰਦਰ ਕੌਰ ਅਨੀਹਰ, ਜੌਹਲ ਬਲਾਕ ਸੰਮਤੀ ਮੈਂਬਰ ਜਸਵਿੰਦਰ ਸਿੰਘ, ਮਾਹਲ ਬਲਾਕ ਸੰਮਤੀ ਮੈਂਬਰ ਜਸਪ੍ਰੀਤ ਸਿੰਘ, ਲਾਗੜੀਆ ਬਲਾਕ ਸੰਮਤੀ ਮੈਂਬਰ ਜਸਪਾਲ ਮਹਿਮੀ, ਘੁੜਕਾ ਬਲਾਕ ਸੰਮਤੀ ਮੈਂਬਰ ਸੋਢੀ, ਮੁਠੱਡਾ ਬਲਾਕ ਸੰਮਤੀ ਮੈਂਬਰ ਕਮਲਜੀਤ, ਢੇਸੀਆਂ ਕਾਹਨਾਂ ਬਲਾਕ ਸੰਮਤੀ ਮੈਂਬਰ ਬਲਜਿੰਦਰ ਕੁਮਾਰ, ਬੰਡਾਲਾ ਬਲਾਕ ਸੰਮਤੀ ਮੈਂਬਰ ਨਵਪ੍ਰੀਤ ਸਿੰਘ, ਚਚਰਾੜੀ ਬਲਾਕ ਸੰਮਤੀ ਮੈਂਬਰ ਅਨੂਪ ਬੰਗੜ, ਸਰਪੰਚ ਨਿਰਮਲ ਕੁਮਾਰ ਨਵੀਂ, ਦਲਜਿੰਦਰ ਸਿੰਘ ਜੁਗਨੂੰ, ਲਵਲੀ ਦੁਸਾਂਝ, ਸੁਰਿੰਦਰਪਾਲ ਕੁੱਕੂ, ਪ੍ਰੀਤਪਾਲ ਸਿੰਘ, ਕੀਰਤਾ ਰਾਮ ਢੀਡਸਾ ਤੋਂ ਇਲਾਵਾਂ ਇਲਾਕੇ ਭਰ ਤੋਂ ਪਤਵੰਤੇ ਸੱਜਣ ਭਾਰੀ ਗਿਣਤੀ ਵਿੱਚ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਚੱਕ ਸਾਹਬੂ ਵਿਖ਼ੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮਦਿਨ ਮਨਾਇਆ
Next articleਸ਼੍ਰੀ ਨਿਰਮਲ ਸਿੰਘ ਰਿਆਤ ਨੂੰ ਦਿ ਟ੍ਰਿਬਿਊਨ ਪੰਜਾਬ ਅਚੀਵਰਜ਼ ਅਵਾਰਡ 2026 ਨਾਲ ਸਨਮਾਨਿਤ ਕੀਤਾ ਗਿਆ