HOME ਚੱਕ ਸਾਹਬੂ ਵਿਖ਼ੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮਦਿਨ...

ਚੱਕ ਸਾਹਬੂ ਵਿਖ਼ੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮਦਿਨ ਮਨਾਇਆ

2

*ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਗੁਰਪੁਰਬ ਨੂੰ ਮੁੱਖ ਰੱਖਦਿਆਂ ਮਾਤਾ ਕਲਸਾਂ ਅਵਾਰਡ ਕੀਤਾ ਸ਼ੁਰੂ*

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ):- ਨਜ਼ਦੀਕੀ ਪਿੰਡ ਚੱਕ ਸਾਹਬੂ ਵਿਖ਼ੇ ਡਾ.ਅੰਬੇਡਕਰ ਭਵਨ ਕਮੇਟੀ, ਗੁਰੂ ਰਵਿਦਾਸ ਗੁਰਦੁਆਰਾ ਕਮੇਟੀ, ਐਨ. ਆਰ. ਆਈ ਵੀਰਾਂ ਅਤੇ ਗ੍ਰਾਮ ਪੰਚਾਇਤ ਚੱਕ ਸਾਹਬੂ ਦੇ ਸਾਂਝੇ ਸਹਿਯੋਗ ਨਾਲ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮਦਿਨ ਬਹੁਤ ਹੀ ਉਤਸ਼ਾਹ ਪੁਰਵਿਕ ਮਨਾਇਆ। ਇਸ ਮੌਕੇ ਮੈਡਮ ਸੰਦੀਪ ਕੌਰ ਲਾਂਦੜਾ ਚੇਅਰਪਰਸਨ ਬਲਾਕ ਸੰਮਤੀ ਬਲਾਕ ਫਿਲੌਰ, ਬਲਾਕ ਸੰਮਤੀ ਮੈਂਬਰ ਮੈਡਮ ਅਨੀਤਾ ਪੌਲ, ਕੁਲਵੀਰ ਪੌਲ ਅੱਟੀ, ਬਸਪਾ ਕੁਆਡੀਨੇਟਰ ਹਲਕਾ ਫਿਲੌਰ ਮਹਿੰਦਰ ਪਾਲ ਤੇਹਿੰਗ, ਵਿਸ਼ੇਸ ਤੌਰ ਤੇ ਹਾਜ਼ਿਰ ਹੋਏ ਅਤੇ ਬਾਬਾ ਸਾਹਿਬ ਜੀ ਦੇ ਜੀਵਨ ਸੰਘਰਸ਼ ਸੰਬੰਧੀ ਜਾਣੂ ਕਰਵਾਇਆ। *ਮਾਤਾ ਕਲਸਾਂ ਯਾਦਗਾਰੀ ਅਵਾਰਡ ਦੀ ਸ਼ੁਰੂਆਤ* ਇਸ ਮੌਕੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 650 ਸਾਲਾ ਗੁਰਪੁਰਬ ਨੂੰ ਮੁੱਖ ਰੱਖਦਿਆਂ ਮੈਰਿਟ ਆਉਣ ਵਾਲੇ ਸਕੂਲ ਦੇ ਹੋਣਹਾਰ ਬੱਚਿਆਂ ਨੂੰ ਮਾਤਾ ਕਲਸਾਂ ਯਾਦਗਾਰੀ ਅਵਾਰਡ ਦੀ ਸ਼ੁਰੂਆਤ ਕੀਤੀ ਅਤੇ 2026 ਵਿੱਚ ਮੈਰਿਟ ਵਿੱਚ ਆਏ ਬੱਚਿਆਂ ਜਿਨ੍ਹਾਂ ਵਿੱਚ ਪਿੰਡ ਕੰਗ ਜਗੀਰ ਤੋਂ ਬੇਟੀ ਵੰਸ਼ਿਕਾ ਸੰਧੂ ਨੇ d/ਓ ਸ੍ਰੀ ਜਸਪਾਲ ਸੰਧੂ (CBSE ਬੋਰਡ )ਮੈਟ੍ਰਿਕ ਦੀ ਪ੍ਰੀਖਿਆ  97.5% ਅੰਕ ਪ੍ਰਾਪਤ ਕਰਕੇ ਪਾਸ ਕੀਤੀ,  ਸ਼੍ਰੀ ਇਲਮਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਹਾਈ ਸਕੂਲ ਛੋਕਰਾਂ ਦੀ ਬੇਟੀ  ਰੀਤਿਕਾ d/o ਅਵਤਾਰ ਰਾਮ ਨੇ 8ਵੀਂ ਜਮਾਤ ਚੋਂ 592/600 ਨੰਬਰ ਪ੍ਰਾਪਤ ਕਰਕੇ ਪੰਜਾਬ ਚੋਂ 8ਵਾਂ ਜ਼ਿਲ੍ਹਾ ਜਲੰਧਰ ਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ ਅਤੇ  ਗੌਰਮਿੰਟ ਹਾਈ ਸਕੂਲ ਲਾਂਦੜਾ ਦੇ ਵਿਦਿਆਰਥੀ ਪਿੰਡ ਖਾਨਪੁਰ ਦੇ ਰਹਿਣ ਵਾਲੇ ਸੌਰਵ ਜੱਖੂ s/o ਤਰਸੇਮ ਲਾਲ ਨੇ 8ਵੀਂ ਜਮਾਤ ਚੋਂ 587/600 ਨੰਬਰ ਪ੍ਰਾਪਤ ਕਰਕੇ ਪੰਜਾਬ ਚੋਂ 13ਵਾਂ ਸਥਾਨ ਪ੍ਰਾਪਤ ਕੀਤਾ ਇੰਨ੍ਹਾਂ ਤਿੰਨਾਂ ਬੱਚਿਆਂ ਨੂੰ ਕਮੇਟੀ ਵਲੋਂ ਮਾਤਾ ਕਲਸਾਂ ਯਾਦਗਾਰੀ ਅਵਾਰਡ ਨਾਲ ਸਨਮਾਨਿਤ ਕੀਤਾ ਅਤੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਵੀ ਸਟੇਸ਼ਨਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ  ਗੁਰਦੀਪ ਲਸਾੜਾ ਦੀ ਏਕਤਾ ਕਲਾ ਮੰਚ ਨੇ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਦੇ ਅਧਾਰਤ ਨਾਟਕ ਅਤੇ ਕਰੀਓ ਗ੍ਰਾਫੀਆਂ ਪੇਸ਼ ਕੀਤੀਆਂ। ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਵਾਲੇ ਦਾਨੀ ਸੱਜਣਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਗੁਰੂ ਕਾ ਲੰਗਰ ਅਟੁੱਟ ਵਰਾਤਿਆ ਗਿਆ। ਇਸ ਮੌਕੇ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ. ਅੰਬੇਡਕਰ ਭਵਨ ਕਮੇਟੀ, ਐਨ. ਆਈ. ਵੀਰ, ਗ੍ਰਾਮ ਪੰਚਾਇਤ ਚੱਕ ਸਾਹਬੂ ਅਤੇ ਸਾਰੇ ਹੀ ਪਿੰਡ ਦੇ ਸਨਮਾਨਯੋਗ ਪਤਵੰਤੇ ਹਾਜ਼ਿਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹੇ ‘ਚ ਹਥਿਆਰਾਂ ਦੇ ਜਨਤਕ ਅਤੇ ਸੋਸ਼ਲ ਮੀਡੀਆ ’ਤੇ ਪ੍ਰਦਰਸ਼ਨ ’ਤੇ ਪਾਬੰਦੀ
Next articleਵੀਨਾ ਕੁਮਾਰੀ ਨੂੰ ਚੇਅਰਪਰਸਨ ਤੇ ਜਸਪਾਲ ਕੌਰ ਨੇ ਵਾਇਸ ਚੇਅਰਪਰਸਨ ਦਾ ਆਹੁਦਾ ਸੰਭਾਲਿਆ