HOME ਨਗਰ ਕੌਂਸਲ ਦੇ ਸਮੂਹ ਸਟਾਫ ਵੱਲੋਂ ਕਾਰਜਸਾਧਕ ਅਫ਼ਸਰ (ਈ.ਓ.) ਵਿਕਾਸ ਉੱਪਲ ਦੀ...

ਨਗਰ ਕੌਂਸਲ ਦੇ ਸਮੂਹ ਸਟਾਫ ਵੱਲੋਂ ਕਾਰਜਸਾਧਕ ਅਫ਼ਸਰ (ਈ.ਓ.) ਵਿਕਾਸ ਉੱਪਲ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਵਿਦਾਇਗੀ ਪਾਰਟੀ ਦਾ ਆਯੋਜਨ

ਰਾਏਕੋਟ   (ਸਮਾਜ ਵੀਕਲੀ)   ਗੁਰਭਿੰਦਰ  ਗੁਰੀ  :- ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਜੋਸ਼ੀ ਦੀ ਅਗਵਾਈ ਹੇਠ ਚੁਣੀ ਗਈ ਕੌਂਸਲ ਦਾ ਪੰਜ ਸਾਲਾ ਸੇਵਾਕਾਲ ਸਫਲਤਾਪੂਰਵਕ ਸਮਾਪਤ ਹੋਣ ’ਤੇ ਅੱਜ ਨਗਰ ਕੌਂਸਲ ਦੇ ਸਮੂਹ ਸਟਾਫ ਵੱਲੋਂ ਕਾਰਜਸਾਧਕ ਅਫ਼ਸਰ (ਈ.ਓ.) ਵਿਕਾਸ ਉੱਪਲ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਈ.ਓ. ਵਿਕਾਸ ਉੱਪਲ ਅਤੇ ਦਫ਼ਤਰੀ ਸਟਾਫ ਵੱਲੋਂ ਪ੍ਰਧਾਨ ਸੁਦਰਸ਼ਨ ਕੁਮਾਰ ਜੋਸ਼ੀ ਅਤੇ ਸਮੂਹ ਕੌਂਸਲਰਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੁਦਰਸ਼ਨ ਕੁਮਾਰ ਜੋਸ਼ੀ ਨੇ ਸਮੂਹ ਨਗਰ ਕੌਂਸਲ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਸਦਕਾ ਹੀ ਉਹ ਸ਼ਹਿਰ ਵਾਸੀਆਂ ਦੀਆਂ ਉਮੀਦਾਂ ’ਤੇ ਖ਼ਰਾ ਉਤਰਨ ਵਿੱਚ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਸ਼ਹਿਰ ਵਿੱਚ ਜੋ ਵੀ ਵਿਕਾਸ ਕੰਮ ਹੋਏ ਹਨ ਉਸ ਲਈ ਉਨ੍ਹਾਂ ਸੰਸਦ ਮੈਂਬਰ ਡਾ. ਅਮਰ ਸਿੰਘ, ਕਾਮਿਲ ਅਮਰ ਸਿੰਘ, ਈ.ਓ ਵਿਕਾਸ ਉੱਪਲ ਸਮੇਤ ਸਮੂਹ ਨਗਰ ਕੌਂਸਲ ਦੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇੰਨ੍ਹਾਂ ਦੇ ਸਹਿਯੋਗ ਸਦਕਾ ਹੀ ਉਹ ਸ਼ਹਿਰ ਵਾਸੀਆਂ ਦੀਆਂ ਉਮੀਦਾਂ ’ਤੇ ਖਰਾ ਉੱਤਰਨ ਵਿੱਚ ਕਾਮਯਾਬ ਰਹੇ ਹਨ। ਇਸ ਮੌਕੇ ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼ਹਿਰ ਵਾਸੀਆਂ ਵਲੋਂ ਉਨ੍ਹਾਂ ’ਤੇ ਅਤੇ ਉਨ੍ਹਾਂ ਦੀ ਟੀਮ ’ਤੇ ਪ੍ਰਗਟਾਏ ਗਏ ਭਰੋਸੇ ਕਾਰਨ ਹੀ ਸ਼ਹਿਰ ਵਿੱਚ ਵਿਕਾਸ ਕਾਰਜਾਂ ਨੂੂੰ ਕਰਵਾਉਣ ਵਿੱਚ ਕਾਮਯਾਬ ਰਹੇ ਹਨ। ਇਸ ਮੌਕੇ ਵੱਖ ਵੱਖ ਬੁਲਾਰਿਆਂ ਵਲੋਂ  ਪ੍ਰਧਾਨ ਜੋਸ਼ੀ ਦੀ ਅਗਵਾਈ ਹੇਠ ਪਿਛਲੇ ਪੰਜ ਸਾਲਾਂ ਦੌਰਾਨ ਸ਼ਹਿਰ ਦੇ ਵਿਕਾਸ ਲਈ ਕੀਤੇ ਗਏ ਕਾਰਜਾਂ ਅਤੇ ਕੌਂਸਲਰਾਂ ਵੱਲੋਂ ਨਿਭਾਈਆਂ ਗਈਆਂ ਨਿਰਪੱਖ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਮੀਤ ਪ੍ਰਧਾਨ ਸ੍ਰੀਮਤੀ ਰਣਜੀਤ ਕੌਰ, ਕੌਂਸਲਰ ਕਮਲਜੀਤ ਵਰਮਾਂ, ਕੌਂਸਲਰ ਇਮਰਾਨ ਖਾਨ, ਕੌਂਸਲਰ ਰਜਿੰਦਰ ਸਿੰਘ ਰਾਜੂ, ਕੌਂਸਲਰ ਗੁਰਦਾਸ ਮਾਨ, ਕੌਂਸਲਰ ਉਮਾ ਰਾਣੀ, ਕੌਂਸਲਰ ਜਸਵੀਰ ਕੌਰ, ਕੌਂਸਲਰ ਵਿਜੇ ਕੁਮਾਰੀ, ਕੌਂਸਲਰ ਸ਼ਰਨਜੀਤ ਕੌਰ, ਕੌਂਸਲਰ ਮਨਜੀਤ ਕੌਰ, ਸੁਖਵੀਰ ਸਿੰਘ ਰਾਏ, ਜੋਗਿੰਦਰਪਾਲ ਮੱਕੜ, ਸੁਮਨਦੀਪ ਸਿੰਘ ਦੀਪਾ, ਗਿਆਨੀ ਗੁਰਦਿਆਲ ਸਿੰਘ, ਈ.ਓ ਵਿਕਾਸ ਉੱਪਲ, ਸੈਨਟਰੀ ਸੁਪਰਡੈਂਟ ਹਰਪ੍ਰੀਤ ਸਿੰਘ, ਰਾਜੇਸ਼ ਕੁਮਾਰ, ਸੁਖਪਾਲ ਸਿੰਘ ਕਾਕੂ, ਗੁਰਮੀਤ ਸਿੰਘ ਪੰਮੀ, ਰਸ਼ਪਾਲ ਸਿੰਘ ਗਰੇਵਾਲ, ਚਮਕੌਰ ਸਿੰਘ ਗਿੱਲ, ਅਵਤਾਰ ਸਿੰਘ ਤਾਰੀ, ਰਵੀ, ਸ੍ਰੀਮਤੀ ਹਰਪਾਲ ਕੌਰ, ਗੁਰਦੀਪ ਕੌਰ, ਜੋਤੀ, ਗਗਨਦੀਪ ਸਿੰਘ, ਪਰਮਿੰਦਰ ਸਿੰਘ, ਸੁਖਪ੍ਰੀਤ ਸਿੰਘ ਸਮੇੇਤ ਹੋਰ ਕੌਂਸਲ ਦੇ ਸਟਾਫ ਮੈਂਬਰ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮੋਰਿੰਡਾ ਵਿੱਚ ਚੋਰਾਂ ਦੇ ਹੌਸਲੇ ਬੁਲੰਦ, ਕਿਸਾਨ ਦੇ ਘਰ ਦੀ ਕੰਧ ਤੋੜ ਕੇ ਤਿੰਨ ਮੱਝਾਂ ਚੋਰੀ
Next articleਟੋਲ ਪਲਾਜ਼ਾ ਵਰਕਰਜ਼ ਯੂਨੀਅਨ ਵੱਲੋਂ ਕੇਂਦਰ ਦੀ ‘ਕੈਸ਼ਲੈਸ ਟੋਲ ਪ੍ਰਣਾਲੀ’ ਦਾ ਤਿੱਖਾ ਵਿਰੋਧ